ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਨੂੰ ਮਿਲਿਆ 53 ਲੱਖ ਦਾ ਪੈਕੇਜ

ਪੰਜਾਬ `ਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਨੂੰ ਮਿਲਿਆ 53 ਲੱਖ ਦਾ ਪੈਕੇਜ

--  ਲੁਧਿਆਣਾ ਦਾ ਹੈ 24 ਸਾਲਾ ਆਕਾਸ਼ ਰਾਏ


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਯੂਨੀਵਰਸਿਟੀ ਬਿਜ਼ਨੇਸ ਸਕੂਲ (ਯੂਬੀਐੱਸ) ਤੋਂ ਬਿਜ਼ਨੇਸ ਮੈਨੇਜਮੈਂਟ ਦੀ ਪੋਸਟ-ਗਰੈਜੂਏਸ਼ਨ ਕਰ ਰਹੇ 24 ਸਾਲਾਂ ਦੇ ਵਿਦਿਆਰਥੀ ਆਕਾਸ਼ ਰਾਏ ਨੂੰ 53 ਲੱਖ ਰੁਪਏ ਸਾਲਾਨਾ ਤਨਖ਼ਾਹ ਦੀ ਆਫ਼ਰ ਮਿਲ ਗਈ ਹੈ; ਜੋ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਉਸ ਦੇ ਕਿਸੇ ਵਿਦਿਆਰਥੀ ਨੂੰ ਪਲੇਸਮੈਂਟ ਦੌਰਾਨ ਮਿਲੀ ਹੁਣ ਤੱਕ ਦੀ ਸਭ ਤੋਂ ਵੱਧ ਤਨਖ਼ਾਹ ਹੈ।


ਆਕਾਸ਼ ਰਾਏ ਨੂੰ ਇਹ ਪੇਸ਼ਕਸ਼ (ਆਫ਼ਰ) ਸਿੰਗਾਪੁਰ ਦੀ ਕੰਪਨੀ ਤੋਲਾਰਾਮ ਗਰੁੱਪ ਨੇ ਦਿੱਤੀ ਹੈ। ਇਹ ਕੰਪਨੀ ਖਪਤਕਾਰ ਵਸਤਾਂ, ਡਿਜੀਟਲ ਸੇਵਾਵਾਂ, ਊਰਜਾ, ਬੁਨਿਆਦੀ ਢਾਂਚਾ, ਰੀਅਲ ਐਸਟੇਟ, ਟੈਕਸਟਾਈਲਜ਼ ਤੇ ਵਿੱਤੀ ਸੇਵਾਵਾਂ ਸਮੁੱਚੇ ਏਸ਼ੀਆ, ਅਫ਼ਰੀਕਾ ਤੇ ਯੂਰੋਪ ਤੱਕ ਮੁਹੱਈਆ ਕਰਵਾਉਂਦੀ ਹੈ। ਪਿਛਲੇ ਵਰ੍ਹੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਦੋ ਵਿਦਿਆਰਥੀਆਂ ਨੂੰ ਤਦ ਤੱਕ ਦੀ ਉੱਚਤਮ ਤਨਖ਼ਾਹ ਦਿੱਤੀ ਗਈ ਸੀ, ਉਹ ਵੀ ਇਸੇ ਕੰਪਨੀ ਨੇ ਦਿੱਤੀ ਸੀ। ਇਸ ਵੇਲੇ ਉਹ ਦੋਵੇਂ ਵਿਦਿਆਰਥੀ ਸਿਖਲਾਈ-ਅਧੀਨ (ਅੰਡਰ-ਟ੍ਰੇਨਿੰਗ) ਹਨ।


ਆਕਾਸ਼ ਰਾਏ ਲੁਧਿਆਣਾ ਦਾ ਜੰਮਪਲ਼ ਹੈ ਤੇ ਪਹਿਲਾਂ ਉਹ ਉੱਥੋਂ ਦੇ ਹੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੌਨਿਕਸ ਐਂਡ ਕਮਿਊਨੀਕੇਸ਼ਨ ਤੋਂ ਬੀ.ਟੈੱਕ. ਕਰ ਚੁੱਕਾ ਹੈ। ਉਹ ਯੂਨੀਵਰਸਿਟੀ ਬਿਜ਼ਨੇਸ ਸਕੂਲ ਦੀ ਕ੍ਰਿਕੇਟ ਟੀਮ ਦਾ ਉੱਪ-ਕਪਤਾਨ ਵੀ ਰਿਹਾ ਹੈ। ਇਸ ਤੋਂ ਇਲਾਵਾ ਉਹ ਪਲੇਸਮੈਂਟ ਸੈੱਲ ਦੀ ਡਾਟਾਬੇਸ ਟੀਮ ਦਾ ਮੈਂਬਰ ਵੀ ਰਿਹਾ ਹੈ।


ਆਕਾਸ਼ ਰਾਏ ਨੇ ਦੱਸਿਆ ਕਿ ਪਿਛਲੇ ਵਰ੍ਹੇ ਵੀ ਤੋਲਾਰਾਮ ਗਰੁੱਪ ਨੇ ਹੀ ਸਭ ਤੋਂ ਵੱਧ ਪੈਕੇਜ ਦਿੱਤੇ ਸਨ ਤੇ ਉਹ ਵੀ ਉਸੇ ਫ਼ਰਮ ਨਾਲ ਜੁੜਨਾ ਚਾਹ ਰਿਹਾ ਸੀ। ਆਕਾਸ਼ ਰਾਏ ਦੀ ਮੁਹਾਰਤ ਮਾਰਕਿਟਿੰਗ ਤੇ ਆਪਰੇਸ਼ਨਜ਼ ਵਿੱਚ ਹੈ।


ਇੱਥੇ ਵਰਨਣਯੋਗ ਹੈ ਕਿ ਅਪ੍ਰੈਲ 2018 ਦੌਰਾਨ ਯੂਨੀਵਰਸਿਟੀ ਬਿਜ਼ਨੇਸ ਸਕੂਲ ਦੇ ਹੀ ਦੋ ਵਿਦਿਆਰਥੀਆਂ ਨੂੰ 46-46 ਲੱਖ ਰੁਪਏ ਦੇ ਪੈਕੇਜ ਮਿਲੇ ਸਨ। ਤਦ ਉਹ ਪੈਕੇਜ ਸਭ ਤੋਂ ਉਚੇਰਾ ਸੀ ਪਰ ਹੁਣ ਉਹ ਰਿਕਾਰਡ ਅੱਜ ਆਕਾਸ਼ ਰਾਏ ਨੇ ਤੋੜ ਦਿੱਤਾ ਹੈ।


ਯੂਨੀਵਰਸਿਟੀ ਬਿਜ਼ਨੇਸ ਸਕੂਲ ਦੇ ਚੇਅਰਪਰਸਨ ਦੀਪਕ ਕਪੂਰ ਨੇ ਦੱਸਿਆ: ‘ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਸਭ ਤੋਂ ਉਚੇਰਾ ਪੈਕੇਜ ਹੈ। ਸਾਡੇ ਅੱਠ ਵਿਦਿਆਰਥੀਆਂ ਨੂੰ ਦੇਸ਼ ਦੀਆਂ ਫ਼ਰਮਾਂ ਤੋਂ 30-30 ਲੱਖ ਰੁਪਏ ਦੇ ਪੈਕੇਜ ਮਿਲੇ ਹਨ। ਹੁਣ ਤੱਕ ਦਾ ਔਸਤਨ ਪੈਕੇਜ ਆਫ਼ਰ 11.78 ਲੱਖ ਰੁਪਏ ਹੈ।`


ਹੁਣ ਤੱਕ 2017-19 ਬੈਚ ਦੇ ਕੁੱਲ 114 ਵਿਦਿਆਰਥੀਆਂ ਵਿੱਚੋਂ 94 ਨੂੰ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲ ਚੁੱਕੀਆਂ ਹਨ। ਪਲੇਸਮੈਂਟ ਦਾ ਅਗਲਾ ਗੇੜ ਆਉਂਦੇ ਪੰਜ ਕੁ ਦਿਨਾਂ ਤੱਕ ਸ਼ੁਰੂ ਹੋਣਾ ਹੈ।


ਸ੍ਰੀ ਕਪੂਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਇਹ ਆਫ਼ਰਜ਼ ਨਵੇਂ ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਿਦਿਆਰਥੀਆਂ ਤੋਂ ਵੀ ਬਿਹਤਰ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab University Student got Rs 54 Lakh Package