ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਾਂ ਮੰਗਣ ਵਾਲੇ ਪੰਜਾਬ ਦੇ ਨੇਤਾ ਕੋਰੋਨਾ–ਮੁਸੀਬਤ ਵੇਲੇ ਗ਼ਾਇਬ, ਸਿਰਫ਼ ਇਹ ਅਧਿਕਾਰੀ ਡਟੇ

ਵੋਟਾਂ ਮੰਗਣ ਵਾਲੇ ਪੰਜਾਬ ਦੇ ਨੇਤਾ ਕੋਰੋਨਾ–ਮੁਸੀਬਤ ਵੇਲੇ ਗ਼ਾਇਬ, ਸਿਰਫ਼ ਇਹ ਅਧਿਕਾਰੀ ਡਟੇ

ਜਿੱਥੇ ਇੱਕ ਪਾਸੇ ਸਾਰਾ ਸੰਸਾਰ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਮੌਕੇ ਦੀਆਂ ਸਰਕਾਰਾਂ ਵੱਲੋਂ ਲਾਕਡਾਊਨ ਕਰਕੇ ਸਭ ਨੂੰ ਘਰਾਂ ਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਪੁਲਿਸ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਕਰਮਚਾਰੀ ਲੋਕਾਂ ਦੇ ਸਨਮੁੱਖ ਹੋ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ।

 

 

ਪਰ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਬਿਪਤਾ ਦੇ ਸਮੇ ’ਤੇ ਜਨ ਪ੍ਰਤੀਨਿਧੀ ਵਰਗ (ਜੋ ਆਮ ਜਨਤਾ ਤੋਂ ਆ ਕੇ ਵੋਟਾਂ ਮੰਗਦੇ ਹਨ ਤੇ ਆਮ ਜਨਤਾ ਦੀ ਬਦੌਲਤ ਜਿੱਤਾਂ ਹਾਸਲ ਕਰ ਕੇ ਵਿਧਾਨ ਸਭਾਵਾਂ ਤੇ ਸੰਸਦ ’ਚ ਜਾਂਦੇ ਹਨ) ਦੀ ਕਮੀ ਸਭ ਨੂੰ ਰੜਕ ਰਹੀ ਹੈ । ਜਦੋਂ ਵੀ ਪੰਜਾਬ ਤੇ ਕੋਈ ਬਿਪਤਾ ਆਈ ਹੈ ਤਾਂ ਸੂਬੇ ਦੇ ਮੰਤਰੀ ਸਭ ਤੋਂ ਪਹਿਲਾਂ ਪ੍ਰਬੰਧ ਚੈੱਕ ਕਰਨ ਲਈ ਖੜ੍ਹੇ ਹੁੰਦੇ ਹਨ ਅਤੇ ਮੀਡੀਆ ਨਾਲ ਗੱਲ ਕਰਨ ਦੀ ਵੀ ਕਿਸੇ ਨੂੰ ਇਜ਼ਾਜ਼ਤ ਨਹੀਂ ਹੁੰਦੀ ਅਤੇ ਮੰਤਰੀ ਜੀ ਖੁਦ ਹੀ ਬਿਆਨ ਕਰਦੇ ਹਨ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਇਸ ਵਾਰ ਸਥਿਤੀ ਉਲਟ ਹੈ ਸਾਡੇ ਪੰਜਾਬ ਦੇ ਮੰਤਰੀ ਸਹਿਬਾਨ ਜਨਤਾ ਨੂੰ ਪੁਲੀਸ ਅਤੇ ਪ੍ਰਸ਼ਾਸਨ ਆਸਰੇ ਛੱਡ ਕੇ ਖ਼ੁਦ ਗਾਇਬ ਹੋ ਗਏ ਹਨ ਜਾਂ ਘਰਾਂ ਵਿੱਚ ਹੀ ਕੰਮ ਕਰ ਰਹੇ ਹਨ ।

 

 

ਇਸੇ ਤਰ੍ਹਾਂ ਦੀ ਇੱਕ ਫੋਟੋ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਆਪਣੇ ਘਰ ਦੇ ਬਾਹਰ ਕਿਸੇ ਨੂੰ ਨਾ ਮਿਲਣ ਦੀ ਸੂਚਨਾ ਚਿਪਕਾ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਤੇ ਕਥਿਤ ਤੌਰ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨੈਗੇਟਿਵ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ।

 

 

ਇੱਥੇ ਹੀ ਬੱਸ ਨਹੀਂ ਪੰਜਾਬ ਦੇ ਇੱਕ ਹੋਰ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਵੀ ਘਰ ਬੈਠ ਕੇ ਕੰਮ ਕਰਨ ਦੀ ਫੋਟੋ ਸੋਸ਼ਲ ਮੀਡੀਆ ਤੇ ਹੈ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਹਰ ਵਾਰ ਇਹ ਮੰਤਰੀ ਲੋਕਾਂ ਦੇ ਦੁੱਖ ਵੇਲੇ ਨਾਲ ਹੁੰਦੇ ਹਨ ਤਾਂ ਫਿਰ ਹੁਣ ਪੁਲਿਸ ਅਤੇ ਪ੍ਰਸ਼ਾਸਨ ਦੇ ਆਸਰੇ ਛੱਡ ਕੇ ਰੂਪੋਸ਼ ਕਿਉਂ ਹੋ ਗਏ ਹਨ।

 

 

ਇੱਥੇ ਹੀ ਬੱਸ ਨਹੀਂ ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਸੜਕ ਤੇ ਘੁੰਮ ਰਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਪਰਿਵਾਰ ਨਹੀਂ ਹਨ ।

 

 

ਇਸ ਸਬੰਧੀ ਜਦੋਂ ਪੰਜਾਬ ਭਾਜਪਾ ਦੇ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਭਾਈ ਮੋਦੀ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣ ਵਿੱਚ ਦੱਸਿਆ ਗਿਆ ਸੀ ਕਿ ਤਿੰਨ ਵਰਗ ਜਨਤਾ ਦੇ ਵਿੱਚ ਰਹਿਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ, ਜਿਸ ਵਿੱਚ ਪਹਿਲਾ ਵਰਗ ਜਨ ਪ੍ਰਤੀਨਿਧੀ ਸੀ ਦੂਸਰਾ ਵਰਗ ਮੀਡੀਆ ਅਤੇ ਤੀਸਰਾ ਵਰਗ ਸਪੈਸ਼ਲ ਸੇਵਾਵਾਂ ਸਨ ।ਉਨ੍ਹਾਂ ਕਿਹਾ ਕਿ ਮੀਡੀਆ ਅਤੇ ਵਿਸ਼ੇਸ਼ ਸੇਵਾਵਾਂ ਵਾਲਾ ਵਰਗ ਤਾਂ ਲੋਕਾਂ ਵਿੱਚ ਵਿਚਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹੈ ਪਰ ਪੰਜਾਬ ਦਾ ਜਨ ਪ੍ਰਤੀਨਿਧੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਹੈ ।

ਐਡਵੋਕੇਟ ਅਰਵਿੰਦ ਮਿੱਤਲ। ਤਸਵੀਰ: ਕੁਲਵਿੰਦਰ ਭਾਟੀਆ

 

ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਆਪਣੇ ਘਰ ਦੇ ਬਾਹਰ ਬੋਰਡ ਲਗਾਉਣਾ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਹੋਰ ਤਾਂ ਕੋਈ ਇਹ ਕਹਿ ਸਕਦਾ ਹੈ ਕਿ ਮੈਂ ਕਿਸੇ ਨੂੰ ਨਹੀਂ ਮਿਲਣਾ ਪਰ ਸਿਹਤ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦਾ ।

 

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਅਤੇ ਉਹ ਲੋਕਾਂ ਨੂੰ ਸਪੱਸ਼ਟ ਕਰਨ ਕਿ ਸਿਹਤ ਮੰਤਰੀ ਦੀ ਕੀ ਜ਼ਿੰਮੇਵਾਰੀ ਹੈ ਅਤੇ ਜੇਕਰ ਸਿਹਤ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤਾਂ ਉਨ੍ਹਾਂ ਦਾ ਛੇਤੀ ਹੀ ਨਵਾਂ ਬਦਲ ਕਰਕੇ ਲੋਕਾਂ ਨੂੰ ਦਹਿਸ਼ਤ ਦੇ ਮਾਹੌਲ ਚੋਂ ਬਾਹਰ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਵਿੱਚ ਇਹ ਗੱਲ ਜਾ ਰਹੀ ਹੈ ਕਿ ਜੇ ਸੂਬੇ ਦਾ ਸਿਹਤ ਮੰਤਰੀ ਹੀ ਏਨੀ ਦਹਿਸ਼ਤ ਵਿੱਚ ਹੈ ਤਾਂ ਅਸੀਂ ਕਦੋਂ ਸੁਰੱਖਿਅਤ ਹਾਂ ।

 

 

ਸ੍ਰੀ ਅਰਵਿੰਦ ਮਿੱਤਲ ਨੇ ਸਿਹਤ ਮੰਤਰੀ ਨੂੰ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਇੰਨਾ ਹੀ ਡਰ ਲੱਗਦਾ ਹੈ ਤਾਂ ਉਹ ਅਸਤੀਫਾ ਦੇ ਕੇ ਘਰ ਬੈਠ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s leaders absent during Corona trouble Only these officials are in the field