ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਖਬੀਰ ਬਾਦਲ ਹੋਣਗੇ: ਸ਼ਵੇਤ ਮਲਿਕ

​​​​​​​ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਖਬੀਰ ਬਾਦਲ ਹੋਣਗੇ: ਸ਼ਵੇਤ ਮਲਿਕ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ। ਸ੍ਰੀ ਮਲਿਕ ਕੱਲ੍ਹ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਬਾਬਾ ਬਕਾਲ਼ਾ ਵਿਖੇ ਰੱਖੜ ਪੁੰਨਿਆਂ ਮੌਕੇ ਇੱਕ ਸਾਲਾਨਾ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।

 

 

ਇਸ ਵੇਲੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਭਾਈਵਾਲ ਪਾਰਟੀਆਂ ਆਪੋ–ਆਪਣੀ ਮੈਂਬਰਸ਼ਿਪ ਵੱਡੇ ਪੱਧਰ ਉੱਤੇ ਵਧਾਉਣ ’ਚ ਲੱਗੀਆਂ ਹੋਈਆਂ ਹਨ। ਇਹ ਹੁਣ ਆਪੋ–ਆਪਣੇ ਗੜ੍ਹ ਮਜ਼ਬੂਤ ਕਰ ਰਹੀਆਂ ਹਨ।

 

 

ਮਾਝਾ ਪੱਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ ਵਾਰ ਵੱਡਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਦਾ ਵਫ਼ਦ ਦਿੱਲੀ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਮੁੜ–ਉਸਾਰੀ ਲਈ ਜ਼ਮੀਨ ਦਾ ਟੁਕੜਾ ਦੇਣ ਲਈ ਬੇਨਤੀ ਕਰੇਗਾ।

 

 

ਚੇਤੇ ਰਹੇ ਕਿ ਇਹ ਮੰਦਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿੱਚ ਸਥਿਤ ਸੀ ਤੇ ਉਸ ਨੂੰ ਪਿੱਛੇ ਜਿਹੇ ਇੱਕ ਅਦਾਲਤੀ ਹੁਕਮ ਦੇ ਆਧਾਰ ਉੱਤੇ ਢਾਹਿਆ ਗਿਆ ਸੀ।

 

 

ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਧਾਰਮਿਕ ਅਸਥਾਨ ਨੂੰ ਢਾਹੇ ਜਾਣ ਦਾ ਦੁੱਖ–ਦਰਦ ਸਿੱਖਾਂ ਤੋਂ ਵੱਧ ਹੋਰ ਕੋਈ ਵੀ ਨਹੀਂ ਸਮਝ ਸਕਦਾ। ਉਨ੍ਹਾਂ ਸੁਆਲ ਕੀਤਾ ਕਿ – ‘ਕੀ ਇਹ ਕਾਂਗਰਸੀ ਆਗੁ ਸਿੱਖਾਂ ਨੂੰ ਨੈਤਿਕਤਾ ’ਤੇ ਚੱਲਣ ਦੀ ਕੋਈ ਗੱਲ ਆਖ ਸਕਦੇ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Next CM will be Sukhbir Badal says Shwait Malik