ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਦੇ ਸਟੈਂਡ ਤੋਂ ਪੰਜਾਬ ਦੇ ਬਾਸਮਤੀ ਉਤਪਾਦਕ ਕਿਸਾਨ ਚਿੰਤਤ

ਈਰਾਨ ਦੇ ਸਟੈਂਡ ਤੋਂ ਪੰਜਾਬ ਦੇ ਬਾਸਮਤੀ ਉਤਪਾਦਕ ਕਿਸਾਨ ਚਿੰਤਤ

ਭਾਰਤ ’ਚ ਈਰਾਨ ਦੇ ਸਫ਼ੀਰ ਡਾ. ਅਲੀ ਚੇਗੇਨੀ ਨੇ ਕੱਲ੍ਹ ਚੰਡੀਗੜ੍ਹ ’ਚ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਭਾਰਤ ਉਨ੍ਹਾਂ ਦੇ ਦੇਸ਼ ਤੋਂ ਤੇਲ ਨਹੀਂ ਖ਼ਰੀਦਦਾ, ਤਾਂ ਈਰਾਨ ਕਿਸੇ ਵੀ ਹਾਲਤ ’ਚ ਪੰਜਾਬ ਤੋਂ ਬਾਸਮਤੀ ਚੌਲ਼ ਦਰਾਮਦ ਨਹੀਂ ਕਰੇਗਾ।

 

 

‘ਹਿੰਦੁਸਤਾਨ ਟਾਈਮਜ਼’ ਨੇ ਜਦੋਂ ਪੰਜਾਬ ਤੋਂ ਬਾਸਮਤੀ ਚੌਲ਼ ਦਰਾਮਦ ਕੀਤੇ ਜਾਣ ਬਾਰੇ ਈਰਾਨੀ ਦੂਤ ਤੋਂ ਸੁਆਲ ਕੀਤਾ, ਤਾਂ ਉਨ੍ਹਾਂ ਕਿਹਾ ਕਿ ਜੇ ਈਰਾਨ ਤੋਂ ਤੇਲ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ, ਤਾਂ ਪੰਜਾਬ ਤੋਂ ਵੀ ਕੋਈ ਬਾਸਮਤੀ ਚੌਲ਼ ਨਹੀਂ ਖ਼ਰੀਦੇ ਜਾਣਗੇ। ਈਰਾਨੀ ਰਾਜਦੂਤ ਦੇ ਇਸ ਬਿਆਨ ਨੇ ਪੰਜਾਬ ਤੇ ਹਰਿਆਣਾ ਦੇ ਬਾਸਮਤੀ ਉਤਪਾਦਕ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ।

 

 

ਦਰਅਸਲ, ਅਮਰੀਕਾ ਨੇ ਈਰਾਨ ਉੱਤੇ ਵਪਾਰਕ ਪਾਬੰਦੀਆਂ ਲਾਈਆਂ ਹੋਈਆਂ ਹਨ ਤੇ ਭਾਰਤ ਨੂੰ ਵੀ ਉਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਮੁੱਦੇ ਬਾਰੇ ਗੱਲਬਾਤ ਕਰਦਿਆਂ ਈਰਾਨੀ ਸਫ਼ੀਰ ਚੇਂਗੇਨੀ ਨੇ ਅਮਰੀਕੀ ਪਾਬੰਦੀਆਂ ਨੂੰ ‘ਗ਼ੈਰ–ਕਾਨੂੰਨੀ’ ਕਰਾਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਜ਼ਰੂਰ ਇਨ੍ਹਾਂ 13 ਵਰ੍ਹੇ ਪੁਰਾਣੀਆਂ ਪਾਬੰਦੀਆਂ ਨੂੰ ਅੱਖੋਂ ਪ੍ਰੋਖੇ ਕਰੇਗਾ।

 

 

ਪਿਛਲੇ ਵਰ੍ਹੇ ਈਰਾਨ ਨੇ ਭਾਰਤ ਤੋਂ 14,000 ਕਰੋੜ ਰੁਪਏ ਕੀਮਤ ਦੇ 16 ਲੱਖ ਟਨ ਬਾਸਮਤੀ ਚੌਲ਼ ਦਰਾਮਦ ਕੀਤੇ ਸਨ। ਉਨ੍ਹਾਂ ਵਿੱਚੋਂ 45% ਇਕੱਲੇ ਪੰਜਾਬ ਤੋਂ ਸਨ। ਈਰਾਨੀ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਿਛਲੇ ਸੀਜ਼ਨ ਜਿੰਨੇ ਬਾਸਮਤੀ ਚੌਲ਼ ਦਰਾਮਦ ਨਹੀਂ ਕਰ ਸਕੇਗਾ।

 

 

ਈਰਾਨੀ ਸਫ਼ੀਰ ਡਾ. ਅਲੀ ਚੇਗੇਨੀ ਨੇ ਕੱਲ੍ਹ ਪੰਜਾਬ ਦੇ ਬਾਸਮਤੀ ਉਤਪਾਦਕ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ। ਮੁੱਖ ਮੰਤਰੀ ਨੇ ਵੀ ਸੂਬੇ ’ਚੋਂ ਚੌਲ਼ਾਂ ਦੀ ਵਧੀਆ ਕਿਸਮ ਦੀਆਂ ਬਰਾਮਦਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

 

 

ਮੁੱਖ ਮੰਤਰੀ ਨੇ ਈਰਾਨੀ ਸਫ਼ੀਰ ਨੂੰ ਆਉਂਦੇ ਦਸੰਬਰ ਮਹੀਨੇ ਹੋਣ ਵਾਲੇ ਪੰਜਾਬ ਸਰਕਾਰ ਦੇ ‘ਇਨਵੈਸਟ ਪੰਜਾਬ’ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਬਾਰੇ ਕੁਝ ਅਹਿਮ ਵਿਚਾਰ–ਵਟਾਂਦਰੇ ਲਈ ਸੱਦਿਆ ਸੀ।

 

 

ਸਾਉਣੀ (ਖ਼ਰੀਫ਼) ਦੇ ਇਸ ਮੌਸਮ ਦੌਰਾਨ ਪੰਜਾਬ ਦੇ 6.29 ਲੱਖ ਹੈਕਟੇਅਰ ਰਕਬੇ ’ਚ ਬਾਸਮਤੀ ਚੌਲ਼ ਲਾਏ ਗਏ ਸਨ।  1509 ਵੈਰਾਇਟੀ ਦੇ 1.25 ਲੱਖ ਟਨ ਚੌਲ਼ ਹੁਣ ਸੂਬੇ ਦੀਆਂ ਮੰਡੀਆਂ ਵਿੱਚ ਆ ਚੁੱਕੇ ਹਨ।

 

 

ਵਧੀਆ ਕਿਸਮ ਦੇ ਝੋਨੇ ਦੀ ਕੀਮਤ 2,400 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਦੇ 60 ਫ਼ੀ ਸਦੀ ਇਲਾਕੇ ਵਿੱਚ 1121 ਵੈਰਾਇਟੀ ਹੀ ਲਾਈ ਜਾਂਦੀ ਹੈ। ਉਹ ਫ਼ਸਲ ਆਉਂਦੇ ਨਵੰਬਰ ਮਹੀਨੇ ਪੱਕ ਕੇ ਤਿਆਰ ਹੋਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Basmati grower farmers worried over Iranian stand