ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ TET-2018: ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ’ਤੇ ਅਕਾਲੀਆਂ ਚੁੱਕੇ ਸਵਾਲ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਟੈਟ-2018 ਪ੍ਰੀਖਿਆ ਦੇ ਪ੍ਰੀਖਿਆ-ਕੇਂਦਰ ਵਿਦਿਆਰਥੀਆਂ ਦੇ ਘਰਾਂ ਤੋਂ 300 ਤੋਂ ਲੈ ਕੇ 500 ਕਿਲੋਮੀਟਰ ਦੂਰ ਬਣਾਉਣ ਲਈ ਅੱਜ ਸਿੱਖਿਆ ਵਿਭਾਗ ਪੰਜਾਬ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ, ਜਿਹਨਾਂ ਵਿਚ ਜ਼ਿਆਦਾ ਗਿਣਤੀ ਵਿਦਿਆਰਥਣਾਂ ਦੀ ਹੈ, ਨੂੰ ਇਹ ਬੇਲੋੜੀ ਖੱਜਲ ਖੁਆਰੀ ਤੋਂ ਬਚਾਉਣ ਲਈ ਉਹਨਾਂ ਦੇ ਪ੍ਰੀਖਿਆ ਕੇਂਦਰ  ਉਹਨਾਂ ਦੇ ਜ਼ੱਦੀ ਜ਼ਿਲ੍ਹਿਆਂ ਅੰਦਰ ਤਬਦੀਲ ਕੀਤੇ ਜਾਣ

 

ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪੰਜਾਬ-ਟੈਟ 2018 ਦੀ ਪ੍ਰੀਖਿਆ ਜੋ ਕਿ 22 ਦਸੰਬਰ 2019 ਨੂੰ ਲਈ ਜਾਣੀ ਹੈ, ਦੇ ਪ੍ਰੀਖਿਆ ਕੇਂਦਰ ਦੂਰ- ਦੁਰਾਡੇ ਜ਼ਿਲ੍ਹਿਆਂ ਵਿਚ ਬਣਾ ਕੇ ਵਿਦਿਆਰਥੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ

 

ਉਹਨਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਫਗਵਾੜਾ, ਜਲੰਧਰ, ਪਠਾਨਕੋਟ ਅਤੇ ਲੁਧਿਆਣਾ ਜਿਹੇ ਦੂਰ ਦੁਰੇਡੇ ਸ਼ਹਿਰਾਂ ਵਿਚ ਬਣਾਉਣਾ ਕਿਸੇ ਵੀ ਢੰਗ ਨਾਲ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਕਿਹਾ ਕਿ ਇਸ ਧੁੰਦ ਭਰੇ ਮੌਸਮ ਵਿਚ 300 ਤੋਂ 500 ਕਿਲੋਮੀਟਰ ਦਾ ਸਫਰ ਕਰਕੇ ਵਿਦਿਆਰਥੀ ਸਵੇਰੇ 9:30ਵਜੇ ਪ੍ਰੀਖਿਆ ਕੇਂਦਰ ਕਿਵੇਂ ਪਹੁੰਚ ਸਕਦੇ ਹਨ?

 

ਸਿੱਖਿਆ ਵਿਭਾਗ ਦੇ ਇਸ ਲਾਪਰਵਾਹੀ ਵਾਲੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ 'ਟੈਟ' ਦੀ ਇਸ ਪ੍ਰੀਖਿਆ ਲਈ ਜ਼ਿਆਦਾਤਰ ਲੜਕੀਆਂ ਨੇ ਅਪਲਾਈ ਕੀਤਾ ਹੈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 300 ਤੋਂ 500 ਕਿਲੋਮੀਟਰ ਦਾ ਸਫਰ ਕਰਕੇ ਪੇਪਰ ਦੇਣ ਪਹੁੰਚੀਆਂ ਲੜਕੀਆਂ ਨੂੰ ਘਰ ਵਾਪਸੀ ਸਮੇਂ ਕਾਫੀ ਹਨੇਰਾ ਹੋ ਜਾਵੇਗਾ ਰਾਤ ਸਮੇਂ ਬੱਸ ਸਰਵਿਸ ਵੀ ਜ਼ਿਆਦਾ ਨਾ ਹੋਣ ਕਰਕੇ ਲੜਕੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਖੜ੍ਹਾ ਹੋ ਸਕਦਾ ਹੈ

 

ਉਹਨਾਂ ਕਿਹਾ ਕਿ ਜੇਕਰ ਕੋਈ ਅਣਹੋਣੀ ਘਟਨਾ ਵਾਪਰੀ ਗਈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਿੱਖਿਆ ਵਿਭਾਗ ਨੂੰ ਤੁਰੰਤ ਸਾਰੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਉਹਨਾਂ ਦੇ ਜ਼ੱਦੀ ਜ਼ਿਲ੍ਹਿਆਂ ਵਿਚ ਤਬਦੀਲ ਕਰਨੇ ਚਾਹੀਦੇ ਹਨ

 

ਸਰਦਾਰ ਬਰਾੜ ਨੇ ਸਿੱਖਿਆ ਵਿਭਾਗ ਨੂੰ ਉਸ ਅਧਿਕਾਰੀ ਨੂੰ ਵੀ ਸਖ਼ਤ ਤਾੜਣਾ ਕਰਨ ਦੀ  ਅਪੀਲ ਕੀਤੀ ਹੈ, ਜਿਸ ਨੇ ਅਜਿਹੀ ਗੈਰਜ਼ਿੰਮੇਵਾਰੀ ਵਾਲੀ ਹਰਕਤ ਕਰਕੇ ਨਾ ਸਿਰਫ ਪ੍ਰੀਖਿਆ ਤੋ ਪਹਿਲਾਂ ਵਿਦਿਆਰਥੀਆਂ ਦੀ ਮਾਨਸਿਕ ਪਰੇਸ਼ਾਨੀ ਵਧਾਈ ਹੈ, ਸਗੋਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੀ ਖਤਰੇ ਵਿਚ ਪਾਇਆ ਹੈ ਉਹਨਾਂ ਕਿਹਾ ਕਿ ਵਿਦਿਆਰਥੀਆਂ ਪ੍ਰਤੀ ਅਜਿਹੀ ਸੰਵੇਦਨਹੀਣਤਾ ਸਿੱਖਿਆ ਵਿਭਾਗ ਦੀ  'ਦੀਵੇ ਥੱਲੇ ਹਨੇਰਾ' ਵਾਲੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Tet-2018: Akali question raised on setting up of test centers