ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਪਹਿਲਾ ਗੈਂਗਸਟਰ, ਜਿਸ ਨੂੰ ਸੀ ਸਿਆਸਤ ਦਾ ਥਾਪੜਾ

ਪੰਜਾਬ ਦਾ ਪਹਿਲਾ ਗੈਂਗਸਟਰ, ਜਿਸ ਨੂੰ ਸੀ ਸਿਆਸਤ ਦਾ ਥਾਪੜਾ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

ਪ੍ਰਭਜਿੰਦਰ ਡਿੰਪੀ

ਪੁਲਿਸ ਮੁਤਾਬਕ ਪ੍ਰਭਜਿੰਦਰ ਸਿੰਘ ਡਿੰਪੀ ਪੰਜਾਬ ਦਾ ਪਹਿਲਾ ਅਜਿਹਾ ਗੈਂਗਸਟਰ ਸੀ, ਜਿਸ ਦੀ ਪੁਸ਼ਤ–ਪਨਾਹੀ ਸਿਆਸੀ ਆਗੂਆਂ ਨੇ ਕੀਤੀ ਸੀ। ਉਹ ਅਪਰਾਧ ਜਗਤ ’ਚ 1985 ’ਚ ਦਾਖ਼ਲ ਹੋਇਆ ਸੀ। ਉਸ ਦਾ ਨਾਂਅ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦੇ ਕਤਲ ਕੇਸ ਵਿੱਚ ਬੋਲਿਆ ਸੀ।

 

 

ਸੂਤਰਾਂ ਮੁਤਾਬਕ ਡਿੰਪੀ ਇੱਕ ਵਿਦਿਆਰਥੀ ਆਗੂ ਸੀ ਤੇ ਉਸ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨਾਲ ਨੇੜਲੇ ਸਬੰਧ ਸਨ। ਡਿੰਪੀ ਦੀ ਸਾਲ 1989 ’ਚ ਉਸ ਵੇਲੇ ਪੰਜਾਬ ’ਚ ਪੂਰੀ ਚੜ੍ਹਾਈ ਹੋ ਗਈ ਸੀ; ਜਦੋਂ ਸ੍ਰੀ ਮਾਨ ਦੀ ਹਮਾਇਤ ਪ੍ਰਾਪਤ ਬਹੁਤ ਸਾਰੇ ਉਮੀਦਵਾਰ 10ਵੀਂ ਲੋਕ ਸਭਾ ਸੀਟਾਂ ਜਿੱਤ ਗਏ ਸਨ।

 

 

1992 ਦੌਰਾਨ ਪੰਜਾਬ ਵਿੱਚ ਕਾਂਗਰਸ ਸਰਕਾਰ ਕਾਇਮ ਹੋਈ ਸੀ ਤੇ ਡਿੰਪੀ ਸੂਬੇ ਤੋਂ ਬਾਹਰ ਚਲਾ ਗਿਆ ਸੀ ਤੇ ਉਸ ਨੇ ਉੱਤਰ ਪ੍ਰਦੇਸ਼ ’ਚ ਮੁਖ਼ਤਾਰ ਅੰਸਾਰੀ ਜਿਹੇ ਵੱਡੇ ਗੈਂਗਸਟਰਾਂ ਨਾਲ ਜਾ ਕੇ ਹੱਥ ਮਿਲਾ ਲਏ ਸਨ।

 

 

ਬਾਅਦ ’ਚ ਉਹ ਚੰਡੀਗੜ੍ਹ ਆਇਆ ਸੀ ਤੇ 2006 ’ਚ ਉਸ ਦਾ ਕਤਲ ਚੰਡੀਗੜ੍ਹ ’ਚ ਸੁਖਨਾ ਝੀਲ ਨੇੜੇ ਉਸ ਦੇ ਹੀ ਪੁਰਾਣੇ ਸਾਥੀ ਜਸਵਿੰਦਰ ਰੌਕੀ ਨੇ ਕਰ ਦਿੱਤਾ ਸੀ।

 

 

ਜਸਵਿੰਦਰ ਰੌਕੀ

ਜਸਵਿੰਦਰ ਰੌਕੀ ਨੇ ਪ੍ਰਭਜਿੰਦਰ ਡਿੰਪੀ ਤੋਂ ਅਪਰਾਧ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਸਨ। ਸਾਲ 206 ’ਚ ਡਿੰਪੀ ਦਾ ਕਤਲ ਕਰ ਕੇ ਉਸ ਨੇ ਫਿਰੌਤੀ ਵਸੂਲਣ ਵਾਲੇ ਮਾਫ਼ੀਆ ਦੇ ਵਿਸ਼ਵ ਵਿੱਚ ਆਪਣੇ ਪੈਰ ਪਸਾਰੇ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਪੰਜਾਬ ਦੇ ਮਾਲਵਾ ਇਲਾਕੇ ਦੇ ਪ੍ਰਮੁੱਖ ਸਿਆਸੀ ਆਗੂਆਂ ਦੀ ਹਮਾਇਤ ਹਾਸਲ ਹੋਈ।

 

 

ਜਸਵਿੰਦਰ ਰੋਕੀ ਨੇ ਸਾਲ 2012 ਦੌਰਾਨ ਫ਼ਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਸੀ ਤੇ ਉਸ ਨੂੰ 30,000 ਵੋਟਾਂ ਮਿਲੀਆਂ ਸਨ। ਤਦ ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਕੁਮਾਰ ਜਿਆਣੀ ਨੇ ਸਿਰਫ਼ 1,600 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸਹਿਯੋਗੀ ਭਾਜਪਾ ਦੇ ਕਾਡਰ ਉਸ ਦੀ ਹਮਾਇਤ ’ਤੇ ਸਨ।

 

 

ਉਦੋਂ ਹਾਲਾਤ ਇਹ ਹੋ ਗਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਜਿਆਣੀ ਦੀ ਸਟੇਜ ਤੋਂ ਇਹ ਐਲਾਨ ਕਰਨਾ ਪਿਆ ਸੀ ਕਿ ਜੇ ਕਿਸੇ ਨੇ ਰੌਕੀ ਦੀ ਹਮਾਇਤ ਕੀਤੀ, ਤਾਂ ਉਸ ਨੂੰ ਅਕਾਲੀ ਦਲ ’ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਸਾਲ 2013 ਦੌਰਾਨ ਉਹ ਉਦੋਂ ਦੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਇੱਕ ਤਸਵੀਰ ਵਿੱਚ ਵਿਖਾਈ ਦਿੱਤਾ ਸੀ। ਤਦ ਉਹ ਕਾਂਗਰਸੀ ਆਗੂਆਂ ਰਾਜ ਕੁਮਾਰ ਵੇਰਕਾ ਤੇ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਨਵੀਂ ਦਿੱਲੀ ਸਥਿਤ ਸੰਸਦ ਭਵਨ ਗਏ ਕਾਂਗਰਸੀਆਂ ਦੇ ਇੱਕ ਵਫ਼ਦ ਨਾਲ ਮੌਜੂਦ ਸੀ।

 

 

ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੇ ਅਕਾਲੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਗੈਂਗਸਟਰ ਤੋਂ ਸਿਆਸੀ ਆਗੂ ਬਣੇ ਰੌਕੀ ਦਾ ਕਤਲ 2016 ’ਚ ਸ਼ਿਮਲਾ–ਚੰਡੀਗੜ੍ਹ ਹਾਈਵੇਅ ਉੱਤੇ ਪਰਵਾਣੂ ਨੇੜੇ ਜੈਪਾਲ ਨੇ ਕਰ ਦਿੱਤਾ ਸੀ।

 

 

ਉਸ ਦੀ ਭੈਣ ਰਾਜਦੀਪ ਕੌਰ ਸਿਆਸਤ ’ਚ ਰੌਕੀ ਦੀ ਗੈਂਗਸਟਰ–ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਰਾਜਦੀਪ ਕੌਰ ਨੇ ਇੱਕ ਆਜ਼ਾਦ ਉਮੀਦਵਾਰ ਵਜੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਬਾਅਦ ’ਚ ਉਹ ਸ਼੍ਰੋਮਣੀ ਅਕਾਲੀ ਦਲ ’ਚਸ਼ਾਮਲ ਹੋ ਗਈ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ।

 

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s first Gangster who was supported by politics