ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ 3–ਦਿਨਾ ਹੜਤਾਲ ਸ਼ੁਰੂ, ਲੋਕ ਪਰੇਸ਼ਾਨ

ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ 3–ਦਿਨਾ ਹੜਤਾਲ ਸ਼ੁਰੂ, ਲੋਕ ਪਰੇਸ਼ਾਨ

ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ 3–ਦਿਨਾ ਹੜਤਾਲ ਅੱਜ ਸ਼ੁਰੂ ਹੋ ਗਈ ਹੈ। ਇਸ ਨਾਲ ਪਨਬੱਸ ਦੀਆਂ 1,560 ਬੱਸਾਂ ਤਿੰਨ ਦਿਨਾਂ ਲਈ ਸੜਕਾਂ ਤੋਂ ਲਾਂਭੇ ਹੋ ਗਈਆਂ ਹਨ। ਦਰਅਸਲ ਰੋਡਵੇਜ਼ ਦੇ ਠੇਕਾ–ਆਧਾਰਤ ਮੁਲਾਜ਼ਮ ਰੈਗੂਲਰ ਕੀਤੇ ਜਾਣ ਤੇ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕਰ ਰਹੇ ਹਨ। ਇਸ ਨਾਲ ਰੋਜ਼ਾਨਾ ਜਾਣ ਵਾਲੀਆਂ ਸਵਾਰੀਆਂ ਤੇ ਆਮ ਲੋਕਾਂ ਨੂੰ ਡਾਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਪਨਬੱਸ ਕੰਟ੍ਰੈਕਚੁਅਲ ਵਰਕਰਜ਼ ਯੂਨੀਅਨ ਦੇ ਸੱਦੇ ਉੱਤੇ ਸਮੁੱਚੇ ਸੂਬੇ ਵਿੱਚ ਇਹ ਹੜਤਾਲ ਕੀਤੀ ਜਾ ਰਹੀ ਹੈ। ਅੱਜ ਪਹਿਲੇ ਦਿਨ ਹੜਤਾਲੀ ਮੁਜ਼ਾਹਰਾਕਾਰੀ ਮੁਲਾਜ਼ਮ ਸਵੇਰੇ 9 ਵਜੇ ਤੋਂ ਸਮੁੱਚੇ ਸੂਬੇ ਦੇ ਬੱਸ ਅੱਡਿਆਂ ਦਾ ਘਿਰਾਓ ਵੀ ਕਰ ਰਹੇ ਹਨ। ਉਹ ਸੂਬੇ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀਆਂ ਅਰਥੀਆਂ ਵੀ ਫੂਕ ਰਹੇ ਹਨ।

 

 

ਪੰਜਾਬ ਰੋਡਵੇਜ਼ ਪਨਬੱਸ ਕੰਟ੍ਰੈਕਚੁਅਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਹੜਤਾਲ ਦੌਰਾਨ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

 

 

ਯੂਨੀਅਨ ਸਰਕਾਰ ਤੋਂ ਇਹ ਮੰਗ ਵੀ ਕਰ ਰਹੀ ਹੈ ਕਿ ਆਊਟਸੋਰਸਿੰਗ ਪ੍ਰਣਾਲੀ ਖ਼ਤਮ ਕੀਤੀ ਜਾਣੀ ਚਾਹੀਦੀ ਹੈ ਤੇ ਨਵੀਂਆਂ ਭਰਤੀਆਂ ਕੰਟਰੈਕਟ ਉੱਤੇ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।

 


ਪੰਜਾਬ ’ਚ 18,050 ਕੰਡਕਟਰ, 18,050 ਡਰਾਇਵਰ ਤੇ 250 ਵਰਕਸ਼ਾਪਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Roadways Buses 3-day strike begins people harassed