ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕੈਪਟਨ ਨੇ ਬਚਾਈ ਕਾਂਗਰਸ ਪਾਰਟੀ ਦੀ ਲਾਜ

ਪੰਜਾਬ ਦੇ ਕੈਪਟਨ ਨੇ ਬਚਾਈ ਕਾਂਗਰਸ ਪਾਰਟੀ ਦੀ ਲਾਜ

ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ ਐਤਕੀਂ ਲਗਾਤਾਰ ਦੂਜੀ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਮੁੱਚੇ ਦੇਸ਼ ਵਿੱਚ ਹੀ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਦਾ ਝੱਖੜ ਝੁੱਲਿਆ ਰਿਹਾ, ਉੱਥੇ ਸਿਰਫ਼ ਪੰਜਾਬ ਹੀ ਉਸ ਮੋਦੀ–ਲਹਿਰ ਤੋਂ ਵਿਰਵਾ ਰਹਿਣ ਦੇ ਸਮਰੱਥ ਸਿੱਧ ਹੋ ਸਕਿਆ।

 

 

ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਜਿਹੇ ਸੂਬਿਆਂ ’ਚ ਕਾਂਗਰਸ ਦੀ ਸਰਕਾਰ ਹੈ। ਇਸ ਦੇ ਨਾਲ–ਨਾਲ ਕਰਨਾਟਕ ’ਚ ਵੀ ਕਾਂਗਰਸ ਦੀ ਗੱਠਜੋੜ ਸਰਕਾਰ ਹੈ। ਪਰ ਦੇਸ਼ ਦੀਆਂ ਆਮ ਚੋਣਾਂ ਦੌਰਾਨ ਸਿਰਫ਼ ਪੰਜਾਬ ਨੇ ਹੀ ਕਾਂਗਰਸ ਦੀ ਇੱਜ਼ਤ ਬਚਾਈ ਸੀ। ਬਾਕੀ ਹਰ ਥਾਂ ’ਤੇ ਦੇਸ਼ ਦੀ ਇਸ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ; ਜਦ ਕਿ ਹਾਲੇ ਸਿਰਫ ਛੇ ਕੁ ਮਹੀਨੇ ਪਹਿਲਾਂ ਹੀ ਇਸ ਨੇ ਹਿੰਦੀ–ਭਾਸ਼ੀ ਸੂਬਿਆਂ ਵਿੱਚ ਸੱਤਾ ਹਾਸਲ ਕੀਤੀ ਸੀ।

 

 

ਇੰਝ ਜਿੱਥੇ ਸਮੁੱਚੇ ਭਾਰਤ ’ਚ ਇਹ ਪਾਰਟੀ ਬਰਬਾਦ ਹੋ ਕੇ ਰਹਿ ਗਈ, ਉੱਥੇ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਪੰਜਾਬ ’ਚ ਇਹ ਪਾਰਟੀ ਵਧੀਆ ਪ੍ਰਦਰਸ਼ਨ ਦਰਸਾ ਸਕੀ। ਇੰਝ ਪਾਰਟੀ ਦੀ ਲਾਜ ਬਚਾਉਣ ਦਾ ਸਿਹਰਾ ਯਕੀਨੀ ਤੌਰ ’ਤੇ ਕੈਪਟਨ ਸਿਰ ਹੀ ਬੱਝਦਾ ਹੈ।

 

 

ਉਂਝ ਭਾਵੇਂ ਕੈਪਟਨ ਅਮਰਿੰਦਰ ਸਿੰਘ ਆਪਣੇ ‘ਮਿਸ਼ਨ–13’ ਤੋਂ ਕਾਫ਼ੀ ਪਿਛਾਂਹ ਰਹਿ ਗਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਐਤਕੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਵਿਖਾਉਣਗੇ। ਉਨ੍ਹਾਂ ਨੂੰ ਸਿਰਫ਼ 8 ਸੀਟਾਂ ’ਤੇ ਹੀ ਸਬਰ ਕਰਨਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Captain saved honour of Congress Party