ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਲਈ ਇੱਕ ਅਫ਼ਸਰ ਦੀ ਖ਼ੂਬ ਖ਼ਬਰ

…ਜਦੋਂ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਲਈ ਇੱਕ ਅਫ਼ਸਰ ਦੀ ਖ਼ੂਬ ਖ਼ਬਰ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਦਾ ਕਾਰਜਭਾਰ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਥਾਂ ਹੁਣ ਸ੍ਰੀ ਬ੍ਰਹਮ ਮਹਿੰਦਰਾ ਨੂੰ ਸੌਂਪਿਆ ਗਿਆ ਹੈ। ਬੀਤੇ ਦਿਨੀਂ ਕੈਬਿਨੇਟ ਦੀ ਮੀਟਿੰਗ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਇੱਕ ਕਾਫ਼ੀ ਸ਼ਕਤੀਸ਼ਾਲੀ ਸਮਝੇ ਜਾਂਦੇ ਇੱਕ ਉੱਚ ਅਫ਼ਸਰ ਦੀ ਖ਼ੂਬ ਖ਼ਬਰ ਲਈ।
 

 

ਦਰਅਸਲ ਮਿਨੀਸਟਰੀਅਲ ਸਟਾਫ਼ ਨਾਲ ਸਬੰਧਤ ਮਾਮਲਿਆਂ ਬਾਰੇ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠਲੀ ਕੈਬਿਨੇਟ ਦੀ ਇੱਕ ਸਬ–ਕਮੇਟੀ ਵੱਲੋਂ ਕੀਤੇ ਕੰਮ ਸਬੰਧੀ ਉਸ ਉੱਚ ਅਧਿਕਾਰੀ ਨੇ ਇੱਕ ‘ਅਪਮਾਨਜਨਕ’ ਟਿੱਪਣੀ ਕਰ ਦਿੱਤੀ ਸੀ।

 

 

ਜਦੋਂ ਉਸ ਮਾਮਲੇ ਬਾਰੇ ਕੈਬਿਨੇਟ ਦੀ ਮੀਟਿੰਗ ਦੌਰਾਨ ਚਰਚਾ ਹੋਈ, ਤਾਂ ਉਸ ਸ਼ਕਤੀਸ਼ਾਲੀ ਅਧਿਕਾਰੀ ਨੇ ਟਿੱਪਣੀ ਕਰ ਦਿੱਤੀ ਕਿ ਉਹ ‘ਇਸ ਗੰਦੇ ਕੰਮ’ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਤਦ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਗੁੱਸਾ ਆ ਗਿਆ। ਉਨ੍ਹਾਂ ਉਸ ਅਫ਼ਸਰ ਨੂੰ ਕਿਹਾ ਕਿ ਉਹ ਰਤਾ ਆਪਣੀ ਗੱਲ ਦੁਬਾਰਾ ਆਖ ਕੇ ਵਿਖਾਏ।

 

 

ਉਸ ਵੇਲੇ ਮੀਟਿੰਗ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਨਾਲ ਸਬੰਧਤ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ।

 

 

ਉਸ ਤਾਕਤਵਰ ਅਫ਼ਸਰ ਨੇ ਤਦ ਆਪਣੇ ਸ਼ਬਦ ਵਾਪਸ ਲੈ ਲਏ ਤੇ ਮੀਟਿੰਗ ਵਿੱਚੋਂ ਉੱਠ ਕੇ ਚਲਾ ਗਿਆ। ਤਦ ਮੀਟਿੰਗ ਵਿੱਚ ਸ੍ਰੀ ਬ੍ਰਹਮ ਮਹਿੰਦਰਾ ਆਪਣੇ ਸਾਥੀਆਂ ਨੂੰ ਇਹ ਕਹਿੰਦੇ ਵੀ ਸੁਣੇ ਗਏ ਕਿ ਜੇ ਸਾਡੇ ਸੀਨੀਅਰ ਅਫ਼ਸਰਾਂ ਦੀ ਇਹ ਸੋਚਣੀ ਹੈ, ਤਾਂ ਫਿਰ ਸਾਡੀ ਸਰਕਾਰ ਦਾ ਰੱਬ ਹੀ ਰਾਖਾ ਹੈ। ‘ਮੁੱਖ ਮੰਤਰੀ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਪ੍ਰਤੀ ਬਹੁਤ ਗੰਭੀਰ ਹਨ ਪਰ ਅਜਿਹੇ ਰਵੱਈਏ ਨਾਲ ਲੋਕ–ਮਸਲੇ ਕਿਵੇਂ ਹੱਲ ਹੋਣਗੇ?’

 

 

ਫਿਰ ਜਦੋਂ ਸ੍ਰੀ ਬ੍ਰਹਮ ਮਹਿੰਦਰਾ ਨੇ ਆਪਣੇ ਕੁਝ ਸਾਥੀ ਮੰਤਰੀਆਂ ਨੂੰ ਖਾਣੇ ’ਤੇ ਸੱਦਿਆ, ਤਾਂ ਹੋਰ ਮੰਤਰੀਆਂ ਨੇ ਕੁਝ ਉੱਚ–ਅਧਿਕਾਰੀਆਂ ਦੇ ਕੰਮ–ਕਾਜ ਕਰਨ ਦੇ ਤਰੀਕੇ ਉੱਤੇ ਨਾਖ਼ੁਸ਼ੀ ਪ੍ਰਗਟਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Cabinet Minister Braham Mahindra snubbed an officer