ਪੰਜਾਬ ਰਾਜ ਭਵਨ ਪਾਣੀ ਦੇ ਬਿੱਲ ਨਾ ਭਰਕੇ ਡਿਫਾਲਟਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਅਜਿਹੇ 3473 ਡਿਫਾਲਟਰਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੇ ਬਿੱਲ ਨਹੀਂ ਭਰੇ। ਡਿਫਾਲਟਰਾਂ ਦੀ ਸੂਚੀ ਵਿਚ ਪੰਜਾਬ ਰਾਜਭਵਨ ਵੀ ਸ਼ਾਮਲ ਹੈ।
ਪੰਜਾਬ ਭਵਨ ਵਿਚ ਪਾਣੀ ਦੇ ਦੋ ਕੁਨੈਕਸ਼ਨ ਚਲ ਰਹੇ ਹਨ, ਜਿਨ੍ਹਾਂ ਦਾ ਬਿੱਲ ਨਹੀਂ ਭਰਿਆ ਗਿਆ। ਜਾਗਰਣ ਸਮੂਹ ਵੱਲੋਂ ਪ੍ਰਕਾਸ਼ਿਤ ਖਬਰ ਮੁਤਾਬਕ ਰਾਜਭਵਨ ਵੱਲ ਇਕ ਬਿਲ 63 ਹਜ਼ਾਰ 779 ਰੁਪਏ ਅਤੇ ਦੂਜਾ ਪਾਣੀ ਦਾ ਬਿਲ ਇਕ ਲੱਖ 17 ਹਜ਼ਾਰ 837 ਰੁਪਏ ਦਾ ਬਕਾਇਆ ਹੈ। ਨਗਰ ਨਿਗਮ ਗਵਰਨਰ ਦਾ ਨਾਮ ਆਉਣ ਕਾਰਨ ਨੋਟਿਸ ਦੇਣ ਤੋਂ ਕਤਰਾ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਰਾਜਭਵਨ ਦੇ ਪਾਣੀ ਦਾ ਬਿੱਲ ਦਾ ਭੁਗਤਾਨ ਇੰਜਨੀਅਰਿੰਗ ਵਿੰਗ ਕਰਦਾ ਹੈ। ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਉਤੇ ਐਮਸੀ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਨਿਗਮ ਨੇ ਚੰਡੀਗੜ੍ਹ ’ਚ ਅਜਿਹੇ 1100 ਇਮਾਰਤਾਂ ਨੂੰ ਨੋਟਿਸ ਭੇਜਿਆ ਗਏ, ਜਿਸ ਉਤੇ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਡਿਫਾਲਟਰਾਂ ਦੀ ਸੂਚੀ ਵਿਚ ਸੈਕਟਰ ਦੋ ’ਚ ਪੰਜਾਬ ਦਾ ਇਕ ਦਫ਼ਤਰ ਵੀ ਸ਼ਾਮਲ ਹੈ।