ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਹੜ੍ਹ ਪ੍ਰਭਾਵਿਤ ਕੇਰਲ ਨੂੰ ਦੇਵੇਗਾ 10 ਕਰੋੜ ਦੀ ਸਹਾਇਤਾ ਰਾਸ਼ੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਸੂਬੇ ਦੀ ਮਦਦ ਲਈ ਤੁਰੰਤ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਮੁਤਾਬਕ 5 ਕਰੋੜ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਪਜਾਬ ਰਾਹਤ ਕੋਸ਼ ਵਿੱਚੋਂ ਕੇਰਲਾ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਭੇਜੇ ਜਾ ਰਹੇ ਹਨ ਜਦਕਿ ਬਕਾਇਆ 5 ਕਰੋੜ ਰੁਪਏ ਦੀ ਖਾਣ ਲਈ ਤਿਆਰ ਵਸਤਾਂ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਭਾਰਤੀ ਰੱਖਿਆ ਮੰਤਰਾਲੇ ਰਾਹੀਂ ਭੇਜੀਆਂ ਜਾਣਗੀਆਂ।

 

 

 

ਬੁਲਾਰੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲਾ ਰਾਜ ਨੂੰ ਦਿੱਤੀ ਗਈ ਇਸ ਮਦਦ ਦੀ ਪਹਿਲੀ 30 ਟਨ ਦੀ ਖੇਪ ਜਿਸ ਵਿੱਚ ਖਾਣ ਲਈ ਤਿਆਰ ਭੋਜਨ, ਬਿਸਕੁਟ, ਰਸ, ਬੋਤਲ ਬੰਦ ਪਾਣੀ ਅਤੇ ਸੁੱਕਾ ਦੁੱਧ ਸ਼ਾਮਲ ਹੈ। ਇਸ ਤੋਂ ਇਲਾਵਾ ਇਕ ਲੱਖ ਫੂਡ ਪੈਕੇਟ ਦੀ ਪਹਿਲੀ ਖੇਪ ਵਿੱਚ ਭੇਜੇ ਜਾ ਰਹੇ ਹਨ। ਭਾਰਤੀ ਹਵਾਈ ਫੌਜ ਰਾਹੀਂ ਭੇਜੀ ਜਾ ਰਹੀ ਇਹ ਸਮਗਰੀ ਕੱਲ੍ਹ ਤੱਕ ਚਲੀ ਜਾਵੇਗੀ ਅਤੇ ਬਾਕੀ ਸਮਾਨ ਕੇਰਲਾ ਸਰਕਾਰ ਦੀ ਮੰਗ ਅਨੁਸਾਰ ਭੇਜ ਦਿੱਤਾ ਜਾਵੇਗਾ। ਇਸੇ ਅਧੀਨ 30-30 ਟਨ ਖਾਧ ਵਸਤਾਂ ਲੈ ਕੇ ਚਾਰ ਹਵਾਈ ਜਹਾਜ਼ ਕੇਰਲਾ ਜਾਣਗੇ।

 

ਕੈਪਟਨ ਅਮਰਿੰਦਰ ਦੀ ਅਪੀਲ `ਤੇ ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸਿਏਸ਼ਨ ਦੇ ਮੈਂਬਰਜ਼ ਨੇ ਆਪਣੀ ਇਕ-ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ਨੂੰ ਦਾਨ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਰਾਜ ਦੇ ਬਾਕੀ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਹੀ ਮਦਦ ਕਰਨ ਦੀ ਅਪੀਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab to pay Rs 10 crore to flood affected Kerala