ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ IAS ਅਫ਼ਸਰ ਮਰਨ ਉਪਰੰਤ ਕਰਨਗੇ ਆਪਣੇ ਅੰਗ-ਦਾਨ, ਭਰੇ 500 ਫ਼ਾਰਮ

ਪੰਜਾਬ ਰਾਜ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਨੇ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਆਪਣੇ ਮੈਂਬਰਾਂ ਦਰਮਿਆਨ ਮਰਨ ਉਪਰੰਤ ਅੰਗ ਦਾਨ ਕਰਨ ਦੇ ਨੇਕ ਕੰਮ ਨੂੰ ਉਤਸ਼ਾਹਿਤ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਸੋਮਵਾਰ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ ਵਿਖੇ ਰੀਜ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਸੰਸਥਾ (ਰੋਟੋ) ਪੀ.ਜੀ.ਆਈ. ਦੇ ਸਹਿਯੋਗ ਨਾਲ ਓਰੀਐਨਟੇਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ।

 

ਇਸ ਸੈਸ਼ਨ ਦੌਰਾਨ ਪੰਜਾਬ ਦੇ ਉਚ ਆਈ.ਏ.ਐਸ. ਅਧਿਕਾਰੀ ਜਿਹਨਾਂ ਵਿਚ ਅਨਿਰੁਧ ਤਿਵਾੜੀ, ਤੇਜਵੀਰ ਸਿੰਘ, ਗੁਰਪ੍ਰੀਤ ਸਪਰਾ, ਅਮਿ੍ਰਤ ਕੌਰ, ਹੁਸਨ ਲਾਲ, ਰਜਤ ਅਗਰਵਾਲ, ਸਿਬਨ ਸੀ, ਤਨੂ ਕਸ਼ਿਯਪ ਅਤੇ ਗਿਰਿਸ਼ ਦਿਆਲਨ ਸ਼ਾਮਲ ਸਨ ਤੋਂ ਇਲਾਵਾ ਕਈ ਆਈ.ਏ.ਐਸ. ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਰਾਜ ਆਈ.ਏ.ਐਸ  ਆਫਿਸਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਨੀ ਮਹਾਜਨ ਨੇ ਕੀਤੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਿਨੀ ਮਹਾਜਨ ਨੇ ਕਿਹਾ, ‘‘ਅੰਗ ਦਾਨ ਘੱਟ ਹੋਣ ਦਾ ਕਾਰਨ ਇਹ ਨਹੀਂ ਕਿ ਇਛੁੱਕ ਦਾਨੀਆਂ ਦੀ ਕਮੀ ਹੈ ਬਲਕਿ ਇਛੁੱਕ ਦਾਨੀ ਜਾਣਕਾਰੀ, ਜਾਗਰੂਕਤਾ ਅਤੇ ਸਮਾਜਿਕ-ਸੱਭਿਆਚਾਰਕ ਵਿਚਾਰਾਂ ਦੀ ਘਾਟ ਕਾਰਨ ਅੰਗ ਦਾਨ ਨਹੀਂ ਕਰ ਪਾਉਂਦੇ। ਇਸ ਲਈ ਇਹ ਨੇਕ ਕੰਮ ਸਰਕਾਰ, ਸਿਹਤ ਸੰਭਾਲ ਪੇਸ਼ੇਵਰਾਂ, ਸਮੁੱਚੇ ਭਾਈਚਾਰੇ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸੰਗਠਿਤ ਅਤੇ ਨਿਰੰਤਰ ਯਤਨਾਂ ਦੀ ਮੰਗ ਕਰਦਾ ਹੈ।

 

ਸ੍ਰੀਮਤੀ ਮਹਾਜਨ ਨੇ ਇਸ ਉਦੇਸ਼ ਵੱਲ ਸਮੁੱਚੇ ਭਾਈਚਾਰੇ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਉਤਮ ਪਹਿਲਕਦਮੀਆਂ ਦੀ ਲੋੜ ਦੀ ਹਮਾਇਤ ਕੀਤੀ ਅਤੇ ਸੂਬੇ ਵਿਚ ਮਰਨ ਉਪਰੰਤ ਅੰਗ ਦਾਨ ਕਰਨ ਨੂੰ ਬੜਾਵਾ ਦੇਣ ਲਈ ਐਸੋਸ਼ੀਏਸ਼ਨ ਦੇ ਸੰਪੂਰਨ ਸਮਰਥਨ ਦਾ ਭਰੋਸਾ ਦਿੱਤਾ।

 

ਇਸ ਮੌਕੇ ਬੋਲਦਿਆਂ ਪ੍ਰੋ. (ਡਾ.) ਏ.ਕੇ ਗੁਪਤਾ ਨੇ ਇਸ ਗੱਲ ‘ਤੇ ਚਾਨਣਾ ਪਾਇਆ, ‘‘ਜਿਥੇ ਸਾਡੇ ਦੇਸ਼ ਵਿਚ 5 ਲੱਖ ਤੋਂ ਜ਼ਿਆਦਾ ਲੋਕ ਅੰਗ ਬਦਲਵਾਉਣ ਦਾ ਇੰਤਜਾਰ ਕਰ ਰਹੇ ਹਨ, ਉਥੇ ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅੰਗ ਨਕਾਰਾ ਹੋਣ ਤੋਂ ਪੀੜਤ ਅਤੇ ਲਗਾਤਾਰ ਦਰਦ ਵਿਚ ਰਹਿ ਰਹੇ ਵਿਅਕਤੀਆਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਸੈਸ਼ਨ ਦਾ ਵਿਸ਼ੇਸ਼ ਹਿੱਸਾ ਸਵਾਲ ਜਵਾਬ ਸੈਸ਼ਨ ਸੀ ਜਿਸ ਵਿੱਚ ਭਾਗੀਦਾਰਾਂ ਦਰਮਿਆਨ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸੈਸ਼ਨ ਦੇ ਅੰਤ ਵਿੱਚ ਭਾਗੀਦਾਰਾਂ ਨੇ ਅੰਗ ਦਾਨ ਕਰਨ ਬਾਰੇ ਸੰਕਲਪ ਲਿਆ ਅਤੇ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੁਆਰਾ 500 ਫਾਰਮ ਭਰੇ ਗਏ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab State IAS Officers Association reiterates its Social Commitment