ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਪਹਿਲਾ ਸਵੈ-ਸਹਾਇਤਾ ਗਰੁੱਪ ਮੇਲਾ-'ਲਾਡੋ' 23-24 ਅਕਤੂਬਰ ਨੂੰ

ਪੰਜਾਬ ਦੇ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ (ਐਸ.ਈ.ਡਬਲਿਊ.ਏ.) ਵਲੋਂ ਸਾਂਝੇ ਤੌਰ 'ਤੇ ਪੰਜਾਬ ਦਾ ਪਹਿਲਾ ਸਵੈ-ਸਹਾਇਤਾ ਗਰੁੱਪ (ਐਸ.ਐਚ.ਜੀ.) ਮੇਲਾ-'ਲਾਡੋ' 23 ਤੋਂ 24 ਅਕਤੂਬਰ 2019 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

 

ਮੇਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਮੇਲਾ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਕਿਸਾਨ ਭਵਨ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ ਅਤੇ ਇਸਦਾ ਮੁੱਖ ਉਦੇਸ਼ ਪੰਜਾਬ ਦੀਆਂ ਮਹਿਲਾ ਉੱਦਮੀਆਂ ਅਤੇ ਸਵੈ-ਸਹਾਇਤਾ ਗਰੁੱਪਾਂ ਵਲੋਂ ਕੀਤੇ ਕੰਮਾਂ ਨੂੰ ਉਭਾਰਨਾ ਹੈ। ਰਾਜਸਥਾਨ, ਬੰਗਾਲ, ਉੱਤਰਾਖੰਡ ਅਤੇ ਗੁਜਰਾਤ ਨਾਲ ਸਬੰਧਤ ਸਵੈ-ਸਹਾਇਤਾ ਗਰੁੱਪ ਵੀ ਇਸ ਮੇਲੇ ਵਿੱਚ ਹਿੱਸਾ ਲੈਣਗੇ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਹੱਥ ਨਾਲ ਕੀਤੀ ਫੁਲਕਾਰੀ ਦੀ ਕਢਾਈ, ਹੱਥ ਨਾਲ ਤਿਆਰ ਕੀਤੇ ਸਵੈਟਰ, ਥੈਲੇ, ਅਚਾਰ, ਆਯੁਰਵੈਦਿਕ ਉਤਪਾਦ, ਮਠਿਆਈਆਂ ਇਸ ਮੌਕੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਤੋਂ ਇਲਾਵਾ ਐਸ.ਈ.ਡਬਲਿਊ.ਏ. ਲਖਨਊ ਦੀ ਚਿਕਨਕਾਰੀ, ਬੰਗਾਲ ਦੀਆਂ ਹੱਥ ਨਾਲ ਬੁਣੀਆਂ ਲਿਨਨ ਸਾੜ੍ਹੀਆਂ, ਗੁਜਰਾਤ ਦੀ ਦਸਤਕਾਰੀ ਅਤੇ ਉਤਰਾਖੰਡ ਦੇ ਜੈਵਿਕ ਮਸਾਲੇ ਵਿੱਚ ਵੀ ਦੇਖਣਯੋਗ ਹੋਣਗੇ।

 

ਇਸ ਮੌਕੇ ਸਵੈ-ਸਹਾਇਤਾ ਗਰੁੱਪਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਸ ਮੇਲੇ ਵਿੱਚ ਦਾਖ਼ਲਾ ਮੁਫਤ ਹੋਵੇਗਾ। ਮੇਲੇ ਦੀ ਇੱਕ ਹੋਰ ਵਿਲੱਖਣਤਾ ਬਾਰੇ ਦੱਸਿਦਆਂ ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਹੋਈ ਆਮਦਨੀ ਸਿੱਧੇ ਤੌਰ 'ਤੇ ਸਵੈ-ਸਹਾਇਤਾ ਗਰੁੱਪਾਂ ਨੂੰ ਦਿੱਤੀ ਜਾਵੇਗੀ। ਇਸ ਮੌਕੇ ਲੋਕ ਪੰਜਾਬ ਅਸਲ ਪਕਵਾਨਾਂ ਦਾ ਅਨੰਦ ਵੀ ਲੈ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s first self-help group Mela-Lado on October 23-24