ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਵਰਸਿਟੀ ਦੇ ਪਤੀ-ਪਤਨੀ ਦੋਵੇਂ ਹੁਣ ਵਾਈਸ ਚਾਂਸਲਰ

ਪੰਜਾਬ `ਵਰਸਿਟੀ ਦੇ ਪਤੀ-ਪਤਨੀ ਦੋਵੇਂ ਹੁਣ ਵਾਈਸ ਚਾਂਸਲਰ

ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਨਿਸ਼ਠਾ ਜਸਵਾਲ ਨੂੰ ਸਿ਼ਮਲਾ ਦੀ ਹਿਮਾਚਲ ਪ੍ਰਦੇਸ਼ ਨੈਸ਼ਨਲ ਲਾੱਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਸੂਰਿਆਕਾਂਤ ਵੱਲੋ ਇਸ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।


ਡਾ. ਨਿਸ਼ਠਾ ਜਸਵਾਲ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਵਿਭਾਗ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਨੂੰ ਪੰਜ ਸਾਲਾਂ ਲਈ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਬਣਨ ਵਾਲੇ ਡਾ. ਨਿਸ਼ਠਾ ਪਹਿਲੇ ਮਹਿਲਾ ਪ੍ਰੋਫ਼ੈਸਰ ਹਨ।


ਡਾ. ਨਿਸ਼ਠਾ ਜਸਵਾਲ ਦੇਸ਼ ਦੇ ਬਹੁਤੇ ਲਾੱਅ ਕਾਲਜਾਂ ਤੇ ਯੂਨੀਵਰਸਿਟੀਜ਼ ਵਿੱਚ ਮਾਹਿਰ ਰਹੇ ਹਨ ਤੇ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਗਠਤ ਕਈ ਕਮੇਟੀਆਂ ਦੇ ਮੈਂਬਰ ਵੀ ਰਹੇ ਹਨ।


ਡਾ. ਨਿਸ਼ਠਾ ਦੇ ਪਤੀ ਪ੍ਰੋਫੈਸਰ ਡਾ. ਪੀਐੱਸ ਜਸਵਾਲ ਇਸ ਵੇਲੇ ਪਟਿਆਲਾ ਸਥਿਤ ਰਾਜੀਵ ਗਾਂਧੀ ਲਾੱਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਦੋਵੇਂ ਹੀ ਪਤੀ-ਪਤਨੀ ਪੰਜਾਬ ਯੂਨੀਵਰਸਿਟੀ `ਚ ਤਿੰਨ ਸਾਲਾਂ ਲਈ ਲਾੱਅ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ। ਬਿਹਤਰੀਨ ਅਕਾਦਮਿਕ ਰਿਕਾਰਡ, ਕਈ ਅਹਿਮ ਅਹੁਦਿਆਂ `ਤੇ ਨਿਯੁਕਤ ਰਹੇ ਡਾ. ਨਿਸ਼ਠਾ ਜਸਵਾਲ ਨੂੰ ਅਧਿਆਪਨ ਤੇ ਖੋਜ ਕਾਰਜਾਂ ਦਾ 34 ਸਾਲ ਦਾ ਤਜਰਬਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University Professor couple Vice Chancellor