ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੁੱਧ ਪੰਜਾਬ ਦੇ ਮੁਸਲਿਮ ਚਾਹੁੰਦੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਦਖ਼ਲ

CAA ਵਿਰੁੱਧ ਪੰਜਾਬ ਦੇ ਮੁਸਲਿਮ ਚਾਹੁੰਦੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਦਖ਼ਲ

ਪੰਜਾਬ ਦੇ ਸ਼ਹਿਰ ਅਹਿਮਦਗੜ੍ਹ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਅੱਜ ਖ਼ਾਸ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪੁੱਜੇ। ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਅੱਜ ਦੁਪਹਿਰ ਦੀ ਨਮਾਜ਼ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਮੂੰਹ ਕਰ ਕੇ ਨਮਾਜ਼ ਅਤਾ ਕੀਤੀ।

ਮੁਸਲਿਮ ਭਾਈਚਾਰੇ ਦੇ ਇਹ ਮੈਂਬਰ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਸੋਧ ਕਾਨੂੰਨ (CAA) ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਖ਼ਲ ਦੇਣ।

CAA ਵਿਰੁੱਧ ਪੰਜਾਬ ਦੇ ਮੁਸਲਿਮ ਚਾਹੁੰਦੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਦਖ਼ਲ

ਮੁਸਲਿਮ ਭਾਈਚਾਰੇ ਦੇ ਇਸ ਸਮੂਹ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।

ਜਦੋਂ ਇਹ ਮੁਸਲਿਮ ਵਫ਼ਦ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਾ, ਤਾਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦ ਨਹੀਂ ਸਨ। ਉਨ੍ਹਾਂ ਦੀ ਗ਼ੈਰ–ਮੌਜੂਦਗੀ ’ਚ ਜੱਥੇਦਾਰ ਦੇ ਪੀਏ ਰਣਜੀਤ ਸਿੰਘ ਨੇ ਮੁਸਲਿਮ ਭਾਈਚਾਰੇ ਦਾ ਯਾਦ–ਪੱਤਰ (ਮੈਮੋਰੈਂਡਮ) ਵਸੂਲ ਪਾਇਆ।

CAA ਵਿਰੁੱਧ ਪੰਜਾਬ ਦੇ ਮੁਸਲਿਮ ਚਾਹੁੰਦੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਦਖ਼ਲ

ਚੇਤੇ ਰਹੇ ਕਿ CAA ਦਾ ਸਮੁੱਚੇ ਦੇਸ਼ ’ਚ ਹੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ਵਿੱਚ ਪਿਛਲੇ 53 ਦਿਨਾਂ ਤੋਂ ਰੋਸ ਮੁਜ਼ਾਹਰੇ ਜਾਰੀ ਹਨ।

ਸ਼ਾਹੀਨ ਬਾਗ਼ ਦਾ ਧਰਨਾ ਚੁਕਵਾਉਣ ਲਈ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਣੀ ਸੀ ਪਰ ਭਲਕੇ ਦਿੱਲੀ ’ਚ ਵੋਟਾਂ ਪੈਣ ਕਾਰਨ ਅੱਜ ਦੇਸ਼ ਦੀ ਸਰਬਉੱਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਨਹੀਂ ਕੀਤੀ।

CAA ਵਿਰੁੱਧ ਪੰਜਾਬ ਦੇ ਮੁਸਲਿਮ ਚਾਹੁੰਦੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਦਖ਼ਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Muslims want intervention of Akal Takht sahib Jathedar against CAA