ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ` - ਖ਼ੁਸ਼ਵੰਤ ਸਿੰਘ ਦੀ ਨਵੀਂ ਕਿਤਾਬ

‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ` - ਖ਼ੁਸ਼ਵੰਤ ਸਿੰਘ ਦੀ ਨਵੀਂ ਕਿਤਾਬ

‘ਪੰਜਾਬ, ਪੰਜਾਬੀਜ਼  ਐਂਡ ਪੰਜਾਬੀਅਤ` - ਇਹ ਨਾਂਅ ਹੈ ਉੱਘੇ ਮਰਹੂਮ ਲੇਖਕ ਤੇ ਪੱਤਰਕਾਰ ਖ਼ੁਸ਼ਵੰਤ ਸਿੰਘ ਦੀ ਨਵੀਂ ਕਿਤਾਬ ਦਾ। ਉਂਝ ਤਾਂ ਇਸ ਵਿੱਚ ਛਪੇ ਲੇਖ ਪੁਰਾਣੇ ਹੀ ਹਨ ਪਰ ਖ਼ੁਸ਼ਵੰਤ ਸਿੰਘ ਹੁਰਾਂ ਦੀ ਧੀ ਮਾਲਾ ਦਿਆਲ ਨੇ ਪਿਤਾ ਵੱਲੋਂ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਬਾਰੇ ਲਿਖੇ ਸਾਰੇ ਲੇਖਾਂ ਨੂੰ ਇੱਕ ਥਾਂ ਇਕੱਠਿਆਂ ਕਰ ਕੇ ਉਸ ਦੀ ਇੱਕ ਨਵੀਂ ਕਿਤਾਬ ਛਪਵਾ ਦਿੱਤੀ ਹੈ।


ਇਹ ਕਿਤਾਬ ਤਿੰਨ ਭਾਗਾਂ `ਚ ਵੰਡੀ ਗਈ ਹੈ। ਇਸ ਦੇ ਪਹਿਲੇ ਹਿੱਸੇ ਵਿੱਚ ਪੰਜਾਬ ਦੇ ਇਤਿਹਾਸ, ਸਭਿਆਚਾਰ, ਧਰਮ, ਸਿਆਸਤ, ਭਾਸ਼ਾ ਤੇ ਸਾਹਿਤ ਦਾ ਵਰਨਣ ਹੈ। ਇਸ ਪੁਸਤਕ ਦੇ ਦੂਜੇ ਹਿੱਸੇ ਵਿੱਚ ਕੁਝ ਅਜਿਹੇ ਭਖਦੇ ਮਸਲਿਆਂ ਬਾਰੇ ਲੇਖ ਦਿੱਤੇ ਗਏ ਹਨ; ਜਿਨ੍ਹਾਂ ਨੇ ਪੰਜਾਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਸ ਹਿੱਸੇ `ਚ ਦੇਸ਼ ਦੀ ਵੰਡ ਦਾ ਦਰਦ ਵੀ ਝਲਕਦਾ ਹੈ, ਖ਼ਾਲਿਸਤਾਨੀ ਲਹਿਰ ਦਾ ਵੀ ਜਿ਼ਕਰ ਹੈ, ਆਪਰੇਸ਼ਨ ਬਲੂ ਸਟਾਰ, ਨਵੰਬਰ 1984 ਦੇ ਸਿੱਖ ਕਤਲੇਆਮ ਤੇ ਅਜਿਹੇ ਹੋਰ ਮੁੱਦਿਆਂ `ਤੇ ਲੇਖ ਦਰਜ ਹਨ। ਇਹ ਜਾਣਕਾਰੀ ਪ੍ਰਕਾਸ਼ਕ ਅਲਫ਼ ਬੁੱਕ ਕੰਪਨੀ ਵੱਲੋਂ ਆਈਏਐੱਨਐੱਸ ਵੱਲੋਂ ਦਿੱਤੀ ਗਈ।


1915 `ਚ ਪੈਦਾ ਹੋਏ ਖ਼ੁਸ਼ਵੰਤ ਸਿੰਘ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੱਤਰਕਾਰਾਂ ਤੇ ਲੇਖਕਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੇ ਛੇ ਨਾਵਲ ਪ੍ਰਕਾਸਿ਼ਤ ਹੋ ਚੁੱਕੇ ਹਨ, ਜਿਨ੍ਹਾਂ `ਚੋਂ ‘ਟਰੇਨ ਟੂ ਪਾਕਿਸਤਾਨ` ਇੱਕ ਸ਼ਾਹਕਾਰ ਨਾਵਲ ਹੈ, ਜਿਸ ਦਾ ਪੰਜਾਬੀ ਅਨੁਵਾਦ ‘ਪੰਜਾਬ ਮੇਲ` ਦੇ ਨਾਂਅ `ਤੇ ਵੀ ਪ੍ਰਕਾਸਿ਼ਤ ਹੋ ਚੁੱਕਾ ਹੈ। ਸਾਲ 1974 `ਚ ਉਨ੍ਹਾਂ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਉਨ੍ਹਾਂ 1984 `ਚ ਭਾਰਤੀ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ `ਤੇ ਕੀਤੇ ਗਏ ਹਮਲੇ ਵਿਰੁੱਧੱ ਰੋਸ ਵਜੋਂ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੂੰ 2007 `ਚ ਪਦਮ ਵਿਭੂਸ਼ਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਦੇਹਾਂਤ 2014 `ਚ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Punjabi and Punjabiyat Khushwant Singh new book