ਅਗਲੀ ਕਹਾਣੀ

ਪੰਜਾਬ ’ਚ ਝੋਨੇ ਦੀ ਹੁਣ ਤਕ ਹੋਈ ਇੰਨੀ ਖ਼ਰੀਦ

ਪੰਜਾਬ ਚ 29 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 9559397 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।  ਸਰਕਾਰ ਵੱਲੋਂ 648359 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੰਦਿਆਂ ਆੜਤੀਆਂ/ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 10810.37 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ।

 

ਜਾਣਕਾਰੀ ਮੁਤਾਬਕ ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਖ਼ਰੀਦ ਵਿੱਚੋਂ 9478662 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 80735 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ।

 

ਪਨਗ੍ਰੇਨ ਵੱਲੋਂ 3877998 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 2489510  ਟਨ ਅਤੇ ਪਨਸਪ ਵੱਲੋਂ 1863927 ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 1111616 ਮੀਟ੍ਰਿਕ ਟਨ  ਅਤੇ ਐਫ.ਸੀ.ਆਈ ਵਲੋਂ 135611 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

 

ਇਸਦੇ ਨਾਲ ਹੀ 72 ਘੰਟੇ ਵਾਲੇ ਨਿਯਮ ਮੁਤਾਬਕ 86.80% ਫੀਸਦ ਝੋਨੇ ਦੀ ਚੁਕਾਈ ਵੀ ਮੁਕੰਮਲ ਕਰ ਲਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab procures so much paddy till now