ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਅਧਿਆਪਕ 15 ਨੂੰ ਜਿ਼ਲ੍ਹਾ ਪੱਧਰ `ਤੇ ਫੂਕਣਗੇ ਸੋਨੀ ਦੇ ਪੁਤਲੇ

ਪੰਜਾਬ ਦੇ ਅਧਿਆਪਕ 15 ਨੂੰ ਜਿ਼ਲ੍ਹਾ ਪੱਧਰ `ਤੇ ਫੂਕਣਗੇ ਸੋਨੀ ਦੇ ਪੁਤਲੇ

--  18 ਜਨਵਰੀ ਨੂੰ ਕਿਸਾਨਾਂ ਦੇ ਜਿ਼ਲ੍ਹਾ ਪੱਧਰੀ ਧਰਨਿਆਂ ਨੂੰ ਹਮਾਇਤ ਦਾ ਵੀ ਐਲਾਨ

--  3 ਫ਼ਰਵਰੀ ਨੂੰ ਪਟਿਆਲਾ `ਚ ਹੋਵੇਗਾ ਵਿਸ਼ਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ

 

ਸਾਂਝਾ ਅਧਿਆਪਕ ਮੋਰਚਾ, ਪੰਜਾਬ ਨੇ ਅੱਜ ਸਿੱਖਿਆ ਮੰਤਰੀ ਓ.ਪੀ. ਸੋਨੀ `ਤੇ ਗ਼ੈਰ-ਜਿ਼ੰਮੇਵਾਰਾਨਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨਾਲ ਕੀਤੀ ਵਾਅਦਾ-ਖਿ਼ਲਾਫ਼ੀ ਦੇ ਰੋਸ ਵਜੋਂ 15 ਜਨਵਰੀ ਨੂੰ ਜਿ਼ਲ੍ਹਾ ਪੱਧਰ `ਤੇ ਸਿੱਖਿਆ ਮੰਤਰੀ ਦੇ ਪੁਤਲੇ ਸਾੜੇ ਜਾਣਗੇ।


ਇਸ ਦੌਰਾਨ ਸੱਤ ਕਿਸਾਨ ਜੱਥੇਬੰਦੀਆਂ ਵੱਲੋਂ ਉਲੀਕੇ 18 ਜਨਵਰੀ ਦੇ ਜਿ਼ਲ੍ਹਾ ਪੱਧਰੀ ਧਰਨਿਆਂ ਦੀ ਹਮਾਇਤ ਵਿੱਚ ਵੀ ਅਧਿਆਪਕਾਂ ਨੇ ਨਿੱਤਰਨ ਦਾ ਐਲਾਨ ਕਰ ਦਿੱਤਾ ਹੈ।


ਇਸ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਆਉਂਦੀ 3 ਫ਼ਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ `ਚ ਵਿਸ਼ਾਲ ਸੂਬਾ ਰੋਸ ਪ੍ਰਦਰਸ਼ਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।


ਅੱਜ ਦੀ ਪ੍ਰੈੱਸ ਕਾਨਫ਼ਰੰਸ `ਚ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਕਾਰ ਸਿੰਘ ਵਲਟੋਹਾ ਤੇ ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਹਰਜਿੰਦਰ ਬਿਲਗਾ, ਵਿਨੀਤ ਕੁਮਾਰ, ਪ੍ਰਵੀਨ ਕੁਮਾਰ, ਸੁਲੱਖਣ ਬੇਗੋਂ, ਹਾਕਮ ਸਿੰਘ, ਕੌਲਦੀਪ ਦੌੜਕਾ, ਰਾਜਿੰਦਰ ਮੀਰ, ਅਮਰੀਕ ਸਿੰਘ ਤੇ ਜਸਵਿੰਦਰ ਸਿੰਘ ਜਿਹੇ ਆਗੂ ਮੌਜੂਦ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Teachers shall burn effigies of Soni on 15th Jan