ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਵਰਸਿਟੀ ਦੇ ਖੋਜੀਆਂ ਨੇ ਲੱਭੀ ਸੁਰਮੇ ਦੀ ਫ਼ਾਰੈਂਸਿਕ ਜਾਂਚ–ਵਿਧੀ

​​​​​​​ਪੰਜਾਬ ’ਵਰਸਿਟੀ ਦੇ ਖੋਜੀਆਂ ਨੇ ਲੱਭੀ ਸੁਰਮੇ ਦੀ ਫ਼ਾਰੈਂਸਿਕ ਜਾਂਚ– ਵਿਧੀ

--  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੋਜੀਆਂ ਦੀ ਵੱਡੀ ਪ੍ਰਾਪਤੀ

 

ਪੰਜਾਬ ਯੂਨੀਵਰਸਿਟੀ ਦੇ ਖੋਜਕਾਰਾਂ ਵਿਸ਼ਾਲ ਸ਼ਰਮਾ, ਸ਼ਵੇਤਾ ਭਾਰਦਵਾਜ ਤੇ ਰਾਜਕੁਮਾਰ ਨੇ ਸੁਰਮੇ (ਕੱਜਲ਼) ਦੇ ਨਿਸ਼ਾਨਾਂ/ਦਾਗ਼ਾਂ ਦੇ ਫ਼ਾਰੈਂਸਿਕ ਨਿਰੀਖਣ ਦੀ ਵਿਧੀ ਵਿਕਸਤ ਕੀਤੀ ਹੈ। ਇਸ ਲਈ ਉਨ੍ਹਾਂ ਉੱਤਰ–ਪੱਛਮੀ ਭਾਰਤ ਦੇ ਸਥਾਨਕ ਬਾਜ਼ਾਰਾਂ ਵਿੱਚ ਵਿਕਣ ਵਾਲੇ ਸੁਰਮੇ ਦੀਆਂ 33 ਵੰਨਗੀਆਂ (ਸੈਂਪਲ) ਦੀ ਘੋਖ–ਪੜਤਾਲ ਕੀਤੀ। ਉਨ੍ਹਾਂ ਨੇ ਆਪਣੇ ਜਾਂਚ–ਨਿਰੀਖਣਾਂ ਦੌਰਾਨ ਸਾਰੇ ਸੁਰਮਿਆਂ ਦੇ ਵੱਖੋ–ਵੱਖਰੇ ਬ੍ਰਾਂਡਾਂ ਦੀ ਸ਼ਨਾਖ਼ਤ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ।

 

 

ਡਾ. ਵਿਸ਼ਾਲ ਸ਼ਰਮਾ ਪੰਜਾਬ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਫ਼ਾਰੈਂਸਿਕ ਸਾਇੰਸ ਐਂਡ ਕ੍ਰਿਮੀਨੌਲੋਜੀ ’ਚ ਅਸਿਸਟੈਂਟ ਪ੍ਰੋਫ਼ੈਸਰ ਹਨ; ਜਦ ਕਿ ਸ਼ਵੇਤਾ ਭਾਰਦਵਾਜ ਪੋਸਟ–ਗ੍ਰੈਜੂਏਟ ਵਿਦਿਆਰਥਣ ਹਨ ਅਤੇ ਰਾਜ ਕੁਮਾਰ ਰੀਸਰਚ ਐਸੋਸੀਏਟ ਹਨ।

 

 

ਸੁਰਮੇ ਦੀ ਫ਼ਾਰੈਂਸਿਕ ਜਾਂਚ ਬਾਰੇ ਉਨ੍ਹਾਂ ਦੀ ਖੋਜ ਐਲਸਵੀਅਰ ਵੱਲੋਂ ‘ਜਰਨਲ ਆਫ਼ ਵਾਈਬ੍ਰੇਸ਼ਨਲ ਸਪੈਕਟ੍ਰੋਸਕੋਪੀ’ ਦੇ ਮਾਰਚ 2019 ਅੰਕ ਵਿੱਚ ਪ੍ਰਕਾਸ਼ਿਤ ਹੋਈ ਹੈ।

 

 

ਸੁਰਮੇ ਦੇ ਸੈਂਪਲਾਂ ਦਾ ਵਿਸ਼ਲੇਸ਼ਣ ਮਲਟੀਵੇਰੀਏਟ ਨਾਲ ਅਟੈਨੂਏਟਡ ਟੋਟਲ ਰਿਫ਼ਲੈਕਟੈਂਸ – ਫ਼ੋਰੀਅਰ ਟ੍ਰਾਂਸਫ਼ਾਰਮ ਇਨਫ਼੍ਰਾਰੈੱਡ (ਏਟੀਆਰ – ਐੱਫ਼ਟੀਆਈਆਰ) ਸਪੈਕਟ੍ਰੋਸਕੋਪੀ ਵਿਧੀਆਂ ਰਾਹੀਂ ਕੀਤਾ ਗਿਆ। ਸੁਰਮੇ ਦੇ ਸੈਂਪਲਾਂ ਵਿੱਚ ਹਾਈਡ੍ਰੌਕਸਿਲ ਗਰੁੱਪ, ਐਲੀਫ਼ੈਟਿਕ ਕੰਪਾਊਂਡਜ਼, ਪੈਰਾਫ਼ਿਨ ਕੰਪਾਊਂਡਜ਼, ਪਾਊਡਰ, ਮਾਈਕਾ ਤੇ ਸਿਲਿਕਾ ਕੰਪਾਊਂਡਜ਼, ਖ਼ੁਸ਼ਬੂਦਾਰ ਕੰਪਾਊਂਡਜ਼ ਤੇ ਸੀਐੱਚ ਗਰੁੱਪ ਜਿਹੇ ਰਸਾਇਣਾਂ ਤੇ ਹੋਰ ਪਦਾਰਥਾਂ ਦੇ ਮੌਜੂਦ ਹੋਣ ਦੀ ਪੁਸ਼ਟੀ ਹੋਈ।

 

 

ਸੁਰਮੇ ਤੇ ਉਸ ਦੇ ਦਾਗ਼ਾਂ/ਨਿਸ਼ਾਨਾਂ ਉੱਤੇ ਤਾਪ ਦੇ ਪ੍ਰਭਾਵ ਦੀ ਜਾਂਚ ਵੀ ਹੋਈ, ਤਾਂ ਜੋ ਜੇ ਕਿਤੇ ਅੱਗ ਜਾਂ ਤਾਪ ਨਾਲ ਸੁਰਮੇ ਦੇ ਨਿਸ਼ਾਨ ਨਸ਼ਟ ਵੀ ਹੋ ਜਾਣ, ਤਦ ਵੀ ਉਨ੍ਹਾਂ ਦੀ ਜਾਂਚ ਹੋ ਸਕੇ; ਜਿਵੇਂ ਆਮ ਤੌਰ ਉੱਤੇ ਕਤਲ ਕਰ ਕੇ ਲਾਸ਼ ਨੂੰ ਸਾੜ ਦਿੱਤਾ ਜਾਂਦਾ ਹੈ। ਉਸ ਲਾਸ਼ ਦੇ ਸੁਰਮੇ ਦੀ ਵੀ ਹੁਣ ਫ਼ਾਰੈਂਸਿਕ ਜਾਂਚ ਸੰਭਵ ਹੋ ਸਕੇਗੀ।

 

 

ਡਾ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਸੁਰਮੇ ਬਾਰੇ ਇਹ ਆਪਣੀ ਕਿਸਮ ਦੀ ਪਹਿਲੀ ਖੋਜ ਹੈ। ਇਸ ਰਾਹੀਂ ਪੀੜਤ ਤੋਂ ਸੁਰਮੇ ਦੇ ਦਾਗ਼ ਕਾਤਲ ਜਾਂ ਬਲਾਤਕਾਰੀ ਜਾਂ ਕਿਸੇ ਹੋਰ ਮੁਜਰਿਮ ਦੇ ਲੱਗਣ ਦੀ ਹਾਲਤ ਵਿੱਚ ਵੀ ਜਾਂਚ ਕੀਤੀ ਜਾ ਸਕੇਗੀ। ਖੋਜ–ਪੱਤਰ ਵਿੱਚ ਦੱਸਿਆ ਗਿਆ ਹੈ ਕਿ ਫ਼ਾਰੈਂਸਿਕ ਸਾਇੰਸ ਵਿੱਚ ਕਾਸਮੈਟਿਕ ਦੇ ਸੈਂਪਲ ਬਹੁਤ ਤਰਕਸੰਗਤ ਹੁੰਦੇ ਹਨ। ਸੁਰਮੇ ਦੀ ਵਰਤੋਂ ਕਦੇ ਕਿਸੇ ਖ਼ੁਦਕੁਸ਼ੀ ਨੋਟ ਵਿੱਚ ਕੀਤੀ ਗਈ ਹੋ ਸਕਦੀ ਹੈ, ਕੋਈ ਗੁਪਤ ਲਵ–ਲੈਟਰ ਜਾਂ ਕੋਈ ਹੋਰ ਗੁਪਤ–ਚਿੱਠੀ ਲਿਖ ਸਕਦਾ ਹੈ। ਜੇ ਕਿਸੇ ਵੀ ਅਪਰਾਧ ਵਾਲੀ ਜਗ੍ਹਾ ਉੱਤੇ ਕਿਸੇ ਪਾਊਡਰ, ਸੁਰਖ਼ੀ ਜਾਂ ਹੋਰ ਕਿਸੇ ਕਾਸਮੈਟਿਕ ਉਤਪਾਦ ਦਾ ਕੋਈ ਨਿਸ਼ਾਨ ਪਾਇਆ ਜਾਂਦਾ ਹੈ, ਤਾਂ ਉਹ ਬਹੁਤ ਅਹਿਮ ਹੁੰਦਾ ਹੈ ਤੇ ਉਸ ਦਾ ਵੱਖੋ–ਵੱਖਰੀਆਂ ਤਕਨੀਕਾਂ ਰਾਹੀਂ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

 

 

ਖੋਜਕਾਰਾਂ ਨੇ ਦੱਸਿਆ ਕਿ ਹੁਣ ਤੱਕ ਸੁਰਮੇ ਵਿੱਚ ਮੌਜੂਦ ਲੈੱਡ–ਸਲਫ਼ਾਈਡ ਦੀ ਮੌਜੂਦਗੀ ਦਾ ਨਿਰਧਾਰਣ ਰਮਨ ਸਪੈਕਟ੍ਰੋਸਕੋਪੀ ਰਾਹੀਂ ਕੀਤਾ ਜਾਂਦਾ ਰਿਹਾ ਹੈ ਪਰ ਉਸ ਵਿਸ਼ਲੇਸ਼ਣ ਵਿੱਚ ਸੁਰਮੇ ਦੀ ਜ਼ਿਆਦਾ ਮਾਤਰਾ ਦੀ ਲੋੜ ਪੈਂਦੀ ਹੈ ਪਰ ਹੁਣ ਪੰਜਾਬ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਹ ਸਮੱਸਿਆ ਦੂਰ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University Researchers discovered Forensic examination of Kohl