ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 14% ਬੱਚੇ ਪ੍ਰੀ–ਡਾਇਬਟਿਕ ਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗੀ

ਪੰਜਾਬ ਦੇ 14% ਬੱਚੇ ਪ੍ਰੀ–ਡਾਇਬਟਿਕ ਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗੀ

ਭਾਰਤ ਦੇ ਪਹਿਲੇ ‘ਨਿਊਟ੍ਰੀਸ਼ੀਨ ਸਰਵੇ’ (ਸੰਤੁਲਿਤ ਭੋਜਨ ਬਾਰੇ ਸਰਵੇਖਣ) ਦੇ ਨਤੀਜੇ ਸੱਚਮੁਚ ਬਹੁਤ ਚਿੰਤਾਜਨਕ ਹਨ। ਦੇਸ਼ ਦੇ 10 ਤੋਂ 19 ਸਾਲ ਤੱਕ ਦੀ ਉਮਰ ਦੇ 10 ਫ਼ੀ ਸਦੀ ਬੱਚਿਆਂ ਤੇ ਨਾਬਾਲਗ਼ਾਂ ਨੂੰ ਸ਼ੂਗਰ ਰੋਗ (ਡਾਇਬਟੀਜ਼ ਜਾਂ ਸ਼ੱਕਰ ਰੋਗ) ਹੋਣ ਦਾ ਖ਼ਤਰਾ ਬਣਿਆ ਹੋਇਆ ਹੈ; ਭਾਵ ਉਹ ਪ੍ਰੀ–ਡਾਇਬਟਿਕ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਇਹ ਰੋਗ ਹੋ ਸਕਦਾ ਹੈ। ਪੰਜਾਬ ਦੇ 14 ਫ਼ੀ ਸਦੀ ਬੱਚੇ ਇਸ ਰੋਗ ਦੀ ਮਾਰ ਹੇਠ ਹਨ। ਪੰਜਾਬ ਦੇ 5 ਤੋਂ 9 ਸਾਲ ਤੱਕ ਦੀ ਉਮਰ ਦੇ 13.2 ਫ਼ੀ ਸਦੀ ਬੱਚਿਆਂ ਨੂੰ ਇਹ ਸਮੱਸਿਆ ਹੈ।

 

 

ਹਰਿਆਣਾ ’ਚ ਤਾਂ ਇਹ ਹਾਲਤ ਹੋਰ ਵੀ ਭੈੜੀ ਹੈ; ਜਿੱਥੇ ਇਹ ਫ਼ੀ ਸਦ 24.8 ਹੈ। ਹੋਰ ਤਾਂ ਹੋਰ ਭਾਰਤ ਦੇ 10 ਤੋਂ 19 ਸਾਲ ਤੱਕ ਦੀ ਉਮਰ ਦੇ 7 ਫ਼ੀ ਸਦੀ ਬੱਚੇ ਤੇ ਨਾਬਾਲਗ਼ ਹੁਣ ਗੁਰਦਿਆਂ (ਕਿਡਨੀ) ਦੇ ਰੋਗ ਤੋਂ ਵੀ ਪੀੜਤ ਹਨ।

 

 

ਇਸ ਤੋਂ ਇਲਾਵਾ 4 ਫ਼ੀ ਸਦੀ ਬੱਚਿਆਂ ਨੂੰ ਹਾਈ ਕੋਲੈਸਟ੍ਰੌਲ ਹੈ ਤੇ 5 ਫ਼ੀ ਸਦੀ ਬੱਚਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੈ।

 

 

ਪੰਜਾਬ ਦੇ 60 ਫ਼ੀ ਸਦੀ ਬੱਚਿਆਂ ਵਿੱਚ ਖ਼ੂਨ ਦੀ ਘਾਟ ਹੈ। ਅਜਿਹੇ ਕੁਝ ਮੈਡੀਕਲ ਕਾਰਨਾਂ ਕਰ ਕੇ ਨਵੀਂ ਪੀੜ੍ਹੀ ਦੇ ਬੱਚਿਆਂ ਦੇ ਕੱਦ ਵੀ ਘਟਦੇ ਜਾ ਰਹੇ ਹਨ। ਇਸ ਦਾ ਵੱਡਾ ਕਾਰਨ ਹੈ ਬੱਚਿਆਂ ਨੂੰ ਸੰਤੁਲਤ ਭੋਜਨ ਸਹੀ ਮਾਤਰਾ ਵਿੱਚ ਨਾ ਮਿਲਣਾ।

 

 

ਬੱਚਿਆਂ ਦੀਆਂ ਦੋ–ਤਿਹਾਈ ਮੌਤਾਂ ਉਨ੍ਹਾਂ ਦੀ ਸਹੀ ਤਰੀਕੇ ਦੇਖਭਾਲ ਨਾ ਹੋਣ ਕਾਰਨ ਹੁੰਦੀਆਂ ਹਨ। ਸਹੀ ਦੇਖਭਾਲ ਨਾ ਹੋਣ ਵਿੱਚ ਉਨ੍ਹਾਂ ਨੂੰ ਸੰਤੁਲਿਤ ਖ਼ੁਰਾਕ ਦਾ ਨਾ ਮਿਲਣਾ ਵੀ ਹੁੰਦਾ ਹੈ।

 

 

ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਨੂੰ ਸਹੀ ਤੇ ਸੰਤੁਲਿਤ ਖ਼ੁਰਾਕ ਉਸ ਦੀ ਮਾਂ ਦਾ ਦੁੱਧ ਹੀ ਹੁੰਦਾ ਹੈ। ਜੇ ਮਾਂ ਆਪਣਾ ਦੁੱਧ ਸਹੀ ਤਰੀਕੇ ਨਾਲ ਪਿਲਾਉਂਦੀ ਰਹੇ, ਤਦ ਵੀ ਬੱਚਿਆਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ।

 

 

ਇਸ ਨਾਲ ਹੀ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s 14 per cent children Pre-Diabetic and High Blood Pressure patients