ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਪਦਮ–ਭੂਸ਼ਨ ਡਾ. ਖੇਮ ਸਿੰਘ ਗਿੱਲ ਨਹੀਂ ਰਹੇ

ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਪਦਮ–ਭੂਸ਼ਨ ਡਾ. ਖੇਮ ਸਿੰਘ ਗਿੱਲ ਨਹੀਂ ਰਹੇ

ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ–ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੇ ਸਨ। ਇਸ ਵੇਲੇ ਡਾ. ਗਿੱਲ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਮੀਤ–ਪ੍ਰਧਾਨ ਸਨ। ਉਨ੍ਹਾਂ ਨੂੰ ਭਾਰਤ ਦੇ ਵੱਕਾਰੀ ਨਾਗਰਿਕ–ਸਨਮਾਨ ਪਦਮ–ਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

 

 

ਉੱਘੇ ਅਕਾਦਮੀਸ਼ੀਅਨ ਤੇ ਜੀਨ–ਵਿਗਿਆਨੀ ਡਾ. ਖੇਮ ਸਿੰਘ ਗਿੱਲ ਦੇ ਦੇਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਡਾ. ਗਿੱਲ ਨੂੰ ਦੇ ਹਰੇ ਇਨਕਲਾਬ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਸਦਕਾ ਸਦਾ ਚੇਤੇ ਰੱਖਿਆ ਜਾਵੇਗਾ।

 

 

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡਾ. ਗਿੱਲ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਖੇਮ ਸਿੰਘ ਗਿੱਲ ਇੱਕ ਵਿਦਵਾਨ ਤੇ ਵਿਗਿਆਨੀ ਸਨ। ਪੰਜਾਬ ਦੇ ਹਰੇ ਇਨਕਲਾਬ ਵਿੰਚ ਉਨ੍ਹਾਂ ਦੀ ਦੇਣ ਅਸਾਧਾਰਣ ਸੀ। ਇਹ ਸਾਡੇ ਸਭਨਾਂ ਲਈ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ।

 

 

ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ, 1930 ਵਿੱਚ ਮੌਜੁਦਾ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਹੋਇਆ ਸੀ। ਉਨ੍ਹਾਂ 1949 ’ਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ਦੀ ਬੀਐੱਸਸੀ ਕੀਤੀ ਸੀ। ਉਹ ਕਲਗੀਧਰ ਟਰੱਸਟ ਤੇ ਕਲਗੀਧਰ ਸੁਸਾਇਟਲ ਬੜੂ ਸਾਹਿਬ ਦੇ ਮੀਤ ਪ੍ਰਧਾਨ ਸਨ।

 

 

ਡਾ. ਗਿੱਲ ਇਟਰਨਲ ਗਲੋਬਲ ਯੂਨੀਵਰਸਿਟੀ ਦੀ ਸੰਤ ਤੇਜਾ ਸਿੰਘ ਚੇਅਰ ਵਿੱਚ ਸਿੱਖ ਧਰਮ ਦੇ ਪ੍ਰੋਫ਼ੈਸਰ ਵੀ ਸਨ। ਉਨ੍ਹਾਂ ਨੂੰ ਰਫ਼ੀ ਅਹਿਮਦ ਕਿਦਵਾਈ ਯਾਦਗਾਰੀ ਪੁਰਸਕਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਟੀਮ–ਰੀਸਰਚ ਐਵਾਰਡ, ਫਿੱਕੀ ਐਵਾਰਡ, ਆਈਸੀਏਆਰ ਗੋਲਡਨ ਜੁਬਲੀ ਐਵਾਰਡ ਤੇ ਇੰਡੀਅਨ ਸੁਸਾਇਟੀ ਆਫ਼ ਆਇਲ ਸੀਡਜ਼ ਰੀਸਰਚ ਦੇ ਸਿਲਵਰ ਜੁਬਲੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਸੀ।

 

 

ਡਾ. ਖੇਮ ਸਿੰਘ ਗਿੱਲ ਨੇ ਪੰਜਾਬ ਯੂਨੀਵਰਸਿਟੀ ਤੋਂ 1966 ’ਚ ਜੀਨੈਟਿਕਸ ਵਿਸ਼ੇ ਵਿੱਚ ਪੀ–ਐੱਚ.ਡੀ. ਕੀਤੀ ਸੀ। ਸਾਲ 1990 ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Acadamecian Dr Khem Singh Gill no more