ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀ `ਚ ਡੁੱਬਿਆ ਪੰਜਾਬ ਦਾ ਮਾਨਚੈਸਟਰ - ਲੁਧਿਆਣਾ, ਆਮ ਜਨਜੀਵਨ ਠੱਪ

ਲੁਧਿਆਣਾ ਦੇ ਕੁੰਦਨ ਪੁਰੀ ਇਲਾਕੇ `ਚ ਘਰਾਂ ਅੰਦਰ ਵੜ ਰਹੇ ਬੁੱਢੇ ਨਾਲੇ ਦੇ ਪਾਣੀ ਦੀ ਮੂੰਹੋਂ ਬੋਲਦੀ ਤਸਵੀਰ।

ਬੀਤੇ ਦੋ ਦਿਨ ਲਗਾਤਾਰ ਪਏ ਮੀਂਹ ਕਾਰਨ ਲੁਧਿਆਣਾ ਦੇ ਜਿ਼ਆਦਾਤਰ ਨੀਂਵੇਂ ਇਲਾਕਿਆਂ ਵਿੱਚ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ। ਇਹ ਇੱਕ ਸਨਅਤੀ ਸ਼ਹਿਰ ਹੈ, ਜਿਸ ਕਰਕੇ ਇਸ ਨੂੰ ਪੰਜਾਬ ਦਾ ਮਾਨਚੈਸਟਰ ਵੀ ਆਖਿਆ ਜਾਂਦਾ ਹੈ। ਪਾਣੀ ਖੜ੍ਹਨ ਕਰ ਕੇ ਅਜਿਹੇ ਹਾਲਾਤ ਨੇ ਆਮ ਜਨਜੀਵਨ ਨੂੰ ਠੱਪ ਕਰ ਕੇ ਰੱਖ ਦਿੱਤਾ ਹੈ। ਝੁੱਗੀਆਂ-ਝੌਂਪੜੀਆਂ ਵਾਲੇ ਇਲਾਕਿਆਂ `ਚ ਤਾਂ ਹਾਲਾਤ ਬਦ ਤੋਂ ਵੀ ਬਦਤਰ ਹਨ।


ਲੁਧਿਆਣਾ ਸ਼ਹਿਰ ਦੇ ਬਹੁਤੇ ਸਕੁਲਾਂ ਨੂੰ ਛੁੱਟੀਆਂ ਐਲਾਨਣੀਆਂ ਪਈਆਂ ਕਿਉਂਕਿ ਜਮਾਤਾਂ ਦੇ ਕਮਰਿਆਂ ਵਿੱਚ ਪਾਣੀ ਭਰਿਆ ਪਿਆ ਹੈ ਤੇ ਦੋ ਸਰਕਾਰੀ ਸਕੂਲਾਂ ਦੀਆਂ ਤਾਂ ਕੰਧਾਂ ਵੀ ਢਹਿ ਗਈਆਂ ਹਨ। ਬੁੱਢੇ ਨਾਲੇ ਦਾ ਪਾਣੀ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ। ਕੁਝ ਥਾਵਾਂ `ਤੇ ਸੜਕਾਂ ਧਸ ਗਈਆਂ ਹਨ ਤੇ ਸੜਕਾਂ `ਤੇ ਭਾਰੀ ਜਾਮ ਲੱਗ ਰਹੇ ਹਨ।


ਸ਼ਹਿਰ ਦੇ ਅਜਿਹੇ ਹਾਲਾਤ ਦੇ ਕਾਰਨ ਲੱਭਣੇ ਕੋਈ ਔਖੇ ਨਹੀਂ ਹਨ। ਭਾਰਤ ਸਰਕਾਰ ਦੇ ਪਹਿਲੇ 20 ‘ਸਮਾਰਟ ਸਿਟੀਜ਼` ਦੀ ਸੂਚੀ ਵਿੱਚ ਲੁਧਿਆਣਾ ਦਾ ਨਾਂਅ ਵੀ ਬੋਲਦਾ ਹੈ। ਇੱਥੇ ਬਰਸਾਤੀ ਪਾਣੀਆਂ ਦੀ ਨਿਕਾਸੀ ਦਾ ਕੋਈ ਵੀ ਵਾਜਬ ਇੰਤਜ਼ਾਮ ਨਹੀਂ ਹੈ। ਇਸੇ ਲਈ ਹਰ ਸਾਲ ਮਾਨਸੂਨ ਦੌਰਾਨ ਸ਼ਹਿਰ ਪਾਣੀ `ਚ ਡੁੱਬ ਕੇ ਰਹਿ ਜਾਂਦਾ ਹੈ। ਦਹਾਕਿਆਂ ਪੁਰਾਣੀਆਂ ਸੀਵਰੇਜ ਲਾਈਨਾਂ ਨਿੱਤ ਵਧਦੀ ਜਾ ਰਹੀ ਆਬਾਦੀ ਤੇਜ਼ ਰਫ਼ਤਾਰ ਸਨਅਤੀਕਰਨ ਦਾ ਦਬਾਅ ਝੱਲਣ ਦੇ ਬਿਲਕੁਲ ਵੀ ਯੋਗ ਨਹੀਂ ਹਨ। ਰੇਲਵੇ ਸਟੇਸ਼ਨ ਰੋਡ, ਲਵੀਂ ਕੁੰਦਨਪੁਰੀ, ਮਾਧੋਪੁਰੀ, ਫ਼ੋਕਲ ਪੁਆਇੰਟ, ਹੈਬੋਵਾਲ, ਚੰਡੀਗੜ੍ਹ ਰੋਡ, ਮਿੱਲਰਗੰਜ ਜਿਹੇ ਇਲਾਕੇ ਹਰ ਸਾਲ ਪਾਣੀ ਦੀ ਲਪੇਟ ਵਿੱਚ ਆਉਂਦੇ ਹਨ।


ਨਵੀਂ ਕੁੰਦਨਪੁਰੀ ਦੇ ਨਿਵਾਸੀ ਰਤਨ ਸਿੰਘ ਨੇ ਕਿਹਾ,‘‘ਸੀਵਰ ਲਾਈਨਾਂ ਗੰਦਗੀ ਕਾਰਨ ਰੁਕੀਆਂ ਪਈਆਂ ਹਨ, ਜਿਸ ਕਾਰਨ ਸਾਡੇ ਇਲਾਕੇ ਵਿੱਚ ਦੂਸਿ਼ਤ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।``


ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਬੀਤੇ ਵਰ੍ਹੇ ਸਤੰਬਰ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਇੱਕ ਹਲਫ਼ੀਆ ਬਿਆਨ ਦਾਇਰ ਕਰ ਕੇ ਇਹ ਕਿਹਾ ਸੀ ਕਿ ਬਰਸਾਤੀ ਪਾਣੀਆਂ ਦੀ ਨਿਕਾਸੀ ਲਈ ਸੂਬੇ ਦੇ ਸ਼ਹਿਰਾਂ ਵਿੱਚ ਇੰਤਜ਼ਾਮ ਕੀਤੇ ਜਾਣਗੇ ਪਰ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਗਿਆ।


ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਬੁੱਢਾ ਨਾਲ਼ਾ ਹਰ ਸਾਲ ਆਪਣੇ ਕੰਢਿਆਂ ਤੋਂ ਉਤਾਂਹ ਵਗਦਾ ਹੈ। ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਜਲ-ਨਿਕਾਸੀਆਂ ਤੇ ਸੀਵਰ ਲਾਈਨਾਂ ਦੀ ਸਫ਼ਾਈ ਨਹੀਂ ਕਰਵਾਈ। ਇਸ ਵਰ੍ਹੇ ਵੀ ਫ਼ੰਡਾਂ ਦੀ ਘਾਟ ਕਾਰਨ ਸਫ਼ਾਈ ਦਾ ਕੰਮ ਡੇਢ ਮਹੀਨਾ ਦੇਰੀ ਨਾਲ ਸ਼ੁਰੂ ਹੋ ਸਕਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Manchester Ludhiana submerged due to rains