ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਕਨੇਡਾ ਤੇ ਯੂਕੇ ਨਾਲ ਕਰਾਰ, 2020 ਤੋਂ ਹੋਣਗੇ ਸ਼ੁਰੂ

ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਾਂਝੇ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਕਨੇਡਾ ਅਤੇ ਯੂ.ਕੇ ਨਾਲ ਸਮਝਤੇ ਸਹੀਬੱਧ ਕੀਤੇ ਗਏ ਹਨ, ਇਹ ਪ੍ਰੋਜੈਕਟ ਅਗਲੇ ਸਾਲ ਸ਼ੁਰੂ ਹੋਣ ਜਾ ਰਹੇ ਹਨ

 

ਇਸ ਸਬੰਧੀ ਐਲਾਨ ਅੱਜ ਇੱਥੇ ਪ੍ਰੋਗਰੈਸਿਵ ਪੰਜਾਬ ਨਿਵੇਸ ਸੰਮੇਲਨ ਦੌਰਾਨਮੇਰਾ ਹੁਨਰ ਮੇਰੀ ਸ਼ਾਨਵਿਸ਼ੇਤੇ ਕਰਵਾਏ ਗਏ ਸੈਸ਼ਨ ਦੌਰਾਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ।

 

ਮੰਤਰੀ ਨੇ ਦੱਸਿਆ ਕਿ ਵਿਦੇਸ਼ੀ ਮਾਹਿਰ ਅੰਤਰਾਸ਼ਟਰੀ ਪੱਧਰ ਦੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇਣਗੇ, ਜਦਕਿ ਬੁਨਿਆਦੀ ਢਾਂਚਾ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 2020 ਵਿਚ ਸ਼ੁਰੂ ਹੋਣ ਜਾ ਰਹੇ ਜਿਸ ਲਈ ਪਹਿਲਾਂ ਹੀ ਕਨੇਡਾ ਅਤੇ ਯੂ.ਕੇ ਨਾਲ ਸਮਝੌਤੇ ਸਹੀਬੱਧ ਕੀਤੇ ਜਾ ਚੁੱਕੇ ਹਨ

 

ਮੰਤਰੀ ਨੇ ਦੱਸਿਆ ਕਿ ਵਿਸ਼ਵ ਪੱਧਰੀ ਉਦਯੋਗ ਦੀਆਂ ਲੋੜਾਂ ਦੇ ਅਨੁਸਾਰ ਹੁਨਰ ਵਿਕਾਸ ਦੀ ਸਿਖਲਾਈ ਨੌਜਵਾਨਾਂ ਨੂ ਦੇਣ ਲਈ ਅੰਤਰਾਸ਼ਟਰੀ ਪੱਧਰ ਦੀਆਂ ਵੱਡੀਆਂ ਕੰਪਨੀਆਂ ਨੇ ਪੰਜਾਬ ਨਾਲ ਮਿਲ ਕੇ ਸੂਬੇ ਵਿਚ ਹੁਨਰ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਹੱਥ ਵਧਾਇਆ ਹੈ

 

ਉਨਾਂ ਕਿਹਾ ਕਿ ਦੁਨੀਆ ਭਰ ਦੇ ਉਦਯੋਗਾਂ ਲਈ ਹੁਨਰਮੰਦ ਮਨੁੱਖੀ ਵਸੀਲਿਆਂ ਦੀ ਵੱਡੀ ਘਾਟ ਹੈ ਅਤੇ ਵਿਸ਼ਵ ਪੱਧਰੀ ਉਦਯੋਗ ਦੀਆਂ ਲੋੜਾਂ ਅਨੁਸਾਰ ਮਿਆਰੀ ਹੁਨਰਮੰਦ ਮਨੁੱਖੀ ਸ਼ਕਤੀ ਮੁਹੱਈਆ ਕਰਵਾ ਕੇ ਪੰਜਾਬ ਇਸ ਲੋੜ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ।

 

ਉਨਾਂ ਨਾਲ ਹੀ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਮਿਅਰੀ ਤਕਨੀਕੀ ਸਿਖਲਾਈ ਅਤੇ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਪੰਜਾਬ ਨੇ ਕਈ ਵੱਡੇ ਕਦਮ ਉਠਾਏ ਹਨ।ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਮੋਜੂਦਾ ਅਤੇ ਭਵਿੱਖ ਦੇ ਉਦਯੋਗ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਤਕਨੀਕੀ ਸਿੱਖਿਆ ਅਤੇ ਬਹੁ ਮੰਤਵੀ ਕੋਰਸਾਂ ਦੇ ਸਿਲੇਬਸ ਵਿਚ ਵੱਡੇ ਬਵਦਲਾਅ ਕੀਤੇ ਹਨ।ਇਸ ਤੋਂ ਇਲਾਵਾ ਸੂਬੇ ਵਿਚ ਮਿਆਰੀ ਹੁਨਰ ਸਿਖਲਾਈ ਲਈ ਉਦਯੋਗ ਦੀ ਸ਼ਮੂਲੀਅਤ ਰਾਹੀਂ ੳਨਾਂ ਦੀਆਂ ਲੋੜਾਂ ਅਨੁਸਾਰ ਸਿਖਲਾਈ ਦਿੱਤੀ ਜਾ ਰਹੀ ਹੈ

 

ਇਸ ਮੌਕੇ ਮੰਤਰੀ ਨੇ ਸੂਬੇ ਦੇ ਉਦਯੋਗਿਕ ਘਰਾਨਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਉਦਯੋਗਾਂ ਦੇ ਅੰਦਰ ਹੀ ਹੁਨਰ ਵਿਕਾਸ ਕੇਂਦਰ ਅਤੇ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕਰਨ ਤਾਂ ਜੋ ਉਨਾਂ ਦੀਆਂ ਲੋੜਾਂ ਅਨੁਸਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾ ਸਕੇ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਕਿ ਇਸ ਨਾਲ ਸਿਖਲਾਈ ਲਈ ਵਿਦਿਆਰਥੀਆਂ ਦੀਆਂ ਫੀਸਾਂ ਦਾ ਖਰਚਾ ਸਰਕਾਰ ਵਲੋਂ ਉਠਾਇਆ ਜਾਵੇਗਾ, ਜਿਸ ਕਾਰਨ ਉਦਯੋਗਾਂਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ ਬਲਕਿ ਉਦਯੋਗਾਂ ਨੂੰ ਮਿਆਰੀ ਹੁਨਰਮੰਦ ਕਾਮੇ ਮਿਲਣਗੇ

 

ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਪੈਨਲ ਐਨ. ਐਸ. ਡੀ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੀਸ਼ ਕੁਮਾਰ, ਦਿ ਸ਼ੈਲਟਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਸਤਿੰਦਰ ਸੱਤੀ, ਸੈਕਟਰ ਸਕਿੱਲ ਕੌਂਸਲ ਬਿੳੂਟੀ ਐਂਡ ਵੈੱਲਨੈੱਸ ਦੀ ਮੁੱਖ ਕਾਰਜਕਾਰੀ ਅਧਿਕਾਰੀ ਮੋਨਿਕਾ, ਵਿਦਿਆਂਤਾ ਸਕਿੱਲ ਦੇ ਮੁੱਖ ਕਾਰਜਾਕਾਰੀ ਅਧਿਕਾਰੀ ਜੈ ਦੀਪ, ਸਕਿੱਲ ਮਿਸ਼ਨ ਪੰਜਾਬ ਦੇ ਸਲਾਹਕਾਰ ਸੰਦੀਪ ਕੌੜਾ ਅਤੇ ਸ਼ਾਹੀ ਐਕਸਪੋਰਟਸ ਪ੍ਰਾਈਵੇਟ ਲਿਮੀਟਿਡ ਦੇ ਡਾਇਰੈਕਟਰ ਜੇ. ਡੀ. ਗਿਰੀ ਸ਼ਾਮਲ ਸਨ

 

ਪੈਨਲ ਮੈਂਬਰਾਂ ਨੇ ਰਾਸ਼ਟਰੀ ਹੁਨਰ ਵਿਕਾਸ ਕੌਂਸਲ ਦੇ ਰੋਲ, ਮੀਡੀਆ ਦੇ ਖੇਤਰ ਵਿੱਚ ਹੁਨਰ ਵਿਕਾਸ ਦੀ ਲੋੜ, ਮਹਿਲਾ ਸਸ਼ਕਤੀਕਰਨ ਵਿੱਚ ਹੁਨਰ ਦੀ ਭੁਮਿਕਾ ਅਤੇ ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s agreement with Canada and the UK and begin from 2020