ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ’ਤੇ ਅਮਰੀਕੀ ਪਾਬੰਦੀਆਂ ਤੋਂ ਪੰਜਾਬ ਦੇ ਝੋਨਾ ਉਤਪਾਦਕ ਚਿੰਤਤ

ਈਰਾਨ ’ਤੇ ਅਮਰੀਕੀ ਪਾਬੰਦੀਆਂ ਤੋਂ ਪੰਜਾਬ ਦੇ ਝੋਨਾ ਉਤਪਾਦਕ ਚਿੰਤਤ

ਅਮਰੀਕਾ ਨੇ ਈਰਾਨ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਹਨ। ਉਨ੍ਹਾਂ ਪਾਬੰਦੀਆਂ ਕਾਰਨ ਹੁਣ ਪੰਜਾਬ ਦੇ ਝੋਨਾ, ਖ਼ਾਸ ਕਰ ਕੇ ਬਾਸਮਤੀ ਉਤਪਾਦਕ ਵੀ ਚਿੰਤਾ ’ਚ ਹਨ। ਦਰਅਸਲ, ਇਨ੍ਹਾਂ ਪਾਬੰਦੀਆਂ ਕਾਰਨ ਭਾਰਤ ਵੀ ਹੁਣ ਈਰਾਨ ਨੂੰ ਕੁਝ ਸੀਮਤ ਹੱਦ ਤੱਕ ਹੀ ਮਾਲ ਭੇਜ ਸਕਦਾ ਹੈ।

 

 

ਭਾਰਤ ਤੋਂ ਸਮੁੱਚੇ ਵਿਸ਼ਵ ਵਿੱਚ ਹਰ ਸਾਲ 30,000 ਕਰੋੜ ਰੁਪਏ ਦੇ 40 ਲੱਖ ਟਨ ਬਾਸਮਤੀ ਚੌਲ਼ ਬਰਾਮਦ ਕੀਤੇ ਜਾਂਦੇ ਹਨ; ਜਿਨ੍ਹਾਂ ਵਿੱਚੋਂ 12,000 ਕਰੋੜ ਰੁਪਏ ਦੇ 15 ਲੱਖ ਟਨ ਬਾਸਮਤੀ ਚੌਲ਼ ਸਿਰਫ਼ ਈਰਾਨ ਨੂੰ ਹੀ ਬਰਾਮਦ ਕੀਤੇ ਜਾਂਦੇ ਹਨ।

 

 

ਬਾਸਮਤੀ ਦੀ ਖ਼ੁਸ਼ਬੂਦਾਰ ਵੈਰਾਇਟੀ 1509 ਤਾਂ ਪਹਿਲਾਂ ਹੀ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਆ ਚੁੱਕੀ ਹੈ ਪਰ ਈਰਾਨ ਉੱਤੇ ਅਮਰੀਕੀ ਵਪਾਰਕ ਪਾਬੰਦੀਆਂ ਕਾਰਨ ਭਾਰਤ ਦੇ ਬਾਸਮਤੀ ਬਰਾਮਦਕਾਰਾਂ ਨੂੰ ਇਸ ਵਾਰ ਅਰਬਾਂ ਡਾਲਰ ਦੇ ਆਰਡਰ ਮਿਲ ਨਹੀਂ ਸਕੇ।

 

 

ਜੇ ਅਮੀਰ ਦੇਸ਼ ਈਰਾਨ ਨੂੰ ਬਰਾਮਦ ਰੋਕ ਦਿੱਤੀ ਜਾਂਦੀ ਹੈ, ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਉੱਤੇ ਇਸ ਦਾ ਸਿੱਧਾ ਅਸਰ ਪਵੇਗਾ। ਇਸ ਵਾਰ ਕੁੱਲ 15 ਲੱਖ ਏਕੜ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਸੀ ਤੇ ਉਸ ਵਿੱਚੋਂ 40% ਰਕਬੇ ਭਾਵ 6 ਲੱਖ ਏਕੜ ’ਚ 1509 ਵੈਰਾਇਟੀ ਹੀ ਉਗਾਈ ਗਈ ਹੈ।

 

 

ਈਰਾਨ ’ਚ ਜ਼ਿਆਦਾਤਰ ਬਾਸਮਤੀ ਦੀਆਂ 1509 ਅਤੇ 1121 ਵੈਰਾਇਟੀਜ਼ ਹੀ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਦਾਣਾ ਬਹੁਤ ਲੰਮਾ ਤੇ ਖ਼ੁਸ਼ਬੂਦਾਰ ਹੁੰਦਾ ਹੈ।

 

 

ਪੰਜਾਬ ਵਿੱਚ ਇਸ ਕਿਸਮ ਦੀ ਬਾਸਮਤੀ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆ ਵਿੱਚ ਸਭ ਤੋਂ ਵੱਧ ਉਗਾਈ ਜਾਂਦੀ ਹੈ। ਹਰਿਆਣਾ ਦੇ ਕਰਨਾਲ ਸਥਿਤ ਤ੍ਰਾਵੜੀ ਪੱਟੀ ਤੇ ਲਾਗਲੇ ਜ਼ਿਲ੍ਹਿਆਂ ਵਿੱਚ ਇਹ ਖ਼ੁਸ਼ਬੂਦਾਰ ਵੈਰਾਇਟੀ ਉਗਾਈ ਜਾਂਦੀ ਹੈ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ’ਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab s Paddy growers worried over US sanctions on Iran