ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੋਸ਼ਲ ਮੀਡੀਆ ’ਤੇ ਵੱਧ ਲੜੀਆਂ ਜਾ ਰਹੀਆਂ ਨੇ ਪੰਜਾਬ ’ਵਰਸਿਟੀ ਵਿਦਿਆਰਥੀ ਚੋਣਾਂ

​​​​​​​ਸੋਸ਼ਲ ਮੀਡੀਆ ’ਤੇ ਵੱਧ ਲੜੀਆਂ ਜਾ ਰਹੀਆਂ ਨੇ ਪੰਜਾਬ ’ਵਰਸਿਟੀ ਵਿਦਿਆਰਥੀ ਚੋਣਾਂ

ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੇ ਉਸ ਨਾਲ ਸਬੰਧਤ ਕਾਲਜਾਂ ਵਿੱਚ ਅੱਜ–ਕੱਲ੍ਹ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਇਹ ਚੋਣ ਜਿੰਨੀ ਯੂਨ.ਵਰਸਿਟੀ ਤੇ ਕਾਲਜਾਂ ਦੇ ਕੈਂਪਸਾਂ ਵਿੱਚ ਲੜੀ ਜਾ ਰਹੀ ਹੈ, ਉਸ ਤੋਂ ਕਿਤੇ ਵੱਧ ਇਹ ਇਸ ਵਾਰ ਸੋਸ਼ਲ ਮੀਡੀਆ ਉੱਤੇ ਇਸ ਦਾ ਜੋਸ਼, ਖ਼ੁਮਾਰ ਤੇ ਬੁਖ਼ਾਰ ਵੇਖਿਆ ਜਾ ਸਕਦਾ ਹੈ।

 

 

ਵਿਦਿਆਰਥੀਆਂ ਦੀਆਂ ਪਾਰਟੀਆਂ ਨੇ ਆਪੋ–ਆਪਣੇ ਪੰਨੇ ਸੋਸ਼ਲ ਮੀਡੀਆ ਦੀਆਂ ਵੱਖੋ–ਵੱਖਰੀਆਂ ਵੈੱਬਸਾਈਟਸ; ਜਿਵੇਂ ਫ਼ੇਬੁੱਕ ਅਤੇ ਇੰਸਟਾਗ੍ਰਾਮ ਉੱਤੇ ਬਣਾਏ ਹੋਏ ਹਨ।

 

 

ਇੰਸਟਾਗ੍ਰਾਮ ਉੱਤੇ pu_chandigarh_official ਨਾਂਅ ਦਾ ਇੱਕ ਪੰਨਾ ਹੈ, ਜਿਸ ਦੇ 18,000 ਤੋਂ ਵੀ ਵੱਧ ਫ਼ਾਲੋਅਰ ਹਨ। ਇਹ ਕਿਸੇ ਅਣਜਾਨ ਐਡਮਿਨ. ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਨੂੰ PUCSC ਦੇ ਸਾਬਕਾ ਪ੍ਰਧਾਨ ਕਨੂਪ੍ਰਿਆ ਵੀ ਫ਼ਾਲੋ ਕਰਦੇ ਹਨ।

 

 

ਬੀਤੇ ਦਿਨੀਂ ਇਸ ਪੰਨੇ ਉੱਤੇ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ABVP) ਬਾਰੇ ਇੱਕ ਅਜਿਹੀ ਵਿਡੀਓ ਅਪਲੋਡ ਕੀਤੀ ਸੀ; ਜਿਸ ਵਿੱਚ ਉਸ ਦੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਬਾਰੇ ਕਿਹਾ ਗਿਆ ਸੀ ਕਿ ਉਹ ਯੂਨੀਵਰਸਿਟੀ ਕੈਂਪਸ ’ਤੇ ‘ਭਗਵਾ ਝੰਡੇ’ ਦੀ ਹਮਾਇਤ ਕਰਦਾ ਹੈ। ਇਸ ਵਿਡੀਓ ਦੀ ਤਿੱਖੀ ਆਲੋਚਨਾ ਹੋਈ ਸੀ।

 

 

ABVP ਦੇ ਸਕੱਤਰ ਪਵਿੰਦਰ ਸਿੰਘ ਕਟੋਰਾ ਨੇ ਦੋਸ਼ ਲਾਇਆ ਹੈ ਕਿ ਇਹ ਪੇਜ ਪੱਖਪਾਤੀ ਹੈ ਅਤੇ ਜੇ ਇਸ ਨੇ ਅਜਿਹਾ ਪ੍ਰਚਾਰ ਬੰਦ ਨਾ ਕੀਤਾ, ਤਾਂ ਉਹ ਇਸ ਵਿਰੁੱਧ ਇੰਸਟਾਗਾਮ ਨੂੰ ਰਿਪੋਰਟ ਕਰਨਗੇ।

 

 

ਇੰਝ ਹੀ ਇੱਕ ਹੋਰ ਪੇਜ sdcollege_chd ਨਾਂਅ ਦਾ ਹੈ; ਜੋ ਗੋਸਵਾਮੀ ਗਣੇਸ਼ ਦੱਤਾ ਸਨਾਤਮ ਧਰਮ ਕਾਲਜ – ਸੈਕਟਰ 32 ਦਾ ਹੈ ਤੇ ਇਸ ਦੇ 36,000 ਫ਼ਾਲੋਅਰਜ਼ ਹਨ। ਇਸ ਉੱਤੇ ‘ਸਟੂਡੈਂਟਸ ਆਰਗੇਨਾਇਜ਼ੇਸ਼ਨ ਆੱਫ਼ ਇੰਡੀਆ’ (SOI) ਅਤੇ ‘ਸਨਾਤਨ ਧਰਮ ਕਾਲਜ ਯੂਨੀਅਨ’ (SDCU) ਵੱਲੋਂ ਬਹੁਤ ਗਰਮਾ–ਗਰਮ ਬਹਿਸਾਂ ਛੇੜੀਆਂ ਜਾਂਦੀਆਂ ਹਨ।

 

 

ਇੰਝ ਹੀ ਸੈਕਟਰ 10 – ਚੰਡੀਗੜ੍ਹ ਸਥਿਤ ਦਯਾਨੰਦ ਐਂਗਲੋ ਵੈਦਿਕ (DAV) ਕਾਲਜ ਦੇ ਇੰਸਟਾਗ੍ਰਾਮ ਅਕਾਊਂਟ ਦੇ 24,0001 ਫ਼ਾਲੋਅਰ ਹਨ। ਇਸ ਉੱਤੇ ਹਰੇਕ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਦੀ ਤਸਵੀਰ ਤੇ ਉਸ ਬਾਰੇ ਥੋੜ੍ਹੀਆਂ ਜਿਹੀਆਂ ਲਾਈਨਾਂ ਸ਼ੇਅਰ ਕੀਤੀਆਂ ਗਈਆਂ ਹਨ।

 

 

ਪੰਜਾਬ ਯੂਨੀਵਰਸਿਟੀ ਦੇ ਆਪਣੇ ਦੋ ਪੇਜ PU Mirror ਅਤੇ Pu Pulse ਹਨ। ਇਨ੍ਹਾਂ ਪੰਨਿਆਂ ਉੱਤੇ ਵਿਦਿਆਰਥੀ ਆਗੂਆਂ ਦੇ ਇੰਟਰਵਿਊ ਦਿੱਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Versity Students Elections being fought more on Social Media