ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਜਿਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ: ਸ਼੍ਰੀ ਸ਼੍ਰੀ ਰਵੀ ਸ਼ੰਕਰ

1 / 2ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਜਿਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ: ਸ਼੍ਰੀ ਸ਼੍ਰੀ ਰਵੀ ਸ਼ੰਕਰ

2 / 2ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਜਿਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ: ਸ਼੍ਰੀ ਸ਼੍ਰੀ ਰਵੀ ਸ਼ੰਕਰ

PreviousNext

ਮਨੁੱਖ ਨੂੰ ਗੁਰੂ ਨਾਨਕ ਦੇਵ ਜੀਆਂ ਸਿੱਖਿਆਵਾਂ 'ਤੇ ਚੱਲ ਕੇ ਕੁਦਰਤ ਅਤੇ ਆਪੇ ਨਾਲ ਜੁੜਨਾ ਚਾਹੀਦਾ ਹੈ: ਸ਼੍ਰੀ ਚਿਰੰਜੀਵ ਸਿੰਘ

ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਅਤੇ ਉੱਘੀ ਅਧਿਆਤਮਕ ਸ਼ਖ਼ਸੀਅਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਹੈ ਕਿ ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਹੈ ਜਿਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ ਜਿਸ ਨੇ ਸਮੁੱਚੀ ਲੋਕਾਈ ਨੂੰ ਇਕ ਸੂਤਰ ਵਿਚ ਪਰੋਇਆ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਮੌਕੇ ਗੋਲਡਨ ਜੁਬਲੀ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ।

 

ਉਨ੍ਹਾਂ ਨੇ ਇਸ ਇਸ ਸਮੇਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਮਾਤਮਾ ਦੇ ਸੰਦੇਸ਼ ਨੂੰ ਲੋਕ ਮਨਾਂ ਵਿਚ ਪਹੁੰਚਾ ਕੇ ਲਿਆਂਦੀ ਗਈ ਨਵੀਂ ਜਾਗਰਤੀ ਦਾ ਜ਼ਿਕਰ ਕੀਤਾ ਉਥੇ ਮੌਜੂਦਾ ਹਲਾਤਾਂ ਵਿਚ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ।

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤਾ ਅਤੇ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਕੈਟਾਗਿਰੀ-੧ ਹੈ ਜਿਸ ਨੇ ਅਕਾਦਮਿਕਤਾ, ਖੋਜ, ਸੱਭਿਆਚਾਰ ਅਤੇ ਖੇਡਾਂ ਵਿਚ ਮੱਲ੍ਹਾਂ ਮਾਰੀਆਂ ਹਨ।


ਗੁਰੂ ਨਾਨਕ ਦੇਵ ਯੂਨੀਵਰਸਿਟੀ 50ਵੇਂ ਸਥਾਪਨਾ ਦਿਵਸ ਨੂੰ ਇਤਿਹਾਸਕ ਬਣਾਉਣ ਲਈ ਜਿਥੇ ਯੂਨੀਵਰਸਿਟੀ ਨੂੰ ਬਹੁਤ ਸਜਾਇਆ ਹੋਇਆ ਸੀ ਉਥੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਸਾਹਮਣੇ ਵੱਖ ਵੱਖ ਕਾਲਜਾਂ ਵੱਲੋਂ ਪੁਰਤਾਨ ਪੰਜਾਬ ਦੀਆਂ ਝਲਕਾਂ ਵਿਖਾਉਂਦੇ ਲਾਏ ਗਏ ਸਟਾਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। 

 

 

 

 
 

 

ਤਸਵੀਰਾਂ ਸਮੀਰ ਸਹਿਗਲ, ਅੰਮ੍ਰਿਤਸਰ

'ਦ ਗੈਲਰੀ: ਹਿਸਟਰੀ ਐਂਡ ਡਰੀਮਜ਼' ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਉਪਰ ਲਾਈ ਗਈ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਪੇਂਟਿੰਗ ਪ੍ਰਦਰਸ਼ਨੀ, ਹੱਥ ਲਿਖਤਾਂ ਦੀ ਪ੍ਰਦਰਸ਼ਨੀ ਅਤੇ ਤੇਰਾ ਤੇਰਾ ਤੋਲਦੀ ਤਕੜੀ ਦਾ ਮਾਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। 

 

ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹੋਈ ਤੇ ਸ਼ਾਮ ਵੇਲੇ ਕੀਰਤਨ ਦੇ ਚੱਲੇ ਪ੍ਰਵਾਹ ਅਤੇ ਯੂਨੀਵਰਸਿਟੀ ਦੀ ਕੀਤੀ ਗਈ ਦੀਪਮਾਲਾ ਵੀ ਇਕ ਵੱਖਰੀ ਛਾਪ ਛੱਡ ਗਈ। 

 

ਦਸਮੇਸ਼ ਆਡੀਟੋਰੀਅਮ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਐਬੰਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਫਲਸਫੇ ਅਤੇ ਮੌਜੂਦਾ ਸਿਖਿਆ ਪ੍ਰਣਾਲੀ ਬਾਰੇ ਵਿਚਾਰ ਪ੍ਰਗਟਾਏ।

 

ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਐਬੰਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਸ੍ਰੀ ਜਿਥੇ ਗੁਰੂ ਨਾਨਕ ਦੇਵ ਜੀ ਦੇ ਪਾਰਬ੍ਰਹਮ ਨਾਲ ਹੋਏ ਮਿਲਾਪ ਸਬੰਧੀ ਵੱਖ ਵੱਖ ਜਨਮਸਾਖੀਆਂ ਦੇ ਹਵਾਲਿਆਂ ਨਾਲ ਬ੍ਰਿਤਾਂਤ ਪੇਸ਼ ਕੀਤਾ ਉਥੇ ਦੂਸਰੇ ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਦੇ ਵੀ ਪ੍ਰਮਾਤਮਾ ਨਾਲ ਹੋਏ ਮਿਲਾਪ ਦੇ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਅਲੋਕਾਰ ਮਿਲਾਪ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab the confluence of devotion and power from where the sixth river of knowledge flowed Shri Ravi Shankar