ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਬਜਟ 2020–21 ਅੱਜ ਹੋਵੇਗਾ ਪੇਸ਼, ਲੋਕਾਂ ਨੂੰ ਕਾਫ਼ੀ ਆਸਾਂ

ਪੰਜਾਬ ਦਾ ਬਜਟ 2020–21 ਅੱਜ ਹੋਵੇਗਾ ਪੇਸ਼, ਲੋਕਾਂ ਨੂੰ ਕਾਫ਼ੀ ਆਸਾਂ

ਪੰਜਾਬ ਦਾ ਨਵੇਂ ਵਿੱਤੀ ਵਰ੍ਹੇ 2020–21 ਦਾ ਬਜਟ ਅੱਜ ਵਿਧਾਨ ਸਭਾ ’ਚ ਪੇਸ਼ ਹੋਣਾ ਹੈ। ਸ੍ਰੀ ਮਨਪ੍ਰੀਤ ਸਿੰਘ ਬਾਦਲ ਅੱਜ 10:30 ਵਜੇ ਤੋਂ ਬਾਅਦ ਇਹ ਬਜਟ ਪੇਸ਼ ਕਰਨਗੇ। ਉਂਝ ਭਾਵੇਂ ਆਮ ਲੋਕਾਂ ਨੂੰ ਇਹੋ ਆਸ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਲਈ ਜ਼ਰੂਰ ਕੁਝ ਰਾਹਤਾਂ ਤੇ ਛੋਟਾਂ ਦਾ ਐਲਾਨ ਕਰੇਗੀ। ਕੁਝ ਅਜਿਹੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ; ਜਿਨ੍ਹਾਂ ਰਾਹੀਂ ਰੁਜ਼ਗਾਰ ਪੈਦਾ ਹੋਵੇਗਾ।

 

 

ਪਰ ਵਿਰੋਧੀ ਧਿਰ ਭਾਵ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੇ ਬੀਤੇ ਕੁਝ ਦਿਨਾਂ ਤੋਂ ਕੈਪਟਨ ਸਰਕਾਰ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।

 

 

ਇਨ੍ਹਾਂ ਦੋਵੇਂ ਹੀ ਪਾਰਟੀਆਂ ਦਾ ਦੋਸ਼ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ। ਉੱਪਰੋਂ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ ਦੋ–ਤਿੰਨ ਦਿਨਾਂ ਬਾਅਦ ਦੁਹਰਾ ਦਿੱਤੀ ਜਾਂਦੀ ਹੈ – ਤਦ ਅਜਿਹੇ ਹਾਲਾਤ ਵਿੱਚ ਨਵੇਂ ਸਾਲ ਦੇ ਬਜਟ ’ਚ ਕਿਹੜੇ ਐਲਾਨ ਕੀਤੇ ਜਾਣਗੇ।

 

 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹੋ ਗੱਲ ਆਖੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਕਾਰਜ–ਕਾਲ ਦੌਰਾਨ ਜੋ ਵਿਕਾਸ ਕਾਰਜ ਕੀਤੇ ਸਨ; ਮੌਜੂਦਾ ਸਰਕਾਰ ਉਸ ਦਾ ਇੱਕ ਫ਼ੀ ਸਦੀ ਵੀ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਖ਼ਜ਼ਾਨਾ ਖ਼ਾਲੀ ਹੈ, ਤਾਂ ਵਿੱਤ ਮੰਤਰੀ ਕਿਹੜੇ ਆਧਾਰ ’ਤੇ ਨਵੇਂ ਬਜਟ ਪ੍ਰਸਤਾਵ ਸਦਨ ’ਚ ਰੱਖਣਗੇ।

 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਬਾਦਲ ਨੇ ਵੀ ਕੱਲ੍ਹ ਤਰਨ ਤਾਰਨ ’ਚ ਆਪਣੀ ਪਾਰਟੀ ਦੀ ਰੈਲੀ ਦੌਰਾਨ ਕੈਪਟਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਸਨ।

 

 

ਉੱਧਰ ਆਮ ਆਦਮੀ ਪਾਰਟੀ ਨੇ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਸਰਕਾਰ ਵਿਰੁੱਧ ਆਪਣਾ ਝੰਡਾ ਬੁਲੰਦ ਕੀਤਾ ਹੋਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Budget 2020-21 being presented today people having many hopes