ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਬਹੁਤੇ ਜਾਨਲੇਵਾ ਸੜਕ ਹਾਦਸੇ ਕਰਦੀਆਂ ਪੰਜਾਬ ਦੀਆਂ ਗੱਡੀਆਂ

ਚੰਡੀਗੜ੍ਹ ’ਚ ਬਹੁਤੇ ਜਾਨਲੇਵਾ ਸੜਕ ਹਾਦਸੇ ਕਰਦੀਆਂ ਪੰਜਾਬ ਦੀਆਂ ਗੱਡੀਆਂ

‘ਚੰਡੀਗੜ੍ਹ ’ਚ ਹੋਣ ਵਾਲੇ ਬਹੁਤ ਘਾਤਕ ਸੜਕ ਹਾਦਸਿਆਂ ’ਚ ਪੰਜਾਬ ਦੇ ਵਾਹਨ ਸ਼ਾਮਲ ਹੁੰਦੇ ਹਨ।‘ ਜੇ ਸਾਲ 2019 ਦੀ ਰਿਪੋਰਟ ਉੱਤੇ ਰਤਾ ਗਹੁ ਨਾਲ ਝਾਤ ਪਾਈ ਜਾਵੇ, ਤਾਂ ਉਸ ਤੋਂ ਇਹੋ ਨਤੀਜਾ ਨਿੱਕਲਦਾ ਹੈ।

 

 

ਪਿਛਲੇ ਸਾਲ 2019 ਦੌਰਾਨ ਚੰਡੀਗੜ੍ਹ ’ਚ 70 ਜਾਨਲੇਵਾ ਸੜਕ ਹਾਦਸੇ ਵਾਪਰੇ ਸਨ; ਜਿਨ੍ਹਾਂ ਵਿੱਚੋਂ 27 ਵਾਹਨ ਪੰਜਾਬ ਦੇ ਸਨ ਤੇ 22 ਚੰਡੀਗੜ੍ਹ ਦੇ ਸਨ। ਪ੍ਰਾਪਤ ਅੰਕੜਿਆਂ ਮੁਤਾਬਕ ਚੰਡੀਗੜ੍ਹ ’ਚ ਰੋਜ਼ਾਨਾ 11 ਲੱਖ ਵਾਹਨ ਚੱਲਦੇ ਹਨ; ਉਨ੍ਹਾਂ ’ਚੋਂ ਬਹੁਤੇ ਚੰਡੀਗੜ੍ਹ ਦੇ ਹੀ ਹੁੰਦੇ ਹਨ ਤੇ ਪੰਜਾਬ ਤੋਂ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ ਕਾਫ਼ੀ ਘੱਟ ਹੈ ਪਰ ਹਾਦਸੇ ਉਨ੍ਹਾਂ ਤੋਂ ਬਹੁਤੇ ਹੋ ਜਾਂਦੇ ਹਨ।

 

 

ਪਿਛਲੇ ਵਰ੍ਹੇ ਚੰਡੀਗੜ੍ਹ ’ਚ ਜਾਨਲੇਵਾ ਹਾਦਸੇ ਕਰਨ ਵਾਲੇ ਵਾਹਨਾਂ ’ਚੋਂ 14 ਹਰਿਆਣਾ ਦੇ ਵੀ ਸਨ ਤੇ ਸੱਤ ਹਿਮਾਚਲ ਪ੍ਰਦੇਸ਼ ਦੇ ਸਨ। ਪਿਛਲੇ ਵਰ੍ਹੇ 30 ਜਾਨਲੇਵਾ ਹਾਦਸੇ ਅਜਿਹੇ ਵੀ ਰਹੇ, ਜਿਨ੍ਹਾਂ ਵਿੱਚ ਕਿਸੇ ਸਬੰਧਤ ਵਾਹਨ ਦੀ ਸ਼ਨਾਖ਼ਤ ਹੀ ਨਹੀਂ ਹੋ ਸਕੀ।

 

 

ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਚੰਡੀਗੜ੍ਹ ’ਚ ਵਾਪਰੇ 43 ਜਾਨਲੇਵਾ ਸੜਕ ਹਾਦਸੇ ਅਜਿਹੇ ਸਨ, ਜਿਨ੍ਹਾਂ ’ਚ ਡਰਾਇਵਰਾਂ ਦੀ ਵੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ 32 ਡਰਾਇਵਰ ਚੰਡੀਗੜ੍ਹ ਦੇ ਸਨ – ਇੰਝ ਇਨ੍ਹਾਂ ਸੜਕ ਹਾਦਸਿਆਂ ’ਚ ਚੰਡੀਗੜ੍ਹ ਦੇ ਡਰਾਇਵਰ ਸਭ ਤੋਂ ਵੱਧ ਪੀੜਤ ਹੁੰਦੇ ਹਨ।

 

 

ਸੜਕ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਦੇ ਡੀਐੱਸਪੀ ਸ੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਨੇ ਇਸ ਨਿੱਕੇ ਮਹਾਂਨਗਰ ਦੀਆਂ 15 ਅਜਿਹੀਆਂ ਥਾਵਾਂ (ਬਲੈਕ ਸਪੌਟਸ) ਦੀ ਪਛਾਣ ਕੀਤੀ ਹੈ, ਜਿੱਥੇ ਸਭ ਤੋਂ ਵੱਧ ਹਾਦਸੇ ਵਾਪਰਦੇ ਹਨ। ਅਜਿਹੇ ਹਾਦਸੇ ਟਾਲਣ ਲਈ ਹੁਣ ਉੱਦਮ ਕੀਤੇ ਜਾ ਰਹੇ ਹਨ।

 

 

ਨੈਸ਼ਨਲ ਰੋਡ ਸੇਫ਼ਟੀ ਕੌਂਸਲ (NRSC – ਕੌਮੀ ਸੜਕ ਸੁਰੱਖਿਆ ਪ੍ਰੀਸ਼ਦ) ਕਮਲ ਸੋਈ ਨੇ ਦੱਸਿਆ ਕਿ ਪੰਜਾਬ ਸਰਕਾਰ ਸੜਕ–ਸੁਰੱਖਿਆ ਨੂੰ ਅੱਖੋਂ ਪ੍ਰੋਖੇ ਕਰਦੀ ਰਹੀ ਹੈ ਤੇ ਅਜਿਹਾ ਸੂਬੇ ਦੇ ਹਾਲੀਆ ਬਜਟ ਤੋਂ ਹੀ ਸਪੱਸ਼ਟ ਹੈ। ਸਿਰਫ਼ ਜਾਗਰੂਕਤਾ ਫੈਲਾ ਕੇ ਹੀ ਗੱਲ ਨਹੀਂ ਬਣਨੀ, ਸਗੋਂ ਟ੍ਰੈਫ਼ਿਕ ਪੁਲਿਸ ਨੂੰ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਵੀ ਕਰਵਾਉਣੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Vehicles involved in most of the fatal accidents in Chandigarh