ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੀ ਆਸ਼ਾ ਦੇਵੀ ਅਤੇ ਬੁਤਾਲਾ ਦਾ ਗੁਰਪ੍ਰੀਤ ਸਿੰਘ ਬਣਿਆ ਲੱਖਪਤੀ

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਦਸਤਾਵੇਜ਼ ਸੌਂਪਦੇ ਹੋਏ ਇਨਾਮ ਜੇਤੂ ਗੁਰਪ੍ਰੀਤ ਸਿੰਘ।

ਪੰਜਾਬ ਸਰਕਾਰ ਦੀ ਮਹੀਨਾਵਰ ਤੇ ਹਫ਼ਤਾਵਰੀ ਲਾਟਰੀ ਯੋਜਨਾ ਨੇ ਅੰਮਿ੍ਰਤਸਰ ਦੇ ਪਿੰਡ ਬੁਤਾਲਾ ਦੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਆਸ਼ਾ ਦੇਵੀ ਨੂੰ ਲੱਖਪਤੀ ਬਣਾ ਦਿੱਤਾ ਹੈ। ਪੰਜਾਬ ਦੇ ਲਾਟਰੀਜ਼ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਰਾਜ ਡੀਲਕਸ ਮਹੀਨਾਵਰ ਲਾਟਰੀ ਅਤੇ ਪੰਜਾਬ ਰਾਜ ਸ਼ੁਭ ਮੰਗਲ ਹਫ਼ਤਾਵਰੀ ਲਾਟਰੀ ਦੇ ਪਹਿਲਾ ਇਨਾਮ ਜੇਤੂ ਵਿਅਕਤੀਆਂ ਨੇ ਇਨਾਮੀ ਰਾਸ਼ੀ ਲਈ ਇਥੇ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੇ ਦਾਅਵੇ ਪੇਸ਼ ਕੀਤੇ ਹਨ। 


ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਲਕਸ ਮੰਥਲੀ ਲਾਟਰੀ ਸਕੀਮ ਦਾ ਡਰਾਅ 28 ਦਸੰਬਰ 2018 ਨੂੰ ਕੱਢਿਆ ਗਿਆ ਸੀ ਅਤੇ 20 ਲੱਖ ਰੁਪਏ ਦਾ ਪਹਿਲਾ ਇਨਾਮ ਜੇਤੂ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਤਾਲਾ (ਅੰਮਿ੍ਰਤਸਰ) ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਸ਼ੁਭ ਮੰਗਲ ਵੀਕਲੀ ਲਾਟਰੀ, ਜਿਸ ਦਾ ਡਰਾਅ ਹਰੇਕ ਮੰਗਲਵਾਰ ਕੱਢਿਆ ਜਾਂਦਾ ਹੈ, ਦਾ ਡਰਾਅ 25 ਦਸੰਬਰ, 2018 ਨੂੰ ਕੱਢਿਆ ਗਿਆ ਸੀ। ਇਸ ਲਾਟਰੀ ਦਾ ਤਿੰਨ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਲੁਧਿਆਣਾ ਵਾਸੀ ਸ੍ਰੀਮਤੀ ਆਸ਼ਾ ਦੇਵੀ ਨੇ ਵੀ ਆਪਣਾ ਕਲੇਮ ਲਾਟਰੀਜ਼ ਵਿਭਾਗ ’ਚ ਜਮ੍ਹਾਂ ਕਰਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab State lottery winners submit claims for prize money