ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਪੰਜਾਬ ਦੀਆਂ ਸੜਕਾਂ ਸੁੰਨੀਆਂ, ਬੱਸ ਅੱਡੇ ਖਾਲੀ

ਪਟਿਆਲਾ ਦੀਆਂ ਸੁੰਨੀਆਂ ਪਈਆਂ ਸੜਕਾਂ: ਤਸਵੀਰ ਭਾਰਤ ਭੂਸ਼ਨ

ਪੰਜਾਬ ’ਚ ਜ਼ਿਆਦਾਤਰ ਬੱਸਾਂ ਬੰਦ ਹਨ। ਸਿਰਫ਼ 50 ਖਾਸ ਰੂਟਾਂ ਉੱਤੇ ਬੱਸਾਂ ਚੱਲ ਰਹੀਆਂ ਹਨ ਪਰ ਭਲਕੇ ਐਤਵਾਰ ਨੂੰ ਉਹ ਵੀ ਬੰਦ ਰਹਿਣਗੀਆਂ। ਸੋਮਵਾਰ ਤੋਂ ਉਨ੍ਹਾਂ ਖਾਸ 50 ਰੂਟਾਂ ਉੱਤੇ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ।

 

 

ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਐਤਵਾਰ ਨੂੰ ਨਹੀਂ ਚੱਲਣਗੀਆਂ।

 

 

ਮੰਤਰੀ ਨੇ ਕਿਹਾ ਕਿ ਸਾਰੀਆਂ ਬੱਸਾਂ ਨੂੰ ਸੋਮਵਾਰ ਨੂੰ ਮੁੜ ਚਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇਗੀ। 52 ਵਿਅਕਤੀਆਂ ਦੀ ਸਮਰੱਥਾ ਵਾਲੀ ਕਿਸੇ ਬੱਸ ਵਿੱਚ ਸਵਾਰੀਆਂ ਦੀ ਗਿਣਤੀ 26 ਤੋਂ ਵੱਧ ਨਹੀਂ ਹੋਣੀ ਚਾਹੀਦੀ; ਤਾਂ ਜੋ ਯਾਤਰੀਆਂ ਵਿਚਾਲੇ ਘੱਟੋ–ਘੱਟ ਇੱਕ ਮੀਟਰ ਦੀ ਦੂਰੀ ਜ਼ਰੂਰ ਬਣੀ ਰਹੇ।

ਪਟਿਆਲਾ ਦਾ ਸੁੰਨਾ ਪਿਆ ਬੱਸ ਅੱਡਾ। ਤਸਵੀਰ: ਭਾਰਤ ਭੂਸ਼ਨ

 

ਸਾਰੇ ਬੱਸ ਅੱਡਿਆਂ ਉੱਤੇ 50 ਖਾਸ ਰੂਟਾਂ ਦੀਆਂ ਸਮਾਂ–ਸਾਰਣੀਆਂ ਉਪਲਬਧ ਹੋਣੀਆਂ ਚਾਹੀਦੀਆਂ ਹਨ।

 

 

ਮੰਤਰੀ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਥੋੜ੍ਹੀ ਸਾਵਧਾਨੀ ਵਰਤਣੀ ਚਾਹੀਦੀ ਹੈ; ਸਿਰਫ਼ ਜ਼ਰੂਰੀ ਕੰਮ ਲਈ ਜਾਂ ਆਪਣੇ ਘਰਾਂ ਨੂੰ ਜਾਣ ਲਈ ਹੀ ਯਾਤਰਾ ਕਰਨੀ ਚਾਹੀਦੀ ਹੈ।

ਅੰਮ੍ਰਿਤਸਰ ਦਾ ਸੁੰਨਾ ਪਿਆ ਬੱਸ ਅੱਡਾ। ਤਸਵੀਰ: ਸਮੀਰ ਸਹਿਗਲ

 

ਉਨ੍ਹਾਂ ਕਿਹਾ ਕਿ ਲੋਕ ਜਦੋਂ ਘਰਾਂ ਤੋਂ ਬਾਹਰ ਨਿੱਕਲਣਾ ਬੰਦ ਕਰ ਦੇਣਗੇ, ਤਦ ਹਵਾ ’ਚ ਘੁਲ਼ਿਆ ਕੋਰੋਨਾ ਵਾਇਰਸ ਆਪੇ ਮਰ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਮਾਜ ਦੇ ਕੁਝ ਗ਼ਰੀਬ ਵਰਗਾਂ ਨੂੰ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ ਪਰ ਆਮ ਜਨਤਾ ਦੀ ਸੁਰੱਖਿਆ ਤੇ ਉਨ੍ਹਾਂ ਦੇ ਹਿਤਾਂ ਲਈ ਸਾਵਧਾਨੀ ਵਜੋਂ ਕਦਮ ਚੁੱਕਣੇ ਜ਼ਰੂਰੀ ਹਨ।

ਚੰਡੀਗੜ੍ਹ ਦਾ ਖ਼ਾਲੀ ਪਿਆ ਬੱਸ ਅੱਡਾ। ਤਸਵੀਰ: ਰਵੀ ਸ਼ਰਮਾ

 

‘ਹਿੰਦੁਸਤਾਨ ਟਾਈਮਜ਼’ ਦੇ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਚੰਡੀਗੜ੍ਹ ਦੇ ਪ੍ਰੈੱਸ ਫ਼ੋਟੋਗ੍ਰਾਫ਼ਰਾਂ ਨੇ ਆਪੋ–ਆਪਣੇ ਸ਼ਹਿਰ ਦੇ ਖਾਲੀ ਅਤੇ ਸੁੰਨੇ ਪਏ ਬੱਸ ਅੱਡਿਆਂ ਦੀਆਂ ਤਸਵੀਰਾਂ ਭੇਜੀਆਂ ਹਨ।

ਜਲੰਧਰ ਦਾ ਖ਼ਾਲੀ ਪਿਆ ਬੱਸ ਅੱਡਾ। ਤਸਵੀਰ: ਪ੍ਰਦੀਪ ਪੰਡਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab roads deserted due to Corona Bus Stands empty