----ਸਕੂਲ ਦੇ ਬੱਚਿਆਂ ਨੇ ਪਹਿਲੀ ਵਾਰ ਨੈਸ਼ਨਲ ਪੱਧਰ ਦਾ ਪ੍ਰਾਪਤ ਕੀਤਾ ਐਰੋ ਅਵਾਰਡ
ਪੰਜਾਬ ਦੇ ਇਕ ਸਰਕਾਰੀ ਸਕੂਲ ਨੇ ਪਹਿਲੀ ਵਾਰ ਪ੍ਰਾਇਮਰੀ ਪੱਧਰ ਦਾ ਨੈਸ਼ਨਲ ਅਵਾਰਡ ਜਿੱਤ ਕੇ ਸੂਬੇ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ -8 ਦੇ 9 ਬੱਚਿਆਂ ਨੇ ਭਾਰਤ ਸਕਾਊਟ ਗਾਈਡ ਅਧੀਨ ਸਕਾਊਟ ਚ ਪ੍ਰਾਇਮਰੀ ਪੱਧਰ ਦਾ ਨੈਸ਼ਨਲ ਲੈਵਲ ਦਾ ਸਭ ਤੋਂ ਵੱਡੇ ਐਵਾਰਡ "ਗੋਲਡਨ ਐਰੋ ਅਵਾਰਡ" ਪ੍ਰਾਪਤ ਜਿੱਤ ਲਿਆ ਹੈ। ਇਸ ਪ੍ਰਾਪਤੀ ਨਾਲ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਚ ਖੁਸ਼ੀ ਦਾ ਮਾਹੌਲ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਭਾਰਤ ਸਕਾਊਟ ਐਂਡ ਗਾਈਡਜ਼ ਦੇ ਨੈਸ਼ਨਲ ਹੈੱਡ ਕੁਆਰਟਰ ਵੱਲੋਂ ਪੰਜਾਬ ਦੇ ਨੈਸ਼ਨਲ ਪੱਧਰ ਦੇ "ਗੋਲਡਨ ਐਰੋ ਅਵਾਰਡ" ਪ੍ਰਾਪਤ ਬੱਚਿਆਂ ਦੀ ਲਿਸਟ ਭੇਜੀ ਗਈ ਹੈ, ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਕਬ ਐਂਡ ਬੁਲਬੁਲ ਸੈਕਸ਼ਨ ਦੇ ਪਿਊਸ ਗੁਪਤਾ, ਦਲਜੀਤ ਸਿੰਘ, ਇੰਦਰ ਕੁਮਾਰ, ਜਸ਼ਨਪ੍ਰੀਤ ਸਿੰਘ, ਪਿਊਸ ਕੁਮਾਰ, ਲਕਸ਼ਮੀ, ਜਸਪ੍ਰੀਤ ਕੌਰ, ਬੌਬੀ, ਨੈਨਸੀ ਬੱਚਿਆਂ ਨੇ ਨੈਸ਼ਨਲ ਪੱਧਰ ਦਾ ਐਵਾਰਡ ਪ੍ਰਾਪਤ ਕੀਤਾ ਹੈ ।
ਉਨ੍ਹਾਂ ਕਿਹਾ ਕਿ ਸਕਾਊਟ ਅਧੀਨ ਪ੍ਰਾਇਮਰੀ ਦੇ ਕੱਬ ਐਂਡ ਬੁਲਬੁਲ ਦੇ ਖੰਨਾ - 8 ਦੇ ਬੱਚਿਆਂ ਨੇ ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਨਾਲ ਸਖ਼ਤ ਮਿਹਨਤ ਕਰਦਿਆਂ ਸਕਾਊਟ ਵਿੱਚ ਬੇਸਿਕ ਕੈਂਪ, ਪਹਿਲੇ ਚਰਣ, ਦੂਜੇ ਚਰਣ, ਤੀਜੇ ਪੜਾਅ ਦੇ ਕੈਂਪਾਂ ਤੇ ਪ੍ਰੀਖਿਆਵਾਂ ਪਾਸ ਕਰਦਿਆਂ ਜਲੰਧਰ ਵਿਖੇ ਹੋਏ "ਗੋਲਡਨ ਐਰੋ "ਕੈਂਪ ਚ ਭਾਗ ਲੈ ਕੇ ਸਖ਼ਤ ਮਿਹਨਤ ਕਰਦਿਆਂ "ਨੈਸ਼ਨਲ ਗੋਲਡਨ ਐਰੋ "ਅਵਾਰਡ ਪ੍ਰਾਪਤ ਕੀਤੇ ਹਨ ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਉਨ੍ਹਾਂ ਖੁ਼ਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਕਾਊਂਟ ਦੇ ਅਫਸਰਜ਼ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਪ੍ਰਧਾਨ, ਜ਼ਿਲ੍ਹਾ ਸਿੱਖਿਆ ਅਫ਼ਸਰ, ਲੁਧਿਆਣਾ (ਐਲੀਮੈਂਟਰੀ ਸਿੱਖਿਆ ), ਬੀ.ਪੀ.ਈ.ਓ ਖੰਨਾ ਦੀ ਅਗਵਾਈ ਕਾਰਨ ਸਕੂਲ ਦੇ ਬੱਚਿਆਂ ਨੇ ਸਖ਼ਤ ਮਿਹਨਤ ਕਰਕੇ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ।
ਉਨ੍ਹਾਂ ਦਸਿਆ ਕਿ ਅੱਜ ਸਕੂਲ ਦੇ ਸਮਾਗਮ ਚ ਅਧਿਆਪਕਾਂ, ਮਾਪਿਆਂ ਤੇ ਬੱਚਿਆਂ ਨੇ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਖੁਸ਼ੀ ਜ਼ਾਹਿਰ ਕਰਦਿਆਂ ਸਿੱਖਿਆ ਵਿਭਾਗ ਦਾ ਅਤੇ ਸਕਾਊਟ ਐਂਡ ਗਾਈਡਜ਼ ਵਿਭਾਗ ਦਾ ਧੰਨਵਾਦ ਕੀਤਾ।
/