ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨਵੇਂ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਵੇ, ਚੰਡੀਗੜ੍ਹ ਸਾਨੂੰ ਦੇ ਦੇਵੇ: ਖੱਟਰ

ਪੰਜਾਬ ਨਵੇਂ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਵੇ, ਚੰਡੀਗੜ੍ਹ ਸਾਨੂੰ ਦੇ ਦੇਵੇ: ਖੱਟਰ

ਇੰਝ ਜਾਪਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੁਣ ਇੱਕ ਵਾਰ ਫਿਰ ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦਾ ਵਿਵਾਦ ਮੁੜ ਉਜਾਗਰ ਕਰਨਾ ਚਾਹੁੰਦੇ ਹਨ। ਕੱਲ੍ਹ ਮੰਗਲਵਾਰ ਨੂੰ ਵੀ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਸੀ ਤੇ ਖ਼ਬਰ ਏਜੰਸੀ ‘ਏਐੱਨਆਈ` ਨੇ ਅੱਜ ਬੁੱਧਵਾਰ ਨੂੰ ਇੱਕ ਵਾਰ ਫਿਰ ਉਨ੍ਹਾਂ ਦੇ ਹਵਾਲੇ ਨਾਲ ਟਵੀਟ ਕੀਤਾ ਹੈ ਕਿ - ‘‘ਜਦੋਂ ਅਸੀਂ ਪਹਿਲਾਂ ਦੋ ਵੱਖੋ-ਵੱਖਰੀਆਂ ਰਾਜਧਾਨੀਆਂ ਰੱਖਣ ਬਾਰੇ ਫ਼ੈਸਲਾ ਕਰ ਚੁੱਕੇ ਹਾਂ, ਤਦ ਸਾਨੂੰ ਇਸ `ਤੇ ਸਹਿਮਤ ਹੋਣਾ ਚਾਹੀਦਾ ਹੈ। ਹੁਣ ਪੰਜਾਬ ਨਵਾਂ ਚੰਡੀਗੜ੍ਹ ਵਿਕਸਤ ਕਰ ਰਿਹਾ ਹੈ ਤੇ ਜੇ ਉਹ ਉਸ ਨੂੰ ਆਪਣੀ ਨਵੀਂ ਰਾਜਧਾਨੀ ਬਣਾ ਲੈਣ ਤੇ ਚੰਡੀਗੜ੍ਹ ਸਾਨੂੰ ਦੇ ਦੇਣ, ਤਾਂ ਇਹ ਸਮੱਸਿਆ ਆਪੇ ਹੱਲ ਹੋ ਜਾਵੇਗੀ।``

ਕੱਲ੍ਹ ਵੀ ਮਨੋਹਰ ਲਾਲ ਖੱਟਰ ਨੇ ਆਖਿਆ ਸੀ ਕਿ ਦੋਵੇਂ ਸੁਬਿਆਂ ਵਿਚਾਲੇ ਪਾਣੀਆਂ ਨੂੰ ਲੈ ਕੇ ਪੈਦਾ ਹੋਇਆ ਰੇੜਕਾ ਵੀ ਮਿਲ-ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਖੱਟਰ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਾਂਗ ਇੱਕ ਯੋਜਨਾ ਬੋਰਡ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਤੁਰੰਤ ਖ਼ਾਰਜ ਵੀ ਕਰ ਦਿੱਤਾ ਸੀ।

ਪੰਜਾਬ ਨੂੰ ਹਰਿਆਣਾ ਦਾ ਵੱਡਾ ਭਰਾ ਦੱਸਦਿਆਂ ਮਨੋਹਰ ਲਾਲ ਖੱਟਰ ਨੇ ਕੱਲ੍ਹ ਕਿਹਾ ਸੀ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ `ਚ ਪਾਣੀ ਦਾ ਕਿਤੇ ਜਿ਼ਆਦਾ ਗੰਭੀਰ ਸੰਕਟ ਹੈ। ਪੰਜਾਬ ਨਾਲੋਂ ਜਿ਼ਆਦਾ ਡਾਰਕ ਜ਼ੋਨ ਹਰਿਆਣਾ `ਚ ਹਨ ਅਤੇ ਕੁਝ ਥਾਵਾਂ `ਤੇ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ 1,500 ਫ਼ੁੱਟ ਤੱਕ ਹੇਠਾਂ ਜਾ ਚੁੱਕਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿੱਛੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਪਾਕਿਸਤਾਨ ਨੂੰ ਅਜਾਈਂ ਵਹਿ ਕੇ ਜਾਣ ਵਾਲੇ ਪਾਣੀ ਦੀ ਸਹੀ ਵਰਤੋਂ ਲਈ ਆਪਸ ਵਿੱਚ ਹੱਥ ਮਿਲਾ ਲੈਣੇ ਚਾਹੀਦੇ ਹਨ। ਸਾਨੂੰ ਬੰਨ੍ਹਾਂ ਦੀ ਉਸਾਰੀ ਕਰ ਕੇ ਪਾਣੀ ਦਾ ਭੰਡਾਰ ਆਪਣੇ ਕੋਲ ਰੱਖ ਕੇ ਉਸ ਦੀ ਸਹੀ ਉਪਯੋਗਤਾ ਕਰਨੀ ਚਾਹੀਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab should make New Chandigarh its Capital says khattar