ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੋਂ ਨਸ਼ੇ ਪੰਜਾਬ ਲਿਆਉਣ ਵਾਲਾ ਡਰਾਇਵਰ ਤਰਨ ਤਾਰਨ `ਚ ਕਾਬੂ

ਦਿੱਲੀ ਤੋਂ ਨਸ਼ੇ ਪੰਜਾਬ ਲਿਆਉਣ ਵਾਲਾ ਡਰਾਇਵਰ ਤਰਨ ਤਾਰਨ `ਚ ਕਾਬੂ

ਤਰਨ ਤਾਰਨ ਪੁਲਿਸ ਦੇ ਸੀਆਈਏ (ਕ੍ਰਾਹੀਮ ਇਨਵੈਸਟੀਗੇਸ਼ਨ ਏਜੰਸੀ) ਵਿੰਗ ਨੇ ਪੰਜਾਬ ਰੋਡਵੇਜ਼ ਦੇ ਇੱਕ ਡਰਾਇਵਰ ਨੂੰ 1,440 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਤਰਨ ਤਾਰਨ ਦੇ ਬੱਸ ਅੱਡੇ ਤੋਂ ਹੋਈ ਹੈ।


ਉਸ ਦੀ ਸ਼ਨਾਖ਼ਤ ਗੁਰਵਿੰਦਰ ਸਿੰਘ ਉਰਫ਼ ਭਿੰਦਰ ਨਿਵਾਸੀ ਭੱਠੇ ਭੈਣੀ (ਤਰਨ ਤਾਰਨ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਮੁਲਜ਼ਮ ਡਰਾਇਵਰ ਇਸ ਵੇਲੇ ਪੰਜਾਬ ਰੋਡਵੇਜ਼ ਦੇ ਤਰਨ ਤਾਰਨ-ਦਿੱਲੀ ਰੂਟ `ਤੇ ਤਾਇਨਾਤ ਸੀ।


ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ `ਤੇ ਇੰਸਪੈਕਟਰ ਹਰਿਤ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਛਾਪਾ ਮਾਰਿਆ ਤੇ ਜਿਵੇਂ ਹੀ ਬੱਸ ਦਿੱਲੀ ਤੋਂ ਤਰਨ ਤਾਰਨ ਦੇ ਬੱਸ ਅੱਡੇ `ਤੇ ਪੁੱਜੀ, ਇਸ ਡਰਾਇਵਰ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ। ਬੱਸ `ਚੋਂ ਪਾਬੰਦੀਸ਼ੁਦਾ ਦਵਾਈ ‘ਲੋਮੋਟਿਲ` ਦੀਆਂ 1,440 ਗੋਲੀਆਂ ਬਰਾਮਦ ਹੋਈਆਂ ਹਨ। ਤਦ ਤੁਰੰਤ ਉਸ ਦੀ ਰਸਮੀ ਗ੍ਰਿਫ਼ਤਾਰੀ ਪਾਈ ਗਈ।


ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਲ ਇਹ ਕਬੂਲ ਕਰ ਲਿਆ ਹੈ ਕਿ ਉਹ ਨਵੀਂ ਦਿੱਲੀ ਤੋਂ ਗੋਲੀਆਂ ਸਮੱਗਲ ਕਰ ਕੇ ਲਿਆਉਂਦਾ ਰਿਹਾ ਹੈ। ਇਸ ਮਾਮਲੇ ਦੀ ਅਗਲੇਰੀ ਤਹਿਕੀਕਾਤ ਹਾਲੇ ਜਾਰੀ ਹੈ। ਇਸ ਸਬੰਧੀ ਡਰਾਇਵਰ ਖਿ਼ਲਾਫ਼ ਪੱਟੀ ਸਦਰ ਪੁਲਿਸ ਥਾਣੇ `ਚ ਐੱਨਡੀਪੀਐੱਸ ਦੀਆਂ ਧਾਰਾਵਾਂ 22, 61, 85 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


ਐੱਸਐੱਸਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਨਸਿ਼ਆਂ ਦੀ ਸਪਲਾਈ ਲਗਭਗ ਪੂਰੀ ਤਰ੍ਹਾਂ ਬੰਦ ਕਰਵਾ ਦਿੱਤੀ ਹੈ ਤੇ ਨਸ਼ੀਲੀਆਂ ਮੈਡੀਕਲ ਦਵਾਈਆਂ ਵੀ ਹੁਣ ਉਪਲਬਧ ਨਹੀਂ ਹੁੰਦੀਆਂ।


ਤਰਨ ਤਾਰਨ ਪੁਲਿਸ ਇਸੇ ਮਹੀਨੇ ਹੁਣ ਤੱਕ ਐੱਨਡੀਪੀਐੱਸ ਕਾਨੂੰਨ ਅਧੀਨ 50 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕਰ ਚੁੱਕੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Roadways Driver held with 1440 drug pills