ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਯੂਨੀਵਰਸਿਟੀ ਲਾਇਬਰੇਰੀ `ਚ ਪੜ੍ਹੋ ਵੀ ਤੇ ਕਮਾਓ ਵੀ

ਪੰਜਾਬ ਯੂਨੀਵਰਸਿਟੀ ਲਾਇਬਰੇਰੀ `ਚ ਪੜ੍ਹੋ ਵੀ ਤੇ ਕਮਾਓ ਵੀ

ਪੰਜਾਬ ਯੂਨੀਵਰਸਿਟੀ ਸਿੰਡੀਕੇਟ ਨੇ ‘ਅਰਨ ਵ੍ਹਾਈਲ ਯੂ ਲਰਨ` (ਪੜ੍ਹੋ ਵੀ ਤੇ ਕਮਾਓ ਵੀ) ਨਾਂਅ ਦੀ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਅਧੀਨ ਕੈਂਪਸ `ਚ ਲੋੜਵੰਦ ਵਿਦਿਆਰਥੀਆਂ ਨੂੰ ਪਾਰਟ-ਟਾਈਮ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਏ.ਸੀ. ਜੋਸ਼ੀ ਲਾਇਬਰੇਰੀ `ਚ ਇਨ੍ਹਾਂ ਨੌਕਰੀਆਂ ਲਈ ਫਿ਼ਲਹਾਲ ਚਾਰ ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿੱਥੇ ਵਿਦਿਆਰਥੀਆਂ ਨੂੰ ਕੈਂਪਸ `ਚ ਪੜ੍ਹਦੇ ਸਮੇਂ ਉਨ੍ਹਾਂ ਵੱਲੋਂ ਕੀਤੇ ਜਾਣ ਕੰਮ ਲਈ ਅਦਾਇਗੀ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਲਾਇਬਰੇਰੀਅਨ ਰਸ਼ਮੀ ਯਾਦਵ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਕ ਘੰਟੇ ਦੇ ਕੰਮ ਲਈ 100 ਰੁਪਏ ਦਿੱਤੇ ਜਾਣਗੇ ਅਤੇ ਇੱਕ ਵਿਦਿਆਰਥੀ ਹਰ ਮਹੀਨੇ ਵੱੱਧ ਤੋਂ ਵੱਧ 40 ਘੰਟੇ ਕੰਮ ਕਰ ਸਕੇਗਾ। ਵਿਦਿਆਰਥੀਆਂ ਨੂੰ ਇਸ ਯੋਜਨਾ ਤਹਿਤ ਇਹ ਕੰਮ ਕੀਤੇ ਹੋਣ ਦਾ ਸਰਟੀਫਿ਼ਕੇਟ ਵੀ ਮਿਲੇਗਾ।

ਵਾਈਸ ਚਾਂਸਲਰ ਅਰੁਣ ਕੇ. ਗ੍ਰੋਵਰ ਨੇ ਇਹ ਤਜਵੀਜ਼ ਪਿਛਲੇ ਵਰ੍ਹੇ 2017 `ਚ ਉਦੋਂ ਰੱਖੀ ਸੀ, ਜਦੋਂ ਫ਼ੀਸਾਂ `ਚ ਵਾਧੇ ਦਾ ਵਿਰੋਧ ਹੋ ਰਿਹਾ ਸੀ। ਉਨ੍ਹਾਂ ਨੇ ਅਜਿਹੇ ਵਿਦਿਆਰਥੀਆਂ ਲਈ ਕਮਾਈ ਦੇ ਮੌਕੇ ਸਿਰਜਣ ਦਾ ਜਤਨ ਕੀਤਾ ਸੀ, ਜਿਹੜੇ ਆਪਣੀ ਫ਼ੀਸ ਦੇਣ ਤੋਂ ਅਸਮਰੱਥ ਹੁੰਦੇ ਹਨ। ਵਿਦਿਆਰਥੀਆਂ ਦੀ ਇਹ ਕਮਾਈ ਉਨ੍ਹਾਂ ਨੂੰ ਮਿਲਣ ਵਾਲੇ ਵਜ਼ੀਫਿ਼ਆਂ ਤੋਂ ਵੱਖਰੀ ਹੋਵੇਗੀ।

ਇੱਕ ਹਰ ਮਹੀਨੇ 40 ਘੰਟੇ ਕੰਮ ਕਰ ਕੇ ਹਰੇਕ ਵਿਦਿਆਰਥੀ ਵੱਧ ਤੋਂ ਵੱਧ 4,000 ਰੁਪਏ ਪ੍ਰਤੀ ਮਹੀਨਾ ਕਮਾ ਸਕੇਗਾ। ਇੰਝ ਲਾਇਬਰੇਰੀ ਇੱਕ ਵਾਰੀ `ਚ 100 ਤੋਂ ਵੱਧ ਵਿਦਿਆਰਥੀਆਂ ਨੂੰ ਕੰਮ ਲਈ ਨਹੀਂ ਰੱਖ ਸਕੇਗੀ।

ਰਸ਼ਮੀ ਯਾਦਵ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਲਾਇਬਰੇਰੀ ਨਾਲ ਸਬੰਧਤ ਕੰਮ ਹੀ ਦਿੱਤੇ ਜਾਣਗੇ, ਜਿਵੇਂ ਕਿਤਾਬਾਂ ਨੂੰ ਸੰਭਾਲ ਕੇ ਰੱਖਣਾ ਤੇ ਕਾਊਂਟਰਾਂ `ਤੇ ਡਿਊਟੀ। ਵਿਦਿਆਰਥੀਆਂ ਨੂੰ ਲਾਇਬਰੇਰੀ `ਚ ਅਰਜ਼ੀ ਦੇਣੀ ਹੋਵੇਗੀ। ਉਨ੍ਹਾਂ ਨੂੰ ਵਿਦਿਆਰਥੀਆਂ ਦੀ ਗਿਣਤੀ `ਤੇ ਨਿਰਭਰ ਕਰਦਿਆਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਘੰਟਿਆਂ ਦਾ ਕੰਮ ਦਿੱਤਾ ਜਾਵੇਗਾ।

ਰਜਿਸਟਰਾਰ ਕਰਨਲ (ਸੇਵਾ ਮੁਕਤ) ਜੀਐੱਸ ਚੱਢਾ ਨੇ ਦੱਸਿਆ,‘‘ਅਸੀਂ ਡੀਐੱਸਡਬਲਿਊ ਨੂੰ ਵੀ ਕਿਹਾ ਹੈ ਕਿ ਉਹ ਕੋਈ ਅਜਿਹੀ ਤਜਵੀਜ਼ ਰੱਖਣ ਕਿ ਜਿਸ ਨਾਲ ਸਾਰੇ ਹੀ ਵਿਦਿਆਰਥੀਆਂ ਨੂੰ ਰੋਜ਼ਗਾਰ ਮਿਲ ਸਕੇ। ਜਿੱਥੇ ਵੀ ਕਿਤੇ ਵਿਦਿਆਰਥੀਆਂ ਦੇ ਕੰਮ ਕਰਨ ਦਾ ਮੌਕਾ ਹੋਵੇਗਾ, ਅਸੀਂ ਉਨ੍ਹਾਂ ਨੂੰ ਰੋਜ਼ਗਾਰ ਦੇਵਾਂਗੇ ਤੇ ਉਨ੍ਹਾਂ ਦੇ ਕੰਮ ਮੁਤਾਬਕ ਹੀ ਅਦਾਇਗੀ ਹੋਵੇਗੀ। ਮਿਸਾਲ ਦੇ ਤੌਰ `ਤੇ ਵਿਦਿਆਰਥੀਆਂ ਨੂੰ ਯੂਆਈਐੱਚਐੱਮਟੀ ਵਿੱਚ ਇੰਟਰਨ ਵਜੋਂ, ਗੈਸਟ ਹਾਊਸਜ਼ ਵਿੱਚ ਅਤੇ ਡਾਟਾ ਐਂਟਰੀ ਦੇ ਕੰਮਾਂ ਲਈ ਕੰਮ `ਤੇ ਰੱਖਿਆ ਜਾ ਸਕਦਾ ਹੈ।``

ਬੀਤੇ ਅਪ੍ਰੈਲ ਮਹੀਨੇ, ਪੰਜਾਬ ਯੂਨੀਵਰਸਿਟੀ ਦੀ ਇੱਕ ਕਮੇਟੀ ਨੇ ਕੁਝ ਅਜਿਹੇ ਕੰਮ ਲੱਭੇ ਸਨ, ਜੋ ਵਿਦਿਆਰਥੀਆਂ ਵੱਲੋਂ ਕੀਤੇ ਜਾ ਸਕਦੇ ਹਨ; ਜਿਵੇਂ ਲਾਇਬਰੇਰੀ ਅਸਿਸਟੈਂਟ, ਡਾਟਾ ਐਂਟਰੀ ਦੇ ਕੰਮ ਤੇ ਅਧਿਆਪਨ `ਚ ਸਹਾਇਤਾ (ਟੀਚਿੰਗ ਅਸਿਸਟੈਂਸ) ਦਾ ਪਾਰਟ-ਟਾਈਮ ਕੰਮ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University earn while you learn