ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਰਾਹਤ ਤੋਂ ਪੰਜਾਬ ਦੇ ਗ਼ਰੀਬਾਂ ਨੂੰ ਪੁੱਜ ਰਿਹਾ ਲਾਭ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰ ਅਨਿਲ ਜੋਸ਼ੀ ਲੋੜਵੰਦਾਂ ਨੂੰ ਰਾਹਤ ਵੰਡਦੇ ਹੋਏ। ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰ ਅਨਿਲ ਜੋਸ਼ੀ ਲੋੜਵੰਦਾਂ ਨੂੰ ਰਾਹਤ ਵੰਡਦੇ ਹੋਏ। ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤਸਰ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾਅਧੀਨ ਰਾਹਤ ਪੈਕੇਜ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਰਾਜਾਂ ਦੇ ਗ਼ਰੀਬਾਂ ਦੀ ਨਿਰੰਤਰ ਮਦਦ ਕਰ ਰਿਹਾ ਹੈ। ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਲਈ, ਭਾਰਤ ਸਰਕਾਰ ਵੱਲੋਂ ਪਿਛਲੇ ਮਹੀਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਅਧੀਨ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ।

 

 

ਇਸ ਦੇ ਹਿੱਸੇ ਵਜੋਂ, ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਮਹਿਲਾਵਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਇਸ ਖੇਤਰ ਵਿੱਚ ਲਾਭਪਾਤਰੀਆਂ ਨੇ ਇਸ ਪੈਕੇਜ ਅਧੀਨ ਮਿਲੀ ਮਦਦ ਤੇ ਤਸੱਲੀ ਪ੍ਰਗਟਾਈ ਹੈ ਅਤੇ ਨਾਲ ਹੀ ਕੋਵਿਡ–19 ਪ੍ਰਤੀ ਜਾਗਰੂਕਤਾ ਵੀ ਵਿਖਾਈ ਹੈ।

 

 

ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੀਆਂ ਅਨੇਕ ਔਰਤਾਂ ਨੇ ਰਾਹਤ ਪੈਕੇਜ ਅਧੀਨ ਆਪੋ–ਆਪਣੇ ਜਨ–ਧਨ ਖਾਤਿਆਂ ਵਿੱਚ 500–500 ਰੁਪਏ ਹਾਸਲ ਕੀਤੇ ਹਨ; ਇਹ ਰਾਸ਼ੀ ਲੌਕਡਾਊਨ ਦੇ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਲਈ ਰਾਹਤ ਲੈ ਕੇ ਆਈ ਹੈ। ਇਸੇ ਤਰ੍ਹਾਂ ਹਰਿਆਣਾ ਚ ਰੇਵਾੜੀ ਜ਼ਿਲ੍ਹੇ ਦੇ ਨਿਵਾਸੀ ਸੁਸ਼ੀਲਾ ਨੇ ਵੀ ਤਸੱਲੀ ਪ੍ਰਗਟਾਉਂਦਿਆਂ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਜਨ–ਧਨ ਖਾਤੇ ਵਿੱਚ ਧਨ ਆਇਆ ਹੈ।

 

 

ਹਰਿਆਣਾ ਦੀ ਇੱਕ ਸੁਆਣੀ ਕਮਲਾ ਨੇ ਕਿਹਾ ਕਿ ਉਨ੍ਹਾਂ ਨੂੰ ‘ਪੀਐੱਮ ਉੱਜਵਲਾ ਯੋਜਨਾ’ ਅਧੀਨ ਇੱਕ ਮੁਫ਼ਤ ਗੈਸ ਸਿਲੰਡਰ ਪ੍ਰਾਪਤ ਹੋਇਆ ਹੈ ਅਤੇ ਮਹਿਲਾਵਾਂ ਲਈ ਖਾਸ ਤੌਰ ਤੇ ਸਰਕਾਰ ਦੀ ਇਹ ਇੱਕ ਵੱਡੀ ਮਦਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਰਾਸ਼ਨ ਮਿਲਿਆ ਹੈ ਤੇ ਉਨ੍ਹਾਂ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕੀਤੀ।

 

 

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹਾ ਨਿਵਾਸੀ ਅੰਬਿਕਾ ਕੁਮਾਰੀ ਨੇ ਕਿਹਾ ਕਿ ‘ਪੀਐੱਮ ਗ਼ਰੀਬ ਕਲਿਆਣ ਯੋਜਨਾ’ ਅਧੀਨ ਉਨ੍ਹਾਂ ਦੇ ਜਨ–ਧਨ ਖਾਤੇ ਵਿੱਚ ਆਈ ਇਹ ਰਾਸ਼ੀ ਔਖੇ ਸਮਿਆਂ ਚ ਇੱਕ ਵੱਡੀ ਰਾਹਤ ਹੈ। ਕੋਵਿਡ–19 ਬਾਰੇ ਪੁੱਛੇ ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਮਾਸਕ ਪਹਿਨਣ ਤੇ ਸਰੀਰਕ–ਦੂਰੀ ਬਣਾ ਕੇ ਰੱਖਣ ਨਾਲ ਕੋਵਿਡ–19 ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।

 

 

ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕਿਸਾਨ ਓਮ ਪ੍ਰਕਾਸ਼ ਨੇ ਕਿਹਾ ਕਿ ‘ਪੀਐੱਮ–ਕਿਸਾਨ’ ਕਿਸਾਨਾਂ ਲਈ ਇੱਕ ਵਧੀਆ ਯੋਜਨਾ ਹੈ। ਆਪਣੇ ਖਾਤੇ ਵਿੱਚ 2,000 ਰੁਪਏ ਪ੍ਰਾਪਤ ਹੋਣ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੰਮ ਕਰਦੇ ਸਮੇਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਰੱਖ ਰਹੇ ਹਨ।

 

 

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਤੋਂ ਕਿਸਾਨ ਚੰਪਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਪੀਐੱਮ–ਕਿਸਾਨ ਅਧੀਨ ਮਿਲੀ ਰਾਸ਼ੀ ਬੀਜ ਖ਼ਰੀਦਣ ਤੇ ਖ਼ਰਚ ਕੀਤੀ ਸੀ ਤੇ ਉਨ੍ਹਾਂ ਇਸ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ।

 

 

ਇਹ ਕਦਮ ਸਰਕਾਰ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਚੁੱਕੇ ਕਦਮਾਂ ਦੀ ਇੱਕ ਲੜੀ ਹਨ। ਤਕਨਾਲੋਜੀ ਦੀ ਵਰਤੋਂ ਨਾਲ ‘ਆਰੋਗਯ–ਸੇਤੂ’ ਐਪ ਦੀ ਸ਼ੁਰੂਆਤ ਵੀ ਕੀਤੀ ਗਈ ਸੀ, ਜੋ ਬਲੂਟੁੱਥ ਟੈਕਨਾਲੋਜੀ, ਐਲਗੋਰਿਦਮਜ਼ ਤੇ ਬਨਾਵਟੀ (ਮਸ਼ੀਨੀ) ਸੂਝਬੂਝ ਜਿਹੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀ ਹੈ; ਜੋ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਛੂਤ ਫੜਨ ਦੇ ਖ਼ਤਰੇ ਤੋਂ ਬਚਾਉਣ ਲਈ ਖੁਦ ਦਾ ਮੁੱਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Needy Persons getting relief from Centre