ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਵਿਧਾਇਕਾਂ ਦੀ ਕੈਨੇਡਾ ਤੋਂ ਬੇਰੰਗ ਵਾਪਸੀ: ਪੰਜਾਬ ਸਪੀਕਰ ਨੇ ਲਿਆ ਗੰਭੀਰ ਨੋਟਿਸ

ਆਪ ਵਿਧਾਇਕਾਂ ਦੀ ਕੈਨੇਡਾ ਤੋਂ ਬੇਰੰਗ ਵਾਪਸੀ: ਪੰਜਾਬ ਸਪੀਕਰ ਨੇ ਲਿਆ ਗੰਭੀਰ ਨੋਟਿਸ

ਆਮ ਆਦਮੀ ਪਾਰਟੀ (ਆਪ) ਦੇ ਇੱਕ ਵਫ਼ਦ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਆਪ ਨੇ ਆਪਣੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਦੇ ਹਵਾਈ ਅੱਡੇ ਤੋਂ ਬੇਰੰਗ ਵਾਪਸ ਭੇਜਣ ਦਾ ਮਸਲਾ ਉਠਾਇਆ।


ਇਸ ਮਸਲੇ ਦਾ ਤੁਰੰਤ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਨੇ ਕਿਹਾ ਕਿ ਉਹ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਲਿਖਣਗੇ, ਤਾਂ ਜੋ ਇਸ ਮਸਲੇ `ਤੇ ਕੋਈ ਢੁਕਵੀਂ ਕਾਰਵਾਹੀ ਯਕੀਨੀ ਬਣਾਈ ਜਾ ਸਕੇ।


ਸਪੀਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਕਾਮਨਵੈਲਥ ਦੇਸ਼ ਹਨ ਤੇ ਉਨ੍ਹਾਂ ਨੂੰ ਆਪਣੇ ਰਿਸ਼ਤਿਆਂ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਲੋਕਾਂ ਵੱਲੋਂ ਜਮਹੂਰੀ ਢੰਗ ਨਾਲ ਚੁਣੇ ਕਿਸੇ ਨੁਮਾਇੰਦੇ ਨਾਲ ਅਜਿਹਾ ਵਤੀਰਾ ਅਫ਼ਸੋਸਨਾਕ ਤੇ ਨਿੰਦਣਯੋਗ ਹੇ।


ਆਮ ਆਦਮੀ ਪਾਰਟੀ ਦੇ ਇਸ ਵਫ਼ਦ ਵਿੱਚ ਹੋਰ ਵਿਧਾਇਕਾਂ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਵੀ ਸ਼ਾਮਲ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Speaker took notice of AAP MLAs deportation from Canada