ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ SC ਕਮਿਸ਼ਨ ਦਾ ਚੇਅਰਪਰਸਨ ਹੁਣ 72 ਸਾਲ ਦੀ ਉਮਰ ਤੱਕ ਕਰ ਸਕੇਗਾ ਕੰਮ

ਪੰਜਾਬ SC ਕਮਿਸ਼ਨ ਦਾ ਚੇਅਰਪਰਸਨ ਹੁਣ 72 ਸਾਲ ਦੀ ਉਮਰ ਤੱਕ ਕਰ ਸਕੇਗਾ ਕੰਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁਕਤੀ ਲਈ ਉਮਰ–ਸੀਮਾ 70 ਸਾਲ ਤੋਂ ਵਧਾ ਕੇ 72 ਸਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੀਟਿੰਗ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫ਼ੈਸਲੇ ਲਏ ਗਏ।

 

 

ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਾਨੂੰਨ 2004 ਦੀ ਧਾਰਾ 4(1) ਵਿੱਚ ਸੋਧ ਲਈ ਇੱਕ ਆਰਡੀਨੈਂਸ ਲਿਆਂਦਾ ਜਾਵੇਗਾ। ਇਸ ਵੇਲੇ ਪ੍ਰਧਾਨ ਦੇ ਅਹੁਦੇ ਦਾ ਕਾਰਜਕਾਲ ਛੇ ਸਾਲ ਜਾਂ 70 ਸਾਲ ਦੀ ਉਮਰ ਹੈ। ਇਸ ਨੂੰ ਵਧਾ ਕੇ 72 ਸਾਲ ਕੀਤਾ ਜਾਵੇਗਾ।

 

 

ਇਸ ਫ਼ੈਸਲੇ ਨਾਲ ਅਹੁਦੇ ਲਈ ਵਧੇਰੇ ਤਜਰਬੇਕਾਰ ਵਿਅਕਤੀ ਨੂੰ ਇਸ ਅਹੁਦੇ ਲਈ ਨਿਯੁਕਤ ਕਰਨ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਸੂਬੇ ਦੇ ਐੱਮਸੀ ਭਾਈਚਾਰਿਆਂ ਦੇ ਹਿਤਾਂ ਦੀ ਰਾਖੀ ਤੇ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਭਾਵੀ ਕਾਨੂੰਨਾਂ ਨੂੰ ਲਾਗੂ ਕਰਨਾ ਯਕੀਨੀ ਹੋਵੇਗਾ।

 

 

ਪੰਜਾਬ ਕੈਬਿਨੇਟ ਨੇ ਝੋਨਾ (ਖ਼ਰੀਫ਼ 2019–2020) ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਵੱਧ ਸੁਰੱਖਿਆ ਵਿਵਸਥਾਵਾਂ ਸ਼ਾਮਲ ਹਨ। ਸੂਬੇ ਵਿੱਚ ਸੰਚਾਲਿਤ 4,000 ਤੋਂ ਵੱਧ ਮਿਲਾਂ ਨੂੰ ਝੋਨੇ ਦੀ ਬੇਰੋਕ ਮਿਲਿੰਗ ਅਤੇ ਕੇਂਦਰੀ ਪੂਲ ਵਿੱਚ ਚੌਲ਼ਾਂ ਦੀ ਸੁਖਾਲ਼ੀ ਡਿਲੀਵਰੀ ਯਕੀਨੀ ਬਣਾਉਣ ਦੇ ਮੰਤਵ ਨਾਲ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab SC Commission Chairperson s tenure extended two years