ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਬਣਾਏਗੀ ਹਰ ਜ਼ਿਲ੍ਹੇ `ਚ ਬਿਰਧ ਆਸ਼ਰਮ

ਪੰਜਾਬ ਸਰਕਾਰ ਬਣਾਏਗੀ ਹਰ ਜਿ਼ਲ੍ਹੇ `ਚ ਬਿਰਧ ਆਸ਼ਰਮ

ਪੰਜਾਬ ਸਰਕਾਰ ਹਰ ਜਿ਼ਲ੍ਹੇ `ਚ ਬਜ਼ੁਰਗਾਂ ਵਾਸਤੇ ਬਿਰਧ ਆਸ਼ਰਮ ਬਣਾਏਗੀ। ਇਹ ਆਸ਼ਰਮ ਆਉਣ ਵਾਲੇ ਤਿੰਨ ਸਾਲਾਂ `ਚ ਬਣਾਏ ਜਾਣਗੇ। ਇਸ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ `ਚ ਇਹ ਜਾਣਕਾਰੀ ਦਿੱਤੀ।


ਸਰਕਾਰ ਵੱਲੋਂ ਉਸ ਜਨ ਹਿੱਤ `ਚ ਦਾਖਲ ਕੀਤੀ ਪਟੀਸਨ (ਪੀਆਈਐਲ) `ਤੇ ਜਵਾਬ ਦਿੱਤਾ ਜੋ ਮੋਹਾਲੀ ਦੇ ਰਹਿਣ ਵਾਲੇ ਕੁਲਜੀਤ ਸਿੰਘ ਬੇਦੀ ਨੇ 2014 `ਚ ਹਾਈਕੋਰਟ `ਚ ਦਾਖਲ ਕੀਤੀ ਸੀ। ਉਨ੍ਹਾਂ ਪੀਆਈਐਲ ਦਾਖਲ ਕਰਕੇ ਮਾਪਿਆਂ ਅਤੇ ਸੀਨੀਅਰ ਸੀਟੀਜਨ ਐਕਟ 2007 ਦੇ ਤਹਿਤ ਬਿਰਧ ਆਸ਼ਰਮ ਖੋਲ੍ਹੇ ਜਾਣ ਅਤੇ ਰਖ ਰਖਾਵ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ `ਤੇ ਪੰਜਾਬ ਸਰਕਾਰ ਨੇ ਹਾਈਕੋਰਟ `ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਸਰਕਾਰੀ ਸੰਗਠਨਾਂ ਦੇ ਨਾਲ ਮਿਲਕੇ ਬਿਰਧ ਆਸ਼ਰਮ ਬਣਾਉਣ ਦੀ ਯੋਜਨਾ ਹੈ। ਸਰਕਾਰ ਉਨ੍ਹਾਂ ਸੰਗਠਨਾਂ ਨਾਲ ਮਿਲਕੇ ਕੰਮ ਕਰੇਗੀ ਜੋ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਘਰ ਚਲਾ ਰਹੇ ਹਨ।


ਸਰਕਾਰੀ ਨੇ ਹਾਈਕੋਰਟ `ਚ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਵਿੱਤੀ ਮਦਦ ਪ੍ਰਦਾਨ ਕਰੇਗੀ। ਸਰਕਾਰ ਨੇ ਕਿਹਾ ਕਿ ਅਗਲੇ 3 ਸਾਲਾਂ `ਚ ਹਰ ਜਿ਼ਲ੍ਹੇ `ਚ 7 ਬਿਰਧ ਆਸ਼ਰਮ ਬਣਾਏ ਜਾਣਗੇ।ਸਰਕਾਰ ਨੇ ਅਦਾਲਤ `ਚ ਦੱਸਿਆ ਕਿ ਸਰਕਾਰ ਵੱਲੋਂ ਹੁਸਿ਼ਆਰਪੁਰ ਜਿ਼ਲ੍ਹੇ `ਚ ਇਕ ਓਲਡ ਏਜ ਹੋਮ ਚਲਾਇਆ ਜਾ ਰਿਹਾ ਹੈ, ਜਦੋਂ ਹੋਰ ਗੈਰ ਸਰਕਾਰੀ ਸੰਗਠਨਾਂ ਵੱਲੋਂ 39 ਬਿਰਧ ਆਸ਼ਰਮ ਚਲਾਏ ਜਾ ਰਹੇ ਹਨ।   
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab to provide old age homes in each district