ਅਗਲੀ ਕਹਾਣੀ

ਪੰਜਾਬ ਦੇ ਪ੍ਰਾਈਵੇਟ ਖੰਡ ਮਿੱਲ-ਮਾਲਕ ਡਾਢੇ ਦੁਖੀ

ਪੰਜਾਬ ਦੇ ਪ੍ਰਾਈਵੇਟ ਖੰਡ ਮਿੱਲ-ਮਾਲਕ ਡਾਢੇ ਦੁਖੀ

ਪੰਜਾਬ ਦੀਆਂ ਨਿਜੀ ਖੰਡ ਮਿੱਲਾਂ ਨੇ ਹਾਲੇ ਤੱਕ ਇਸ ਸੀਜ਼ਨ ਦੀ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਕੀਤੀ ਹੈ। ਦਰਅਸਲ, ਮਿੱਲ ਮਾਲਕਾਂ ਦੀ ਦਲੀਲ ਹੈ ਕਿ ਹੁਣ ਇੱਥੇ ਇਹ ਕਾਰੋਬਾਰ ਕਰਨਾ ਵਿਵਹਾਰਕ ਨਹੀਂ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਐਤਕੀਂ ਗੰਨੇ ਦੀ ਕਾਫ਼ੀ ਲਾਹੇਵੰਦ ਕੀਮਤ 275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਇਹ ਕੀਮਤ 310 ਰੁਪਏ ਪ੍ਰਤੀ ਕੁਇੰਟਲ ਰੱਖੀ ਹੈ।


ਪੰਜਾਬ ਦੀਆਂ ਨੌਂ ਸਹਿਕਾਰੀ ਖੰਡ ਮਿੱਲਾਂ `ਚੋਂ ਅੱਠ ਵਿੱਚ ਬੀਤੀ 15 ਨਵੰਬਰ ਤੋਂ ਪਿੜਾਈ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਸੂਬੇ ਦੇ 70 ਫ਼ੀ ਸਦੀ ਗੰਨੇ ਨੂੰ ਪੀੜ ਦਿੱਤਾ ਹੈ। ਖੰਡ ਮਿੱਲਾਂ ਹੁਣ ਕੇਂਦਰ ਤੇ ਸੂਬੇ ਦੀਆਂ ਕੀਮਤਾਂ ਵਿਚਲੇ ਫ਼ਰਕ ਨੂੰ ਘਟਾਉਣ ਦੀ ਮੰਗ ਕਰ ਰਹੀਆਂ ਹਨ।


ਇਸ ਮਾਮਲੇ `ਚ ਮਿੱਲ ਮਾਲਕ ਕੁਝ ਨਿਰਾਸ਼ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ `ਚ ਕੋਈ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਗੋਂ ਇਸ ਦੀ ਥਾਂ ਮੁੱਖ ਮੰਤਰੀ ਨੇ ਅਜਿਹੀਆਂ ਪ੍ਰਾਈਵੇਟ ਖੰਡ ਮਿੱਲਾਂ ਖਿ਼ਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਹੜੇ ਕਿਸਾਨਾਂ ਨੂੰ ਉਨ੍ਹਾਂ ਦੇ ਬਕਾਇਆ ਭੁਗਤਾਨ ਅਦਾ ਨਹੀਂ ਕਰ ਰਹੇ।


ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਪ੍ਰਾਈਵੇਟ ਮਿੱਲਾਂ ਨੂੰ ਆਪਣੇ ਇੰਤਜ਼ਾਮ ਖ਼ੁਦ ਕਰਨੇ ਹੋਣਗੇ। ਸਰਕਾਰ ਮਿੱਲਾਂ ਦੇ ਮਾਮਲਿਆਂ ਦੀ ਸਮੀਖਿਆ ਬਹੁਤ ਨਿੱਠ ਕੇ ਕਰੇਗੀ।


ਐਤਕੀਂ ਗੰਨੇ ਦੀ ਬੰਪਰ ਫ਼ਸਲ ਹੋਣ ਦੇ ਆਸਾਰ ਹਨ ਪਰ ਉਨ੍ਹਾਂ ਨੇ ਹਾਲੇ ਪਿਛਲੇ ਸੀਜ਼ਨ ਦੇ ਭੁਗਤਾਨ ਨਹੀਂ ਕੀਤੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Private Sugar Mill owners are disappointed