ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ IAS ਅਫ਼ਸਰ ਕੋਰੋਨਾ ਲਈ ਦੇਣਗੇ 1 ਮਹੀਨੇ ਦੀ ਤਨਖਾਹ, ਵਿਧਾਇਕਾਂ ’ਚੋਂ ਢੀਂਡਸਾ ਨੇ ਕੀਤੀ ਪਹਿਲ

ਪੰਜਾਬ ਵਿੱਚ ਕਰਫ਼ਿਊ। ਤਸਵੀਰ: ਵਿਸ਼ਾਲ ਜੋਸ਼ੀ, ਹਿੰਦੁਸਤਾਨ ਟਾਈਮਜ਼

ਪੰਜਾਬ ਦੇ ਆਈਪੀਐੱਸ ਅਧਿਕਾਰੀਆਂ ਨੇ ਅੱਜ ਕੋਰੋਨਾ ਵਿਰੁੱਧ ਜੰਗ ਲੜਨ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ–ਕੋਸ਼ ’ਚ ਦੇਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਵਿਧਾਇਕਾਂ ’ਚੋਂ ਸਭ ਤੋਂ ਪਹਿਲਾਂ ਲਹਿਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ MLA ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਆਪਣੀ ਇੱਕ ਮਹੀਨੇ ਦੀ ਤਨਖਾਹ ਤੇ ਭੱਤੇ ਦਾਨ ਕਰਨ ਦਾ ਐਲਾਨ ਕੀਤਾ ਹੈ।

 

 

ਸੰਗਰੂਰ ਤੋਂ ‘ਹਿੰਦੁਸਤਾਨ ਟਾਈਮਜ਼’ ਦੇ ਰਿਪੋਰਟਰ ਅਵਤਾਰ ਸਿੰਘ ਦੀ ਰਿਪੋਰਟ ਮੁਤਾਬਕ ਸ੍ਰੀ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਖ਼ਤਮ ਨਹੀਂ ਹੋ ਜਾਂਦਾ, ਤਦ ਤੱਕ ਉਹ ਆਪਣੀ ਤਨਖਾਹ ਤੇ ਭੱਤੇ ਦਾਨ ’ਚ ਦੇਣਾ ਜਾਰੀ ਰੱਖਣਗੇ।

 

 

ਇਸ ਦੌਰਾਨ ਪ੍ਰਤੀਕ ਸਿੰਘ ਮਾਹਲ ਦੀ ਰਿਪੋਰਟ ਮੁਤਾਬਕ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਆਪਣੀ ਇੱਕ ਮਹੀਨੇ ਦੀ ਤਨਖਾਹ ਤੇ ਹੋਰ ਭੱਤੇ ਮੁੱਖ ਮੰਤਰੀ ਰਾਹਤ ਕੋਸ਼ ’ਚ ਦੇਣ ਦਾ ਐਲਾਨ ਕੀਤਾ ਹੈ।

 

 

ਇਹ ਰਕਮਾਂ ਉਨ੍ਹਾਂ ਲੋੜਵੰਦ ਲੋਕਾਂ ਲਈ ਵਰਤੀਆਂ ਜਾਣਗੀਆਂ, ਜਿਹੜੇ ਜਨਤਾ–ਕਰਫ਼ਿਊ ਜਾਂ ਲੌਕਡਾਊਨ ਜਾਂ ਕਰਫ਼ਿਊ ਕਾਰਨ ਆਪਣੀਆਂ ਦਿਹਾੜੀਆਂ ਨਹੀਂ ਕਰ ਸਕ ਰਹੇ। ਲੋੜਵੰਦਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਅਜਿਹੀਆਂ ਰਕਮਾਂ ਵਰਤੀਆਂ ਜਾਣਗੀਆਂ।

 

 

ਉੱਧਰ ਅੱਜ ਕੋਰੋਨਾ ਵਾਇਰਸ ਵਿਰੁੱਧ ਜੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਪੰਜਾਬ ਵਿੱਚ ਕਰਫ਼ਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ।

 

 

ਕੱਲ੍ਹ ਐਤਵਾਰ ਨੂੰ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸੂਬੇ ’ਚ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਸੀ ਪਰ ਲੋਕਾਂ ਨੇ ਉਸ ਨੂੰ ਮਜ਼ਾਕ ਸਮਝਿਆ ਤੇ ਘਰਾਂ ’ਚੋਂ ਬਾਹਰ ਨਿੱਕਲਣ ਤੋਂ ਨਹੀਂ ਹਟੇ।

 

 

ਇਸੇ ਲਈ ਹੁਣ ਕਰਫ਼ਿਊ ਲਾਇਆ ਗਿਆ ਹੈ।

 

 

ਇਸ ਦੌਰਾਨ ਪੰਜਾਬ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 22 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s IAS Officers to give one months salary for Corona Dhindsa also takes initiative