ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਚਾਰ ਨਾਮੀ ਆਗੂ ਭਗਵੰਤ ਮਾਨ ਦੀ ਹਾਜ਼ਰੀ ’ਚ AAP ’ਚ ਸ਼ਾਮਲ

ਦਿੱਲੀ ਚੋਣਾਂ 2020 ' ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਇਸ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈਣ ਲੱਗ ਗਿਆ ਹੈ।

 

ਨਾਮੀ ਆਨ-ਲਾਈਨ ਅਖਬਾਰ ’ਬਾਬੂਸ਼ਾਹੀ ਡਾਟ ਕਾਮ’ ਦੀ ਖ਼ਬਰ ਮੁਤਾਬਕ ਦਿੱਲੀ ' ਸ਼ਾਨਦਾਰ ਜਿੱਤ ਤੋਂ ਬਾਅਦ ਬਲਾਚੌਰ ਤੋਂ ਕਾਂਗਰਸ ਵੱਲੋਂ ਦੋ ਵਾਰ ਐੱਮ.ਐੱਲ.. ਰਹਿ ਚੁੱਕੇ ਸੰਤੋਸ਼ ਕੁਮਾਰ ਕਟਾਰੀਆਂ ਨੇ ਆਪ ਦਾ ਪੱਲਾ ਫੜ੍ਹ ਲਿਆ ਹੈ।

 

ਇਸ ਤੋਂ ਬਿਨਾਂ ਕਾਂਗਰਸ ਦੇ ਹੀ ਜਲਾਲਾਬਾਦ ਤੋਂ ਬਾਏਪੋਲ ਇਲੈਕਸ਼ਨ ਲੜ ਚੁੱਕੇ ਜਗਦੀਪ ਸਿੰਘ ਕਬੋਜ਼ ਵੀ ਆਪ ' ਸ਼ਾਮਿਲ ਹੋ ਗਏ ਹਨ।

 

ਇਨ੍ਹਾਂ ਦੋਵਾਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ 2017 ' ਆਪ ਵੱਲੋਂ ਚੋਣ ਲੜ ਚੁੱਕੇ ਲਖਵੀਰ ਸਿੰਘ ਰਾਏ ਜੋ ਕਿ ਪੀ..ਪੀ. ' ਚਲੇ ਗਏ ਸਨ ਉਨ੍ਹਾਂ ਨੇ ਦੁਬਾਰਾ ਆਪ ਦਾ ਪੱਲਾ ਫੜ੍ਹਿਆ ਹੈ।

 

ਇਨ੍ਹਾਂ ਸਾਰਿਆਂ ਦਾ ਐੱਮ.ਪੀ. ਭਗਵੰਤ ਮਾਨ, ਹਰਪਾਲ ਚੀਮਾਂ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਪਾਰਟੀ ' ਸਵਾਗਤ ਕੀਤਾ। ਇਸ ਦੌਰਾਨ ਹੀ ਪਾਰਟੀ ਵੱਲੋਂ ਇੱਕ ਨੰਬਰ ਜਾਰੀ ਕੀਤਾ ਜਿਸ ਨੂੰ ਡਾਇਲ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab s Four famous leaders joins AAP in the presence of Bhagwant Mann