ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'1 ਮਿਲੀਅਨ ਲੋਕਾਂ ਦੀ ਸਕ੍ਰੀਨਿੰਗ ਲਈ ਰੈਪਿਡ ਟੈਸਟਿੰਗ ਮੁਹਿੰਮ ਦੀ ਹੋਵੇਗੀ ਸ਼ੁਰੂਆਤ'

ਚਾਰ ਸੂਬਿਆਂ ਦੇ ਸਿਹਤ ਮੰਤਰੀਆਂ ਨੇ ਕੋਵਿਡ -19 ਦੇ ਪਸਾਰ ਨੂੰ ਰੋਕਣ ਲਈ ਉੱਤਮ ਅਭਿਆਸਾਂ ਨੂੰ ਕੀਤਾ ਸਾਂਝਾ

ਟਰੇਸਿੰਗ ਅਤੇ ਟੈਸਟਿੰਗ ਨੂੰ ਵਧਾਉਣ ਦੀ ਜ਼ਰੂਰਤ 'ਤੇ ਪ੍ਰਗਟਾਈ ਸਹਿਮਤੀ

 

ਪੰਜਾਬ, ਰਾਜਸਥਾਨ, ਛੱਤੀਸ਼ਗੜ੍ਹ ਅਤੇ ਪੁਡੂਚੇਰੀ ਦੇ ਸਿਹਤ ਮੰਤਰੀਆਂ ਨੇ ਦੇਰ ਸ਼ਾਮ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ -19 ਦੇ ਪ੍ਰਸਾਰ ਨੂੰ ਰੋਕਣ ਲਈ ਆਪਣੇ ਸੂਬਿਆਂ ਵਿੱਚ ਅਪਣਾਏ ਗਏ ਉੱਤਮ ਅਭਿਆਸਾਂ ਨੂੰ ਸਾਂਝਾ ਕੀਤਾ। ਹਰੇਕ ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਨੇ ਆਪਣੀ ਰਣਨੀਤੀ ਸਾਹਮਣੇ ਰੱਖੀ ਅਤੇ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਨੂੰ ਵੇਖਦਿਆਂ ਟਰੇਸਿੰਗ ਅਤੇ ਟੈਸਟਿੰਗ ਨੂੰ ਵਧਾਉਣ ਦੀ ਲੋੜ 'ਤੇ ਸਹਿਮਤੀ ਪ੍ਰਗਟਾਈ। 

 

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੋਰਨਾਂ ਮੰਤਰੀਆਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਨੇ ਲੋੜੀਂਦੀਆਂ ਮਸ਼ੀਨਾਂ ਦੀ ਖ਼ਰੀਦ ਨਾਲ ਟੈਸਟਿੰਗ ਸਮਰੱਥਾ ਨੂੰ ਦਸ ਗੁਣਾ ਵਧਾ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 1 ਮਿਲੀਅਨ ਲੋਕਾਂ ਦੀ ਸਕ੍ਰੀਨਿੰਗ ਕਰਨ ਦੇ ਉਦੇਸ਼ ਨਾਲ ਰੈਪਿਡ ਟੈਸਟਿੰਗ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਅੱਗੇ ਵਧਾਉਂਦਿਆਂ ਪੰਜਾਬ ਮੰਤਰੀ ਮੰਡਲ ਵੱਲੋਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ (ਆਰ.ਟੀ.ਕੇ.) ਖ਼ਰੀਦਣ ਦੀ ਮਨਜ਼ੂਰੀ ਮਿਲਣ ਉਪਰੰਤ ਆਈ.ਸੀ.ਐੱਮ.ਆਰ. ਨੂੰ 1 ਲੱਖ ਕਿੱਟਾਂ ਦਾ ਆਰਡਰ ਦੇ ਦਿੱਤਾ ਹੈ। 

 

ਇਸ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ (ਵੀ.ਆਰ.ਡੀ.ਐੱਲ) ਦੀ ਟੈਸਟਿੰਗ ਸਮਰੱਥਾ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਤੋਂ ਜੀ.ਐੱਮ.ਸੀ. ਫ਼ਰੀਦਕੋਟ, ਡੀ.ਐੱਮ.ਸੀ ਅਤੇ ਸੀ.ਐੱਮ.ਸੀ. ਲੁਧਿਆਣਾ ਵਿਖੇ ਟੈਸਟਿੰਗ ਲਈ ਮਨਜ਼ੂਰੀ ਮੰਗੀ ਹੈ।

 

ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਵਿਖੇ ਪੀਪੀਈ ਕਿੱਟਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਇਕ ਵਾਰ ਸ਼ੁਰੂ ਹੋਣ ਨਾਲ ਨਾ ਸਿਰਫ ਪੰਜਾਬ ਆਪਣੀ ਲੋੜ ਨੂੰ ਪੂਰਾ ਕਰ ਸਕੇਗਾ ਬਲਕਿ ਹੋਰ ਸੂਬਿਆਂ ਨੂੰ ਸਪਲਾਈ ਕਰਨ ਲਈ ਵੀ ਲੋੜੀਂਦੀਆਂ ਕਿੱਟਾਂ ਬਣਾ ਲਵੇਗਾ।


ਵੀਡਿਓ ਕਾਨਫ਼ਰੰਸ ਦੌਰਾਨ, ਕੁਝ ਸਿਹਤ ਮੰਤਰੀਆਂ ਨੇ ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੀ ਸੂਰਤ ਵਿੱਚ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਜਾਂਚ ਸਹੂਲਤ ਸਥਾਪਤ ਕਰਨ ਦੀ ਸਲਾਹ ਦਿੱਤੀ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਲਾਂਕਿ ਭਾਰਤ ਸਰਕਾਰ ਤੋਂ ਜੀ.ਐੱਮ.ਸੀ. ਫ਼ਰੀਦਕੋਟ, ਡੀ.ਐੱਮ.ਸੀ. ਅਤੇ ਸੀ.ਐਮ.ਸੀ. ਲੁਧਿਆਣਾ ਵਿਖੇ ਟੈਸਟਿੰਗ ਨੂੰ ਮਨਜ਼ੂਰੀ ਮਿਲਣ ਨਾਲ ਪੰਜਾਬ ਇਸ ਹਾਲਾਤ ਨਾਲ ਨਜਿੱਠਣ ਦੀ ਉਮੀਦ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab to launch rapid testing drive to screen 1 million people