ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਮੈਡਲ–ਜੇਤੂ ਖਿਡਾਰੀਆਂ ਨੂੰ ਨਹੀਂ ਕੀਤਾ ਜਾ ਰਿਹਾ ਪੁਲਿਸ ’ ਚ ਭਰਤੀ

ਪੰਜਾਬ ਦੇ ਮੈਡਲ–ਜੇਤੂ ਖਿਡਾਰੀਆਂ ਨੂੰ ਨਹੀਂ ਕੀਤਾ ਜਾ ਰਿਹਾ ਪੁਲਿਸ ’ ਚ ਭਰਤੀ

ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਭਾਰਤ ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਚੁੱਕੇ 79 ਖਿਡਾਰੀ ਪੰਜਾਬ ਪੁਲਿਸ ਵਿੱਚ ਭਰਤੀ ਲਈ ਭਾਵੇਂ ਮੈਰਿਟ–ਸੂਚੀ ਵਿੱਚ ਆ ਚੁੱਕੇ ਹਨ ਪਰ ਫਿਰ ਵੀ ਉਹ ਤਿੰਨ ਸਾਲਾਂ ਤੋਂ ਨੌਕਰੀ ਲਈ ਇੱਧਰ–ਉੱਧਰ ਭਟਕ ਰਹੇ ਹਨ।

 

 

ਕੱਲ੍ਹ ਵੀ ਉਹ ਪਹਿਲਾਂ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਪੰਜਾਬ ਦੇ ਮੁੱਖ ਸਕੱਤਰ ਤੇ ਖੇਡ ਮੰਤਰੀ ਨੂੰ ਮਿਲਣ ਲਈ ਪੰਜਾਬ ਸਿਵਲ ਸਕੱਤਰੇਤ ਪੁੱਜੇ ਪਰ ਉਨ੍ਹਾਂ ਦੀ ਮੁਲਾਕਾਤ ਦੋਵਾਂ ਵਿੱਚੋਂ ਕਿਸੇ ਅਧਿਕਾਰੀ ਨਾਲ ਨਾ ਹੋ ਸਕੀ।

 

 

ਪੰਜਾਬ ਦੇ ਮੈਡਲ–ਜੇਤੂ ਖਿਡਾਰੀਆਂ ਨੂੰ ਸੂਬਾ ਪੁਲਿਸ ਵਿੱਚ ਵੱਖੋ–ਵੱਖਰੀਆਂ ਆਸਾਮੀਆਂ ਲਈ ਨੌਕਰੀ ਦੇਣ ਦੇ ਮੰਤਵ ਨਾਲ 5 ਜੁਲਾਈ, 2016 ਨੂੰ ਖੇਡ ਵਿਭਾਗ ਨੇ ਇੱਕ ਇਸ਼ਤਿਹਾਰ ਜਾਰੀ ਕਰ ਕੇ 125 ਆਸਾਮੀਆਂ ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਸਨ। ਇਸ ਇਸ਼ਤਿਹਾਰ ਮੁਤਾਬਕ ਪੁਲਿਸ ਵਿਭਾਗ ਵਿੱਚ ਖੇਡ ਕੋਟੇ ਅਧੀਨ 10 ਡੀਐੱਸਪੀ, 50 ਸਬ–ਇੰਸਪੈਕਟਰ ਤੇ 65 ਕਾਂਸਟੇਬਲ ਭਰਤੀ ਕੀਤੇ ਜਾਣੇ ਸਨ।

 

 

ਅਰਜ਼ੀਆਂ ਮਿਲਣ ਤੋਂ ਬਾਅਦ ਖੇਡ ਵਿਭਾਗ ਨੇ ਮੈਰਿਟ–ਸੂਚੀ ਤਿਆਰ ਕੀਤੀ ਤੇ ਉਸ ਦੇ ਆਧਾਰ ਉੱਤੇ ਦਸੰਬਰ 2016 ’ਚ ਉਦੋਂ ਦੇ ਉੱਪ–ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿੱਚ ਇੱਕ ਖ਼ਾਸ ਪ੍ਰੋਗਰਾਮ ਦੌਰਾਨ 46 ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ ਪਰ ਬਾਕੀ 79 ਖਿਡਾਰੀ ਜੋ ਉਸ ਵੇਲੇ ਸੂਬੇ ਤੋਂ ਬਾਹਰ ਸਨ; ਉਨ੍ਹਾਂ ਨੂੰ ਅੱਜ ਤੱਕ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ।

 

 

ਫਿਰ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਉਸ ਤੋਂ ਬਾਅਦ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਅਤੇ ਤਦ ਤੋਂ ਹੀ ਇਨ੍ਹਾਂ ਉਮੀਦਵਾਰਾਂ ਦੀ ਮੰਗ ਉੱਤੇ ਸਰਕਾਰ ਟਾਲ–ਮਟੋਲ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Medal winner players are not being recruited in Police