ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਸੁਖਬੀਰ ਸਿੰਘ ਬਾਦਲ

ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੀ ਹੈ; ਇਸੇ ਲਈ ਉਹ ਕਿਸੇ ਤੀਜੇ ਮੋਰਚੇ ਦੀ ਗੱਲ ਨਹੀਂ ਕਰਦੀ। ਛੋਟੇ ਬਾਦਲ ਨੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨਾਲ ਖ਼ਾਸ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਸਾਲ 2017 ’ਚ ਤੀਜੇ ਮੋਰਚੇ ਨਾਲ ਪੰਜਾਬ ਦੀ ਜਨਤਾ ਦਾ ਤਜਰਬਾ ਬੜਾ ਮਾੜਾ ਰਿਹਾ ਸੀ।

 

 

ਢੀਂਡਸਾ ਪਿਓ–ਪੁੱਤਰ ਤੇ ਬ੍ਰਹਮਪੁਰਾ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ: ਸੁਖਬੀਰ ਬਾਦਲ

 

 

 

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਤੁਸੀਂ ਟਕਸਾਲੀ ਆਗੂਆਂ ਦੀ ਸੂਚੀ ਵੇਖੋ, ਤਾਂ ਉਨ੍ਹਾਂ ’ਚੋਂ ਪਿਛਲੇ 30 ਸਾਲਾਂ ਦੌਰਾਨ ਕਦੇ ਚੋਣ ਨਹੀਂ ਜਿੱਤੀ। ਉਨ੍ਹਾਂ ਸੁਆਲ ਕੀਤਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਪਿਛਲੇ ਤਿੰਨ ਸਾਲਾਂ ਦੌਰਾਨ ਕੋਈ ਇੱਕ ਵੀ ਪ੍ਰਾਪਤੀ ਨਹੀਂ ਗਿਣਵਾ ਸਕਦੇ।

 

ਮੁਸਲਮਾਨਾਂ ਨੂੰ ਵੀ ਮਿਲਣਾ ਚਾਹੀਦੈ CAA ਦਾ ਲਾਭ: ਸੁਖਬੀਰ ਬਾਦਲ

 

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ,‘ਜਦੋਂ ਅਸੀਂ ਸੱਤਾ ’ਚ ਸਾਂ, ਤਦ ਅਸੀਂ ਕਦੇ ਨਹੀਂ ਕਿਹਾ ਸੀ ਕਿ ਖ਼ਜ਼ਾਨਾ ਖ਼ਾਲੀ ਹੈ। ਅਜਿਹੀਆਂ ਗੱਲਾਂ ਤਾਂ ਅਸਮਰੱਥ ਹਾਕਮ ਆਪਣੇ ਬਚਾਅ ਲਈ ਅਕਸਰ ਕਰਿਆ ਕਰਦੇ ਹਨ।’

 

 

ਢੀਂਡਸਾ ਤੇ ਬ੍ਰਹਮਪੁਰਾ ਨੇ ਪੰਥ ਦੀ ਪਿੱਠ ’ਚ ਛੁਰਾ ਖੋਭਿਆ: ਸੁਖਬੀਰ ਬਾਦਲ

 

 

 

ਉਨ੍ਹਾਂ ਇਹ ਵੀ ਕਿਹਾ ਕਿ ਝੂਠ ਬਹੁਤਾ ਸਮਾਂ ਨਹੀਂ ਚੱਲਿਆ ਕਰਦੇ। ‘ਪੰਜਾਬ ਦੀ ਜਨਤਾ ਆਪੇ ਫ਼ੈਸਲਾ ਕਰ ਲਵੇਗੀ ਕਿ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਸੱਤਾ ’ਚ ਲਿਆਉਣਾ ਚਾਹੁਣਗੇ ਜਾਂ ਨਹੀਂ। ਜਿਹੋ ਜਿਹੀ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ, ਉਸ ਤੋਂ ਤਾਂ ਇਹੋ ਜਾਪਦਾ ਹੈ ਕਿ ਲੋਕ ਯਕੀਨੀ ਤੌਰ ਉੱਤੇ ਉਨ੍ਹਾਂ ਨੂੰ ਹੁਣ ਸਿਆਸਤ ਤੋਂ ਵੀ ਲਾਂਭੇ ਕਰ ਦੇਣਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Captain Government s performance zero says Sukhbir Singh Badal