ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਾਇਤ ਚੋਣਾਂ ਲਈ ਮੁੜ ਵੋਟਿੰਗ ਸੁੱਖੀਂ-ਸਾਂਦੀਂ ਨਿੱਬੜੀ, ਨਤੀਜੇ ਆਉਣੇ ਸ਼ੁਰੂ

ਪੰਚਾਇਤ ਚੋਣਾਂ ਲਈ ਮੁੜ ਵੋਟਿੰਗ ਸੁੱਖੀਂ-ਸਾਂਦੀਂ ਨਿੱਬੜੀ, ਨਤੀਜੇ ਆਉਣੇ ਸ਼ੁਰੂ

ਪੰਜਾਬ ਦੇ 14 ਪਿੰਡਾਂ `ਚ ਮੁੜ ਪੰਚਾਇਤ ਚੋਣਾਂ ਲਈ ਪਾਉਣ ਦਾ ਕੰਮ ਅੱਜ ਸੁੱਖੀਂ-ਸਾਂਦੀਂ ਸ਼ਾਮੀਂ 4:00 ਵਜੇ ਨਿੱਬੜ ਗਿਆ ਸੀ। ਉਸ ਦੇ ਦੋ ਕੁ ਘੰਟਿਆਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ।

 

‘ਹਿੰਦੁਸਤਾਨ ਟਾਈਮਜ਼` ਦੇ ਨੁਮਾਇੰਦੇ ਅਨਿਲ ਕੁਮਾਰ ਸ਼ਰਮਾ ਮੁਤਾਬਕ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਲਾਡੇਹ ਦਾ ਸਰਪੰਚ ਤਾਂ ਪਹਿਲਾਂ ਹੀ ਬਿਨਾ ਮੁਕਾਬਲਾ ਚੁਣਿਆ ਗਿਆ ਸੀ ਤੇ ਅੱਜ ਦੋਬਾਰਾ ਪਈਆਂ ਵੋਟਾਂ ਤੋਂ ਬਾਅਦ ਤਰਸੇਮ ਸਿੰਘ, ਬਲਕਾਰ ਸਿੰਘ, ਪਰਮਜੀਤ ਕੌਰ, ਦਵਿੰਦਰ ਕੌਰ ਤੇ ਗੁਰਮੀਤ ਸਿੰਘ ਪੰਚ ਚੁਣੇ ਗਏ ਹਨ। ਇਹ ਸਾਰੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਇਸ ਪਿੰਡ ਵਿੱਚ ਅਕਾਲੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ ਸਨ, ਇਸੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀਆਂ ਨੇ ਰੋਸ ਵਜੋਂ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ।


ਪਿੰਡ ਵਡਾਲਾ ਭਿੱਟੇਵਿੰਡ `ਚ ਰਾਜਵੰਤ ਸਿੰਘ, ਜ਼ੋਰਾ ਸਿੰਘ, ਜਸਬੀਰ ਕੌਰ ਅਤੇ ਹਰਪਾਲ ਸਿੰਘ ਪੰਚ ਚੁਣੇ ਗਏ ਹਨ ਅਤੇ ਸਰਪੰਚ ਦੀ ਚੋਣ ਮਦਨ ਸਿੰਘ ਹੁਰਾਂ ਜਿੱਤ ਲਈ ਹੈ।


ਇੰਝ ਹੀ ਪਿੰਡ ਚੋੜੇ `ਚ ਬਲਜਿੰਦਰ ਕੌਰ ਜੇਤੂ ਰਹੇ ਹਨ।

 

ਮਨਜੀਤ ਕੌਰ ਨੂਰਪੁਰ ਬੇਦੀ ਲਾਗਲੇ ਪਿੰਡ ਸਸਕੌਰ ਦੇ ਸਰਪੰਚ ਚੁਣੇ ਗਏ ਹਨ।


ਪਿੰਡ ਬਜ਼ੁਰਗਵਾਲ `ਚ ਕੁਲਵਿੰਦਰ ਕੋਰ ਸਰਪੰਚ ਚੁਣੇ ਗਏ ਹਨ।


ਪਿੰਡ ਹਰੀ ਮਾਜਰਾ ਦੇ ਬਿੰਦੂ ਅਤੇ ਲਾਛੜੂ ਕਲਾਂ ਦੇ ਸਰਪੰਚ ਬਲਬੀਰ ਕੌਰ ਚੁਣੇ ਗਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab repolling for panchayats concludes Results coming