ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ‘ਲਾਡੋ 2019’ ਮੇਲਾ ਹੁਣ ਸਾਲ ’ਚ ਹੋਵੇਗਾ 2 ਵਾਰ

ਪੰਜਾਬ ਸਰਕਾਰ ਨੇ ਦੋ ਰੋਜ਼ਾਲਾਡੋ-2019’ ਮੇਲੇ ਦੀ ਉਤਸ਼ਾਹਜਨਕ ਸਫ਼ਲਤਾ ਤੋਂ ਬਾਅਦ ਇਹ ਮੇਲਾ ਸਾਲ ਵਿੱਚ ਦੋ ਵਾਰ ਕਰਾਉਣ ਦਾ ਐਲਾਨ ਕੀਤਾ ਹੈ

 

ਸਥਾਨਿਕ ਕਿਸਾਨ ਭਵਨ ਵਿਖੇ ਇਸ ਮੇਲੇ ਦੇ ਦੂਜੇ ਅਤੇ ਅਖਰੀ ਦਿਨ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ.ਪੀ. ਸ੍ਰੀਵਾਸਤਵ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਮੇਲੇ ਨੂੰ ਅਨੁਮਾਨ ਤੋਂ ਜ਼ਿਆਦਾ ਹੁੰਗਾਰਾ ਮਿਲਿਆ ਹੈ।

 

ਉਨ੍ਹਾਂ ਕਿਹਾ ਕਿ ਇਸ ਕਰਕੇ ਵਿਭਾਗ ਨੇ ਅਜਿਹੇ ਮੇਲਿਆਂ ਦਾ ਆਯੋਜਨ ਨਾ ਕੇਵਲ ਸਾਲ ਵਿੱਚ ਦੋ ਵਾਰ ਅਪ੍ਰੈਲ ਅਤੇ ਅਕਤੂਬਰ ਵਿੱਚ ਕਰਵਾਉਣ ਦਾ ਨਿਰਣਾ ਕੀਤਾ ਹੈ ਸਗੋਂ ਇਹ ਮੇਲੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਕਰਵਾਉਣ ਦਾ ਫੈਸਲਾ ਵੀ ਲਿਆ ਹੈ ਤਾਂ ਜੋ ਇਨਾਂ ਵਿੱਚ ਦਿਹਾਤੀ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।

 

ਉਨਾਂ ਕਿਹਾ ਕਿ ਸਵੈ ਉਦਮ ਦੀ ਇੱਛਾ ਰੱਖਣ ਵਾਲੀਆਂ ਗ੍ਰੈਜੂਏਟ ਅਤੇ ਹੁਨਰਮੰਕਦ ਆਂਗਨਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਨਾਂ ਲਈ ਬੈਂਕਾਂ ਤੋਂ ਕਰਜ਼ ਪ੍ਰਾਪਤੀ ਦੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ

 

ਸ੍ਰੀਮਤੀ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਛੱਤੀਸਗੜ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼,ਉੱਤਰਾਖੰਡ,ਝਾਰਖੰਡ ਆਦਿ ਸੂੁਬਿਆਂ ਦੇ ਵੱਖ ਵੱਖ ਸਹਾਇਤਾ ਗਰੁੱਪਾਂ ਨੇ ਹਿੱਸਾ ਲਿਆ ਅਤੇ ਕਈ ਸਥਾਨਿਕ ਗਰੁੱਪਾਂ ਦਾ ਸਮਾਨ ਪਹਿਲੇ ਦਿਨ ਹੀ ਵਿਕ ਗਿਆ ਜਿਸ ਕਰਕੇ ਉਨਾਂ ਨੂੰ ਹੋਰ ਸਮਾਨ ਮੰਗਵਾਉਣਾ ਪਿਆ।

 

ਉਨਾਂ ਅੱਗੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨਾਂ ਵਲੋਂ ਬਣਾਈਆਂ ਵਸਤਾਂ ਨੂੰ ਵੇਚਣ ਲਈ ਵਧੀਆ ਮੰਚ ਮੁਹੱਈਆ ਕਰਾਉਣਾ ਹੈ। ਉਨਾਂ ਕਿਹਾ ਕਿ ਇਸ ਵਾਰ ਦੀਲਾਡੋਪ੍ਰਭਾਵੀ ਰਹੀ ਹੈ ਪਰ ਵਿਸਾਖੀ ਵਾਲੀਲਾਡੋਹੋਰ ਵੀ ਜ਼ਿਆਦਾ ਊਰਜਾਵਾਨ, ਹੁਨਰਮੰਦ ਅਤੇ ਜ਼ਿਆਦਾ ਸਟਾਕ ਵਾਲੀ ਹੋਵੇਗੀ

 

ਇਸ ਮੌਕੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਅਗਲੇ ਮੇਲੇ ਵਿੱਚ ਵਸਤਾਂ ਦੀ ਹੋਰ ਵੀ ਵਿਭਿੰਨਤਾ ਨੂੰ ਯਕੀਨੀ ਬਨਾਉਣ ਦੀਆਂ ਸੰਭਾਵਨਾਵਾਂਤੇ ਜ਼ੋਰ ਦਿੱਤਾ।

 

ਉਨਾਂ ਦੱਸਿਆ ਕਿ ਅਗਲੇ ਮੇਲੇ ਵਿੱਚ ਸਾਰੇ ਸੂਬਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਯਤਨ ਕੀਤੇ ਜਾਣਗੇ ਤਾਂ ਜੋ ਇਸ ਦੇ ਘੇਰੇ ਨੂੰ ਹੋਰ ਵਿਸ਼ਾਲ ਬਣਾਇਆ ਜਾ ਸਕੇ। ਉਨਾਂ ਨੇ ਇਸ ਮੇਲੇ ਦੀ ਸਫਲਤਾ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ। ਕੱਲ ਦੇ ਮੁਕਾਬਲੇ ਅੱਜ ਮੇਲੇ ਵਿੱਚ ਵਧੇਰੇ ਉਤਸ਼ਾਹ ਅਤੇ ਭੀੜ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Laado-2019 fair will now be held twice a year