ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਾਬ ’ਤੇ ਕੋਵਿਡ ਸੈਸ ਲਾਗੂ, ਪੰਜਾਬ ਨੂੰ ਮਿਲੇਗਾ 145 ਕਰੋੜ ਦਾ ਵਾਧੂ ਮਾਲੀਆ

ਕੋਰੋਨਾਵਾਇਰਸ ਅਤੇ ਸੂਬੇ ਵਿੱਚ ਲੰਬੇ ਸਮੇਂ ਤੋਂ ਲਗਾਏ ਲੌਕਡਾਊਨ ਕਾਰਨ ਭਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ ਉਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਸੂਬੇ ਨੂੰ ਮੌਜੂਦਾ ਵਿੱਤੀ ਵਰੇ ਦੌਰਾਨ 145 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ

 

ਮੁੱਖ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਕਿਹਾ ਕਿ ਸੂਬੇ ਨੂੰ 26000 ਕਰੋੜ ਰੁਪਏ ਮਾਲੀਏ ਦਾ ਨੁਕਸਾਨ ਹੋਇਆ ਹੈ ਜਿਹੜਾ ਸਾਲ 2020-21 ਦੇ ਕੁੱਲ ਬਜਟ ਮਾਲੀਆ ਅਨੁਮਾਨਾਂ ਦਾ 30 ਫੀਸਦੀ ਬਣਦਾ ਹੈ ਜਿਸ ਕਾਰਨ ਵਾਧੂ ਮਾਲੀਆ ਜਟਾਉਣ ਲਈ ਕੁੱਝ ਸਖਤ ਉਪਾਵਾਂ ਦੀ ਲੋੜ ਹੈ। ਮੌਜੂਦਾ ਵਿੱਤੀ ਵਰੇ ਦੌਰਾਨ ਸ਼ਰਾਬਤੇ ਅਸੈਸਡ ਫੀਸ ਅਤੇ ਵਾਧੂ ਆਬਕਾਰੀ ਡਿੳੂਟੀ ਲਗਾਉਣ ਬਾਰੇ ਮੁਲਾਂਕਣ ਕਰਨ ਲਈ ਮੰਤਰੀਆਂ ਦਾ ਸਮੂਹ 12 ਮਈ ਨੂੰ ਬਣਾਇਆ ਗਿਆ ਸੀ

 

ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਾਧੂ ਜੁਟਾਏ ਜਾਣ ਵਾਲੇ ਮਾਲੀਏ ਦੀ ਸਾਰੀ ਰਕਮ ਕੋਵਿਡ ਨਾਲ ਸਬੰਧਤ ਕੰਮਾਂਤੇ ਖਰਚੀ ਜਾਵੇਗੀ। ਇਹ ਸੈਸ ਮੌਜੂਦਾ ਵਰੇ ਦੌਰਾਨ ਐਲ-1/ਐਲ-13 (ਥੋਕ ਲਾਇਸੈਂਸ) ਤੋਂ ਸ਼ਰਾਬ ਦੀ ਟਰਾਂਸਪੋਰਟੇਸ਼ਨ ਦੇ ਪਰਮਿਟ ਜਾਰੀ ਕਰਦਿਆਂ ਵਸੂਲਿਆ ਜਾਵੇਗਾ

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਮੰਤਰੀਆਂ ਦੇ ਸਮੂਹ ਜਿਸ ਵਿੱਚ ਵਿੱਤ ਮੰਤਰੀ, ਸਿੱਖਿਆ ਮੰਤਰੀ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ਼ਾਮਲ ਸਨ, ਨੂੰ ਸ਼ਰਾਬ ਦੀ ਵਿਕਰੀਤੇ ਵਿਸ਼ੇਸ਼ ਸੈਸ/ਕੋਵਿਡ ਸੈਸ ਲਗਾਉਣ ਦੇ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਕਿਹਾ ਸੀ ਜਿਸ ਨਾਲ ਕੋਵਿਡ ਦੇ ਅਣਕਿਆਸੇ ਸੰਕਟ ਕਾਰਨ ਹੋ ਰਹੇ ਮਾਲੀਆ ਨੁਕਸਾਨ ਦੇ ਕੁਝ ਹਿੱਸੇ ਦੀ ਪੂਰਤੀ ਹੋ ਸਕੇ

 

ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਦੀ ਦਿਸ਼ਾ ਵਿੱਚ ਆਬਕਾਰੀ ਤੇ ਕਰ ਵਿਭਾਗ ਨੇ ਫੈਸਲਾ ਕੀਤਾ ਕਿ ਆਯਾਤ ਕੀਤੀ ਵਿਦੇਸ਼ੀ ਸ਼ਰਾਬ ਤੇ ਬੀਅਰ ਉਤੇ ਵਾਧੂ ਅਸੈਸਡ ਫੀਸ ਲਗਾਈ ਜਾਵੇ। ਇਸ ਤੋਂ ਇਲਾਵਾ ਹੋਰ ਤਰਾਂ ਦੀਆਂ ਸ਼ਰਾਬਾਂ ਉਪਰ ਵਾਧੂ ਆਬਕਾਰੀ ਡਿਊਟੀ ਲਗਾਈ ਜਾਵੇ ਜਿਸ ਦੇ ਵੇਰਵੇ ਨਿਮਨਲਿਖਤ ਹਨ:-

 

1 ਜੂਨ 2020 ਤੋਂ ਲਗਾਈ ਗਈ ਵਾਧੂ ਆਬਕਾਰੀ ਡਿਊਟੀ

( ਰੁਪਈਆਂ ਵਿੱਚ)

ਲੜੀ ਨੰ. ਸ਼ਰਾਬ ਦੀ ਕਿਸਮ ਪ੍ਰਤੀ ਬੋਤਲ ਅਧੀਆ ਛੋਟੇ ਸਾਈਜ਼

1 ਦੇਸ਼ੀ ਸ਼ਰਾਬ 5 ਰੁ. ਪ੍ਰਤੀ ਬੋਤਲ 3 ਰੁ. ਪ੍ਰਤੀ ਅਧੀਆ 2 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ

2. ਅੰਗਰੇਜ਼ੀ ਸ਼ਰਾਬ 10 ਰੁ. ਪ੍ਰਤੀ ਬੋਤਲ ਅਤੇ ਵੱਡੀ ਪੈਕਿੰਗ ਦੇ ਅਨੁਪਾਤ ਅਨੁਸਾਰ 6 ਰੁ. ਪ੍ਰਤੀ ਅਧੀਆ 4 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ

3. ਬੀਅਰ 5 ਰੁ. ਹਰ 650 ਮਿਲੀ ਲੀਟਰਤੇ ਜਾਂ ਇਸ ਤੋਂ ਘੱਟ ਮਾਤਰਾਤੇ

4. ਵਾਈਨ 10 ਰੁ. ਹਰ 650 ਮਿਲੀ. ਲੀਟਰਤੇ ਇਸ ਤੋਂ ਘੱਟ ਮਾਤਰਾਤੇ

5 ਆਰ.ਟੀ.ਡੀ 5 ਰੁ. ( ਹਰ ਸਾਈਜ਼ ਦੀ ਪ੍ਰਤੀ ਬੋਤਲ ਮਗਰ)

 

1 ਜੂਨ 2020 ਤੋਂ ਲਗਾਈ ਗਈ ਵਾਧੂ ਅਸੈਸਡ ਫੀਸ

 

ਲੜੀ ਨੰ. ਸ਼ਰਾਬ ਦੀ ਕਿਸਮ ਸਾਈਜ਼

1 ਆਯਾਤ ਕੀਤੀ ਵਿਦੇਸ਼ੀ ਸ਼ਰਾਬ 50 ਰੁ. 750 ਮਿਲੀ. ਲੀਟਰ ਜਾਂ ਇਸ ਤੋਂ ਘੱਟ ਮਾਤਰਾਤੇ 30 ਰੁ. ਹੋਰ ਸਾਰੇ ਸਾਈਜ਼ਾਂਤੇ

2 ਵਿਦੇਸ਼ੀ ਆਯਾਤ ਬੀਅਰ 7 . ਪ੍ਰਤੀ 650 ਮਿਲੀ ਲੀਟਰ ਜਾਂ ਇਸ ਤੋਂ ਘੱਟ ਮਾਤਰਾਤੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab to get additional revenue of Rs 145 crore by Covid Cess on Alcohol