ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੁੱਪ–ਚੁਪੀਤੇ ਕਿਉਂ ਲੰਘ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ

ਚੁੱਪ–ਚੁਪੀਤੇ ਕਿਉਂ ਲੰਘ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਪਿਛਲੇ ਹਫ਼ਤੇ ਚੁੱਪ–ਚੁਪੀਤੇ ਲੰਘ ਗਈ। ਬੋਰਡ ਬੀਤੀ 25 ਨਵੰਬਰ ਨੂੰ ਆਪਣੀ ਸਥਾਪਨਾ ਦੇ 50ਵੀਂ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਮਨਾਉਣ ਦੀਆਂ ਤਿਆਰੀਆਂ ’ਚ ਸੀ। ਬੋਰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਸੱਦਣ ਦੀ ਯੋਜਨਾ ਉਲੀਕੀ ਹੋਈ ਸੀ।

 

 

ਪਰ ਕੁਝ ਵੀ ਯੋਜਨਾ ਮੁਤਾਬਕ ਨਹੀਂ ਹੋ ਸਕਿਆ। ਦਰਅਸਲ, ਇੱਕ ਤਾਂ ਮੁੱਖ ਮੰਤਰੀ 14 ਨਵੰਬਰ ਨੂੰ ਦੋ ਹਫ਼ਤਿਆਂ ਲਈ ਆਪਣੇ ਨਿਜੀ ਦੌਰੇ ’ਤੇ ਇੰਗਲੈਂਡ ਚਲੇ ਗਏ। ਦੂਜੇ, ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੇ ਆਪਣੇ ਅਹੁਦੇ ’ਤੇ ਕਾਇਮ ਰਹਿਣ ਨੂੰ ਲੈ ਕੇ ਵੀ ਅਨਿਸ਼ਚਤਤਾ ਬਣੀ ਹੋਈ ਸੀ।

 

 

ਸ੍ਰੀ ਕਲੋਹੀਆ 25 ਨਵੱਬਰ ਨੂੰ ਹੀ 66 ਸਾਲਾਂ ਦੇ ਹੋ ਗਏ ਸਨ ਤੇ ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੇ 66 ਸਾਲ ਦੀ ਉਮਰ ’ਤੇ ਪੁੱਜਣ ਤੱਕ ਹੀ ਸੀ। ਉਹ 1983 ਬੈਚ ਦੇ ਰਾਜਸਥਾਨ ਕਾਡਰ ਦੇ ਆਈਏਐੱਸ ਅਧਿਕਾਰੀ ਹਨ।

 

 

ਅਜਿਹੀਆਂ ਕਿਆਸਅਰਾਈਆਂ ਲੱਗਦੀਆਂ ਰਹੀਆਂ ਸਨ ਕਿ ਸ਼ਾਇਦ ਸਰਕਾਰ ਉਮਰ ਦੀ ਸ਼ਰਤ ਹਟਾ ਦੇਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ; ਜਿਸ ਕਾਰਨ ਸ੍ਰੀ ਕਲੋਹੀਆ ਵੀ ਚੁੱਪ–ਚੁਪੀਤੇ ਆਪਣਾ ਅਹੁਦਾ ਛੱਡ ਕੇ ਲਾਂਭੇ ਹੋ ਗਏ।

 

 

ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਸੂਬੇ ਵਿੱਚ ਸਿੱਖਿਆ ਦੇ ਵਿਕਾਸ ਲਈ ਕੀਤੀ ਸੀ। ਸਾਲ 1987 ਦੌਰਾਨ ਬੋਰਡ ਨੂੰ ਖ਼ੁਦਮੁਖਤਿਆਰੀ ਦੇ ਦਿੱਤੀ ਗਈ ਸੀ।

 

 

ਐਤਕੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਰ੍ਹੇਗੰਢ ਮੌਕੇ ਖ਼ੂਨਦਾਨ ਕੈਂਪ ਲਾਇਆ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab School Education Board s Golden Jubilee goes unnoticed