ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰ ਸਾਲ ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ: ਰਾਣਾ ਸੋਢੀ


ਪਟਿਆਲਾ ਦੀ ਖੇਡ ਯੂਨੀਵਰਸਿਟੀ ਵਿੱਚ ਨਵੀਆਂ ਖੇਡ ਤਕਨੀਕਾਂ ਤੇ ਵਿਸ਼ੇ ਪੜ੍ਹਾਏ ਜਾਣਗੇ

ਖਿਡਾਰੀਆਂ ਲਈ 3 ਫੀਸਦੀ ਨੌਕਰੀਆਂ ਰਾਖਵੀਆਂ ਕੀਤੀਆਂ

 

ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਰਾਜ ਯੁਵਕ ਮੇਲੇ ਨੂੰ ਸਾਲਾਨਾ ਸਮਾਰੋਹ ਬਣਾਇਆ ਜਾਵੇਗਾ। ਇਸ ਵਿੱਚ ਹਰੇਕ ਸਾਲ ਨਾ ਸਿਰਫ਼ ਹੋਰ ਗਤੀਵਿਧੀਆਂ ਸ਼ਾਮਲ ਹੋਣਗੀਆਂ, ਸਗੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇਗਾ।

 

ਮੇਲੇ ਸਬੰਧੀ ਕੌਫੀ ਟੇਬਲ ਬੁੱਕ ਰਿਲੀਜ਼; ਮੇਲੇ ਨੂੰ ਸਫ਼ਲ ਬਣਾਉਣ ਵਾਲੇ ਮੁਲਾਜ਼ਮ ਤੇ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਇੱਥੇ ਪੰਜਾਬ ਭਵਨ ਸੈਕਟਰ-3 ਵਿੱਚ ਅੱਜ ਪੰਜਾਬ ਰਾਜ ਯੁਵਕ ਮੇਲੇ ਸਬੰਧੀ 'ਕੌਫੀ ਟੇਬਲ ਬੁੱਕ' ਰਿਲੀਜ਼ ਕਰਨ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਮੇਲਾ ਸਫ਼ਲਤਾ ਦੇ ਨਵੇਂ ਮਿਆਰ ਸਥਾਪਤ ਕਰ ਗਿਆ। ਮੇਲੇ ਵਿੱਚ 23 ਹਜ਼ਾਰ ਦੇ ਕਰੀਬ ਨੌਜਵਾਨ ਸ਼ਾਮਲ ਹੋਏ, ਜਿਹੜੇ ਪਿੰਡਾਂ ਤੇ ਕਲੱਬਾਂ ਨਾਲ ਸਬੰਧਤ ਸਨ। 

 

ਖਿਡਾਰੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਦਿਆਂ ਉਨਾਂ ਦੱਸਿਆ ਕਿ ਸਰਕਾਰ ਨੇ 3 ਫੀਸਦੀ ਸੀਟਾਂ ਖਿਡਾਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਕਿ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

 

ਖੇਡ ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿੱਚ ਸਥਾਪਤ ਕੀਤੀ ਜਾ ਰਹੀ ਮਹਾਰਾਜਾ ਭੁਪਿੰਦਰਾ ਸਿੰਘ ਕੌਮਾਂਤਰੀ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ ਯੂਨੀਵਰਸਿਟੀ ਲਈ 100 ਏਕੜ ਜ਼ਮੀਨ ਖ਼ਰੀਦੀ ਗਈ ਹੈ। 

 

ਉਨ੍ਹਾਂ ਦੱਸਿਆ ਕਿ ਇਹ ਯੂਨੀਵਰਸਿਟੀ ਜਿੱਥੇ ਨਵੀਨਤਾਕਾਰੀ ਦੀ ਮਿਸਾਲ ਹੋਵੇਗੀ, ਉਥੇ ਇਸ ਵਿੱਚ ਸਪੋਰਟਸ ਸਾਇੰਸ, ਸਾਈਕੋਲੋਜੀ, ਸਪੋਰਟਸ ਇੰਜਰੀਜ਼, ਸਪੋਰਟਸ ਬਿਜ਼ਨਸ ਮੈਨੇਜਮੈਂਟ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ। 

 

ਉਨ੍ਹਾਂ ਇਸ ਯੂਨੀਵਰਸਿਟੀ ਵਿੱਚ ਨਵੇਂ ਵਿਸ਼ੇ ਤੇ ਨਵਾਂ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਇੰਗਲੈਂਡ ਦੀ ਲੋਫਰਬੋਰੋ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ। ਹੁਣ ਉਨਾਂ ਤਕਨੀਕਾਂ ਨੂੰ ਇਸ ਯੂਨੀਵਰਸਿਟੀ ਵਿੱਚ ਵੀ ਅਪਣਾਇਆ ਜਾਵੇਗਾ।

 

ਖਿਡਾਰੀਆਂ ਨੂੰ ਹੁਣ ਤੱਕ 25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਤਕਸੀਮ

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਹੁਣ ਤੱਕ 21 ਕਰੋੜ ਰੁਪਏ ਦੇ ਕੈਸ਼ ਐਵਾਰਡ ਵੰਡੇ ਜਾ ਚੁੱਕੇ ਹਨ, ਜੋ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਹੈ। ਇਸ ਮੌਕੇ ਉਨਾਂ ਖੇਡ ਵਿਭਾਗ, ਚੰਡੀਗੜ ਯੂਨੀਵਰਸਿਟੀ ਦੇ ਮਿਹਨਤੀ ਮੁਲਾਜ਼ਮਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab State Youth Festival to be held every year: Rana Sodhi