ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਸ ਮੁਜ਼ਾਹਰੇ `ਚ ਆਪਣੀ ‘ਅਰਥੀ` ਵੇਖ ਯੂਨੀਵਰਸਿਟੀ ਕੰਟਰੋਲਰ ਹੋਏ ਡਾਢੇ ਪਰੇਸ਼ਾਨ

ਰੋਸ ਮੁਜ਼ਾਹਰੇ `ਚ ਆਪਣੀ ‘ਅਰਥੀ` ਵੇਖ ਯੂਨੀਵਰਸਿਟੀ ਕੰਟਰੋਲਰ ਹੋਏ ਡਾਢੇ ਪਰੇਸ਼ਾਨ, ਤਸਵੀਰ: ਨਿਊਜ਼ ਨੰਬਰ

ਪੰਜਾਬ ਯੂਨੀਵਰਸਿਟੀ `ਚ ਵਿਦਿਆਰਥੀਆਂ ਦੇ ਕਲਿਆਣ ਬਾਰੇ ਡੀਨ ਇਮਾਨੂਏਲ ਨਾਹਰ ਨੇ ਵਿਦਿਆਰਥੀ ਜੱਥੇਬੰਦੀਆਂ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਵਿਦਿਆਰਥੀ ਆਗੂਆਂ ਨੂੰ ਕਿਹਾ ਕਿ ਉਹ ਆਪੋ-ਆਪਣੀਆਂ ਪਾਰਟੀਆਂ ਦੇ ਅਹੁਦੇਦਾਰਾਂ ਦੇ ਨਾਂਅ ਦਰਜ ਕਰਵਾ ਦੇਣ।


ਇਹ ਮੀਟਿੰਗ ‘ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ` (ਸੋਈ) ਵੱਲੋਂ ਮੰਗਲਵਾਰ ਨੂੰ ਕੀਤੇ ਰੋਸ ਮੁਜ਼ਾਹਰੇ ਨੂੰ ਧਿਆਨ `ਚ ਰੱਖਦਿਆਂ ਰੱਖੀ ਗਈ ਸੀ। ਵਿਦਿਆਰਥੀਆਂ ਨੇ ਕੰਟਰੋਲਰ ਪ੍ਰੀਖਿਆਵਾਂ ਪ੍ਰੋਫ਼ੈਸਰ ਪਰਵਿੰਦਰ ਸਿੰਘ ਖਿ਼ਲਾਫ਼ ਇਹ ਮੁਜ਼ਾਹਰਾ ਨਤੀਜੇ ਐਲਾਨਣ ਵਿੱਚ ਹੋਈ ਦੇਰੀ ਕਾਰਨ ਕੀਤਾ ਸੀ। ਇਸ ਤੋਂ ਇਲਾਵਾ ਐੱਸਐੱਫ਼ਐੱਸ ਅਤੇ ਐੱਨਐੱਸਯੂਆਈ ਨੇ ਵੀ ਨਵੇਂ ਵਾਈਸ ਚਾਂਸਲਰ ਰਾਜ ਕੁਮਾਰ ਦੀ ਨਿਯੁਕਤੀ ਖਿ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ।


ਸੋਈ ਮੈਂਬਰਾਂ ਨੇ ਕੰਟਰੋਲਰ ਪ੍ਰੀਖਿਆਵਾਂ ਦੀ ਇੱਕ ਸੰਕੇਤਾਤਮਕ ਮ੍ਰਿਤਕ ਦੇਹ ਰੱਖੀ ਹੋਈ ਸੀ ਤੇ ਉਹ ਉੱਚੀ-ਉੱਚੀ ਨਾਅਰੇ ਲਾ ਰਹੇ ਸਨ - ‘ਰਾਮ ਨਾਮ ਸੱਤਯ ਹੈ` ਅਤੇ ‘ਕੰਟਰੋਲਰ ਸਾਡਾ ਮਰ ਗਿਆ`।


ਪ੍ਰੋਂ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਰੋਸ ਮੁਜ਼ਾਹਰੇ ਤੋਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਜਦੋਂ ਵਿਦਿਆਰਥੀਆਂ ਨੂੰ ਹੋਣ ਵਾਲੀ ਕਿਸੇ ਵੀ ਪਰੇਸ਼ਾਨੀ ਦੀ ਜਿ਼ੰਮੇਵਾਰੀ ਲੈਂਦੇ ਹਨ, ਫਿਰ ਵੀ ਪਿਛਲੇ ਚਾਰ ਦਿਨਾਂ ਤੋਂ ਕਦੇ ਕੋਈ ਜੱਥੇਬੰਦੀ ਰੋਸ ਮੁਜ਼ਾਹਰਾ ਕਰਨ ਲੱਗ ਪੈਂਦੀ ਹੈ ਤੇ ਕਦੇ ਕੋਈ।


ਡੀਨ ਸ੍ਰੀ ਇਮਾਨੂਏਲ ਨਾਹਰ ਨੇ ਦੱਸਿਆ ਕਿ ਵਿਦਿਆਰਥੀਆਂ ਜੱਥੇਬੰਦੀਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰਨ ਲਈ ਆਖਿਆ ਗਿਆ ਹੈ। ‘‘ਅਸੀਂ ਵਿਦਿਅਰਾਥੀਆਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਕੋਈ ਸਮੱਸਿਆ ਹੈ, ਤਾਂ ਉਹ ਸਾਡੇ ਕੋਲ ਆਉਣ। ਜੇ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ, ਤਾਂ ਉਹ ਰੋਸ ਮੁਜ਼ਾਹਰਾ ਕਰਨ ਲਈ ਆਜ਼ਾਦ ਹਨ। ਉਨ੍ਹਾਂ ਨੁੰ ਕਿਸੇ ਵਿਅਕਤੀ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।``


ਇਸ ਤੋਂ ਇਲਾਵਾ ਵਿਦਿਆਰਥੀ ਜੱਥੇਬੰਦੀਆਂ ਨੂੰ ਸਰਕਾਰੀ ਸੰਪਤੀ ਉੱਤੇ ਪੋਸਟਰ ਲਾਉਣ ਦੀ ਮਨਾਹੀ ਵੀ ਕੀਤੀ ਗਈ ਹੈ। ਸ੍ਰੀ ਨਾਹਰ ਨੇ ਹਿਕਾ ਕਿ ਵਿਦਿਆਰਥੀ ਜੱਥੇਬੰਦੀਆਂ ਲਈ ਪੋਸਟਰਾਂ ਵਾਸਤੇ ਥਾਂ ਪਹਿਲਾਂ ਤੋਂ ਹੀ ਤੈਅ ਹੈ। ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University controller disturbed to see his bier